ਕੋਰੋਨਾ ਦੀ ਦੂਜੀ ਲਹਿਰ ਭਾਰਤੀ ਅਰਥਵਿਵਸਥਾ ਲਈ ਖਤਰਨਾਕ

Thursday, Apr 15, 2021 - 09:54 AM (IST)

ਨਵੀਂ ਦਿੱਲੀ (ਇੰਟ.) – ਭਾਰਤ ’ਚ ਕੋਵਿਡ-19 ਇਨਫੈਕਸ਼ਨ ਦੀ ਦੂਜੀ ਲਹਿਰ ਦਰਮਿਆਨ ਸਟ੍ਰੀਟ ਦੀ ਬ੍ਰੋਕਰੇਜ ਕੰਪਨੀ ਗੋਲਡਮੈਨ ਸਾਕਸ ਨੇ ਚਾਲੂ ਵਿੱਤੀ ਸਾਲ 2021-22 ਲਈ ਭਾਰਤ ਦੀ ਵਾਧਾ ਦਰ ਦਾ ਅਨੁਮਾਨ 10.9 ਫੀਸਦੀ ਤੋਂ ਘਟਾ ਕੇ 10.5 ਫੀਸਦੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬ੍ਰੋਕਰੇਜ ਨੇ ਸ਼ੇਅਰ ਬਾਜ਼ਾਰ ਅਤੇ ਆਮਦਨ ਦੇ ਆਪਣੇ ਅਨੁਮਾਨ ’ਚ ਵੀ ਕਮੀ ਕੀਤੀ ਹੈ।

ਭਾਰਤ ’ਚ ਕੋਵਿਡ-19 ਦੇ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ’ਤੇ ਪਹੁੰਚ ਰਹੇ ਹਨ। ਨਾਲ ਹੀ ਵੱਖ-ਵੱਖ ਸੂਬਿਆਂ ’ਚ ਲਾਕਡਾਊਨ ਵੀ ਲਗਾਤਾਰ ਵਧ ਰਿਹਾ ਹੈ। ਸੁਨੀਲ ਕੌਲ ਦੀ ਅਗਵਾਈ ’ਚ ਗੋਲਡਮੈਨ ਸਾਕਸ ਦੇ ਅਰਥਸ਼ਾਸਤਰੀਆਂ ਨੇ ਮੰਗਲਵਾਰ ਨੂੰ ਜਾਰੀ ਵਿਸਤਾਰਪੂਰਵਕ ਨੋਟ ’ਚ ਕਿਹਾ ਕਿ ਮਹਾਮਾਰੀ ਦੇ ਮਾਮਲੇ ਰਿਕਾਰਡ ’ਤੇ ਪਹੁੰਚਣ ਅਤੇ ਕਈ ਪ੍ਰਮੁੱਖ ਸੂਬਿਆਂ ਵਲੋਂ ਸਖਤ ਲਾਕਡਾਊਨ ਲਗਾਏ ਜਾਣ ਨਾਲ ਵਾਧੇ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ। ਇਸ ਨਾਲ ਨਿਵੇਸ਼ਕ ਅਰਥਵਿਵਸਥਾ ਅਤੇ ਆਮਦਨ ’ਚ ਸੁਧਾਰ ਨੂੰ ਲੈ ਕੇ ਚਿੰਤਤ ਹਨ।

ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ

ਸ਼ੇਅਰ ਬਾਜ਼ਾਰ ’ਚ ਨਜ਼ਰ ਆ ਰਿਹੈ ਸੰਕਟ

ਗੋਲਡਮੈਨ ਸਾਕਸ ਨੇ 2021 ਲਈ ਭਾਰਤ ਦੇ ਅਸਲ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਵਾਧੇ ਦੇ ਅਨੁਮਾਨ ਨੂੰ 10.9 ਫੀਸਦੀ ਤੋਂ ਘਟਾ ਕੇ 10.5 ਫੀਸਦੀ ਕਰ ਦਿੱਤਾ ਹੈ। ਬ੍ਰੋਕਰੇਜ ਕੰਪਨੀ ਦਾ ਅਨੁਮਾਨ ਹੈ ਕਿ ਇਸ ਨਾਲ ਜੂਨ ਤਿਮਾਹੀ ਦਾ ਵਾਧਾ ਵੀ ਪ੍ਰਭਾਵਿਤ ਹੋਵੇਗਾ। ਗੋਲਡਮੈਨ ਸਾਕਸ ਨੇ ਇਸ ਦੇ ਨਾਲ 2021 ’ਚ ਅਾਮਦਨ ’ਚ ਵਾਧੇ ਦੇ ਅਨੁਮਾਨ ਨੂੰ 27 ਫੀਸਦੀ ਤੋਂ ਘਟਾ ਕੇ 24 ਫੀਸਦੀ ਕਰ ਦਿੱਤਾ ਹੈ। ਬ੍ਰੋਕਰੇਜ ਦਾ ਅਨੁਮਾਨ ਹੈ ਕਿ ਪਾਬੰਦੀਆਂ ’ਚ ਢਿੱਲ ਅਤੇ ਟੀਕਾਕਰਨ ਦੀ ਰਫਤਾਰ ਵਧਣ ਤੋਂ ਬਾਅਦ ਜੁਲਾਈ ਤੋਂ ਰਿਵਾਈਵਲ ਮੁੜ ਸ਼ੁਰੂ ਹੋਵੇਗਾ। ਨੋਟ ’ਚ ਕਿਹਾ ਗਿਆ ਹੈ ਕਿ ਭਰੋਸੇ ਦਾ ਸੰਕਟ ਸ਼ੇਅਰ ਬਾਜ਼ਾਰਾਂ ’ਚ ਵੀ ਿਦਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ

ਨਿਫਟੀ ’ਚ ਸੋਮਵਾਰ ਨੂੰ ਇਕੱਲੇ 3.5 ਫੀਸਦੀ ਦਾ ਨੁਕਸਾਨ ਹੋਇਆ। ਗੋਲਡਮੈਨ ਸਾਕਸ ਨੇ ਦੂਜੀ ਯਾਨੀ ਜੂਨ ਤਿਮਾਹੀ ਦੇ ਵਾਧੇ ਦੇ ਅਨੁਮਾਨ ਨੂੰ ਘੱਟ ਕੀਤਾ ਹੈ। ਹਾਲਾਂਕਿ ਉਸ ਨੇ ਇਸ ਦਾ ਕੋਈ ਅੰਕੜਾ ਨਹੀਂ ਦਿੱਤਾ ਹੈ। ਹਾਲਾਂਕਿ ਨੋਟ ’ਚ ਉਮੀਦ ਜਤਾਈ ਹੈ। ਇਨ੍ਹਾਂ ਸਭ ਚੀਜ਼ਾਂ ਦਾ ਕੁਲ ਅਸਰ ਮਾਮੂਲੀ ਹੋਵੇਗਾ ਕਿਉਂਕਿ ਪਾਬੰਦੀਆਂ ਕੁਝ ਖੇਤਰਾਂ ’ਚ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News