ਤਕਨੀਕ ਨੂੰ ਅਪਣਾ ਕੇ ਭਾਰਤ ਨੂੰ ਵਿਕਸਿਤ ਬਣਾਉਣ ’ਚ ਯੋਗਦਾਨ ਦੇਣ ਆਡੀਟਰ : ਸੀਤਾਰਾਮਨ
Sunday, Sep 17, 2023 - 02:10 PM (IST)
ਚੇਨਈ (ਭਾਸ਼ਾ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਭਾਰਤ ਦੇ ਇਕ ਵਿਕਸਿਤ ਦੇਸ਼ ਬਣਨ ਲਈ ਅਗਲੇ 25 ਸਾਲਾਂ ਨੂੰ ਅਹਿਮ ਦੱਸਦੇ ਹੋਏ ਆਡੀਟਰ ਨੂੰ ਤਕਨੀਕ ਨੂੰ ਅਪਣਾਉਣ ਅਤੇ ਛੋਟੀਆਂ ਕੰਪਨੀਆਂ ਨੂੰ ਵਿਕਾਸ ਲਈ ਟ੍ਰੇਂਡ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼
ਸੀਤਾਰਾਮਨ ਨੇ ਇੱਥੇ ‘ਸੋਸਾਇਟੀ ਆਫ ਆਡੀਟਰਸ’ ਦੀ 90ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਦੇਸ਼ ਨੇ ਪਿਛਲੇ 20-25 ਸਾਲਾਂ ਵਿਚ ਕਈ ਪੱਧਰਾਂ ’ਤੇ ਤਰੱਕੀ ਕੀਤੀ ਹੈ ਅਤੇ ਖੁਦ ਵਿਸ਼ਵ ਬੈਂਕ ਨੇ ਵੀ ਕਿਹਾ ਹੈ ਕਿ ਭਾਰਤ ਨੇ ਪਿਛਲੇ ਦਹਾਕੇ ਵਿਚ ਉਹ ਹਾਸਲ ਕੀਤਾ ਹੈ ਜੋ ਉਹ 60 ਸਾਲਾਂ ’ਚ ਹਾਸਲ ਨਹੀਂ ਕਰ ਸਕਿਆ ਸੀ।
ਸੀਤਾਰਾਮਨ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਦੀ ਕਾਰਜ ਪ੍ਰਣਾਲੀ ਵਿਚ ਵਿਸ਼ਵ ਪੱਧਰ ’ਤੇ ਬਹੁਤ ਬਦਲਾਅ ਹੋ ਰਹੇ ਹਨ ਅਤੇ ਇਸ ਦਾ ਅਹਿਸਾਸ ਇਨ੍ਹਾਂ ਪੇਸ਼ੇਵਰਾਂ ਨੂੰ ਹੋਣ ਲੱਗਾ ਹੈ।
ਇਹ ਵੀ ਪੜ੍ਹੋ : ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਤਕਨੀਕ ਰਵਾਇਤ ’ਚ ਆਈ ਹੈ, ਮੈਂ ਉਸ ਦੀ ਸ਼ਲਾਘਾ ਕਰਦੀ ਹਾਂ। ਤੁਹਾਡੇ ’ਚੋਂ ਕਈ ਲੋਕ ਇਸ ਨੂੰ ਖੁਸ਼ੀ ਨਾਲ ਅਪਣਾ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਅਗਲੇ ਸਾਲ ਜੁਲਾਈ ਤੋਂ ਚਾਰਟਰਡ ਅਕਾਊਂਟੈਟ ਦੀਆਂ ਪ੍ਰੀਖਿਆਵਾਂ ਵੀ ਇਕ ਵੱਖਰੇ ਤਰੀਕੇ ਨਾਲ ਹੋਣ ਜਾ ਰਹੀਆਂ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਅਗਲੇ 25 ਸਾਲਾਂ ’ਚ ਭਾਰਤ ਕੋਲ ਇਕ ਵਿਕਸਿਤ ਰਾਸ਼ਟਰ ਬਣਨ ਦੀ ‘ਸੌੜੀ ਖਿੜਕੀ’ ਹੈ ਅਤੇ ਸਾਡੇ ’ਚੋਂ ਹਰੇਕ ਨੂੰ ਆਪਣੇ ਕਿੱਤੇ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਦੇਸ਼ ਦੀ ਬਿਹਤਰ ਸੇਵਾ ਕਰਨ ਦੇ ਤਰੀਕਿਆਂ ’ਤੇ ਵੀ ਧਿਆਨ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8