ਅਕਤੂਬਰ ’ਚ ਕੋਰ ਸੈਕਟਰ ਦੀ ਵਾਧਾ ਦਰ 3.1 ਫੀਸਦੀ ਰਹੀ

Saturday, Nov 30, 2024 - 12:39 PM (IST)

ਅਕਤੂਬਰ ’ਚ ਕੋਰ ਸੈਕਟਰ ਦੀ ਵਾਧਾ ਦਰ 3.1 ਫੀਸਦੀ ਰਹੀ

ਬਿਜ਼ਨੈੱਸ ਡੈਸਕ -ਅਕਤੂਬਰ 2024 ਵਿੱਚ ਅੱਠ ਮੁੱਖ ਬੁਨਿਆਦੀ ਉਦਯੋਗਾਂ ਦੇ ਉਤਪਾਦਨ ’ਚ 3.1 ਫੀਸਦੀ ਦੀ ਗਿਰਾਵਟ ਆਈ। ਪਿਛਲੇ ਸਾਲ ਇਸੇ ਮਹੀਨੇ ਇਹ 12.7 ਫੀਸਦੀ ਸੀ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਅਕਤੂਬਰ 2024 ਦੀ ਵਿਕਾਸ ਦਰ, ਹਾਲਾਂਕਿ, ਪਿਛਲੇ ਮਹੀਨੇ ਸਤੰਬਰ 2024 ’ਚ ਦਰਜ ਕੀਤੀ ਗਈ 2.4 ਫੀਸਦੀ ਨਾਲੋਂ ਵੱਧ ਹੈ। ਅਕਤੂਬਰ 'ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਉਤਪਾਦਨ 'ਚ ਕਮੀ ਆਈ ਹੈ। ਕੋਲਾ, ਖਾਦ, ਸਟੀਲ, ਸੀਮਿੰਟ ਅਤੇ ਬਿਜਲੀ ਦੇ ਉਤਪਾਦਨ ’ਚ ਵਾਧਾ ਲੜੀਵਾਰ 7.8 ਫੀਸਦੀ, 0.4 ਫੀਸਦੀ, 4.2 ਫੀਸਦੀ ਅਤੇ 0.6 ਫੀਸਦੀ ਰਿਹਾ। ਪਿਛਲੇ ਸਾਲ ਅਕਤੂਬਰ 'ਚ ਇਹ ਅੰਕੜੇ ਲੜੀਵਾਰ 18.4 ਫੀਸਦੀ, 5.3 ਫੀਸਦੀ, 16.9 ਫੀਸਦੀ ਤੇ 20.4 ਫੀਸਦੀ ਸਨ। ਸਮੀਖਿਆ ਅਧੀਨ ਮਹੀਨੇ 'ਚ ਰਿਫਾਇਨਰੀ ਉਤਪਾਦਾਂ ਦਾ ਉਤਪਾਦਨ 5.2 ਫੀਸਦੀ ਵਧਿਆ ਹੈ।

ਪੜ੍ਹੋ ਇਹ ਵੀ ਖਬਰ -  ਤੁਰੰਤ ਨਹੀਂ ਆਵੇਗਾ OTP ਪਰ AIRTEL, VODA, BSNL ਵਾਲੇ ਨਾ ਕਰਨ ਚਿੰਤਾ, ਜਾਣੋ ਕਾਰਨ

ਮੁੱਖ ਬੁਨਿਆਦੀ ਢਾਂਚੇ ਦੇ ਖੇਤਰਾਂ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਦੀ ਵਿਕਾਸ ਦਰ ਚਾਲੂ ਵਿੱਤੀ ਸਾਲ ਵਿੱਚ ਅਪ੍ਰੈਲ-ਅਕਤੂਬਰ ਦੌਰਾਨ 4.1 ਫੀਸਦੀ ਰਹੀ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 8.8 ਫੀਸਦੀ ਸੀ। ਇਹ ਅੱਠ ਮੁੱਖ ਬੁਨਿਆਦੀ ਢਾਂਚਾ ਸੈਕਟਰ ਉਦਯੋਗਿਕ ਉਤਪਾਦਨ ਦੇ ਸੂਚਕਾਂਕ (IIP) ’ਚ 40.27 ਫੀਸਦੀ ਯੋਗਦਾਨ ਪਾਉਂਦੇ ਹਨ।

ਪੜ੍ਹੋ ਇਹ ਵੀ ਖਬਰ - Jio ਗਾਹਕਾਂ ਦੀ 3 ਮਹੀਨੇ ਤੱਕ ਮੌਜ, ਰੋਜ਼ਾਨਾ ਮਿਲੇਗਾ 2GB ਡਾਟਾ ਤੇ ਅਨਲਿਮਿਟਿਡ Callings

ਪੜ੍ਹੋ ਇਹ ਵੀ ਖਬਰ - Google Maps ’ਤੇ ਭਰੋਸਾ ਕਰਨਾ ਸਹੀ ਹੈ ਜਾਂ ਗਲਤ! ਜਾਣ ਲਓ ਇਸ ਦੇ ਫੀਚਜ਼ਰ ਬਾਰੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News