ਤਿਉਹਾਰੀ ਸੀਜ਼ਨ 'ਚ ਖਪਤਕਾਰਾਂ ਨੂੰ ਵੱਡਾ ਝਟਕਾ, ਵੇਰਕਾ ਅਤੇ ਅਮੂਲ ਦੁੱਧ ਦੀਆਂ ਵਧੀਆਂ ਕੀਮਤਾਂ
Saturday, Oct 15, 2022 - 01:14 PM (IST)
ਬਿਜਨੈੱਸ ਡੈਸਕ- ਤਿਉਹਾਰੀ ਸੀਜ਼ਨ 'ਚ ਵੇਰਕਾ ਅਤੇ ਅਮੂਲ ਦੁੱਧ ਦੀਆਂ ਅਚਾਨਕ ਵਧੀਆਂ ਕੀਮਤਾਂ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਵੇਰਕਾ ਨੇ ਪੰਜਾਬ 'ਚ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਦੁੱਧ ਦੇ ਨਵੇਂ ਵਧੇ ਹੋਏ ਰੇਟ 16 ਅਕਤੂਬਰ ਤੋਂ ਲਾਗੂ ਹੋਣਗੇ। ਵੇਰਕਾ ਨੇ ਦੁੱਧ ਦੀਆਂ ਕੀਮਤਾਂ 'ਚ 4 ਮਹੀਨਿਆਂ 'ਚ ਦੂਜੀ ਵਾਰ ਵਾਧਾ ਕੀਤਾ ਹੈ। ਵੇਰਕਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੁੱਧ ਉਤਪਾਦਕ ਲੰਬੇ ਸਮੇਂ ਤੋਂ ਭਾਅ ਵਧਾਉਣ ਦੀ ਮੰਗ ਕਰ ਰਹੇ ਸਨ। ਇਸ ਲਈ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਵੇਰਕਾ ਦੇ ਦੁੱਧ ਦੀ ਕੀਮਤ ਵਧਾਉਣੀ ਪਈ ਹੈ।
ਇਹ ਵੀ ਪੜ੍ਹੋ-ਤਿਉਹਾਰੀ ਸੀਜ਼ਨ 'ਚ ਵੱਡੀ ਰਾਹਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਵੇਰਕਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਡੀ 'ਚ ਪਸ਼ੂਆਂ ਦੀ ਖੁਰਾਕ ਅਤੇ ਚਾਰੇ ਦੀ ਕੀਮਤ ਵਧਣ ਕਾਰਨ ਦੁੱਧ ਉਤਪਾਦਕ ਰੇਟ ਵਧਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਇਹ ਮੰਗ ਵੀ ਜਾਇਜ਼ ਸੀ ਕਿਉਂਕਿ ਇਸ ਸਮੇਂ ਸੁੱਕੇ ਚਾਰੇ ਦੇ ਭਾਅ ਅਸਮਾਨ 'ਤੇ ਚੜ੍ਹਿਆ ਹੈ। ਸਾਢੇ 500 ਤੋਂ ਹਜ਼ਾਰ ਕਵਿੰਟਲ 'ਚ ਤੂੜੀ ਦੁੱਧ ਉਤਪਾਦਕਾਂ ਨੂੰ ਮਿਲ ਰਹੀ ਹੈ। ਇਸ ਲਈ ਉਸ ਨੂੰ ਵੇਰਕਾ ਦਾ ਦੁੱਧ ਜਿਸ ਕੀਮਤ ’ਤੇ ਖਰੀਦਣਾ ਪਿਆ, ਉਸ ਦਾ ਕੋਈ ਫਾਇਦਾ ਨਹੀਂ ਰਿਹਾ ਸੀ।
ਇਸ ਦੇ ਨਾਲ ਹੀ ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਾ ਹੈ। ਅਮੂਲ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਮੂਲ ਨੇ ਸ਼ਨੀਵਾਰ ਨੂੰ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਫੁੱਲ ਕਰੀਮ ਦੁੱਧ ਦੀ ਕੀਮਤ 61 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ ਹੁਣ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਆਮ ਲੋਕਾਂ ਦਾ ‘ਥੈਲੀਨੋਮਿਕਸ’ ਵਿਗਾੜ ਸਕਦਾ ਹੈ। ਦੇਸ਼ 'ਚ ਪਹਿਲਾਂ ਤੋਂ ਹੀ ਪ੍ਰਚੂਨ ਮਹਿੰਗਾਈ ਦਰ ਪਹਿਲਾਂ ਹੀ ਸੱਤ ਫੀਸਦੀ ਤੋਂ ਉਪਰ ਬਣੀ ਹੋਈ ਹੈ।
ਅਚਾਨਕ ਹੋਇਆ ਵਾਧਾ
ਅਮੂਲ ਦੇ ਦੁੱਧ 'ਚ ਇਹ ਵਾਧਾ ਅਚਾਨਕ ਹੋਇਆ ਹੈ। ਅੱਜ ਸਵੇਰੇ ਲੋਕਾਂ ਨੂੰ ਵਧੇ ਭਾਅ 'ਤੇ ਦੁੱਧ ਮਿਲਿਆ। ਇਸ ਤੋਂ ਪਹਿਲਾਂ ਅਮੂਲ ਨੇ ਅਗਸਤ ਮਹੀਨੇ 'ਚ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਉਦੋਂ ਅਮੂਲ ਨੇ ਵਧਦੀ ਲਾਗਤ ਦਾ ਹਵਾਲਾ ਦਿੱਤਾ ਸੀ।
ਅਮੂਲ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਆਰ ਐੱਸ ਸੋਢੀ ਨੇ ਦੱਸਿਆ ਕਿ ਦੇਸ਼ ਦੇ ਕੁਝ ਹਿੱਸਿਆਂ 'ਚ ਅਮੂਲ ਗੋਲਡ ਅਤੇ ਮੱਝ ਦੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਵਾਧੇ ਦਾ ਕਾਰਨ ਫੈਟ ਦੀਆਂ ਕੀਮਤ 'ਚ ਵਾਧਾ ਹੈ। ਹਾਲਾਂਕਿ ਇਹ ਵਾਧਾ ਗੁਜਰਾਤ 'ਚ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ-ਸਤੰਬਰ 'ਚ ਥੋਕ ਮਹਿੰਗਾਈ ਦਰ ਘਟ ਕੇ 10.70 ਫ਼ੀਸਦੀ 'ਤੇ, ਖਾਧ ਕੀਮਤਾਂ 'ਚ ਨਰਮੀ ਦਾ ਅਸਰ
ਅਗਸਤ 'ਚ ਇਸ ਕਾਰਨ ਵਧਾਇਆ ਰੇਟ
ਅਮੂਲ ਨੇ ਅਗਸਤ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਵਾਧਾ ਕੀਤਾ ਸੀ। ਉਦੋਂ ਡੇਅਰੀ ਨੇ ਕਿਹਾ ਸੀ ਕਿ ਸੰਚਾਲਨ ਅਤੇ ਉਤਪਾਦਨ 'ਚ ਲਾਗਤ ਵਧਣ ਕਾਰਨ ਅਮੂਲ ਦੁੱਧ ਦੀ ਕੀਮਤ ਵਧਾਈ ਗਈ ਹੈ। ਇਕੱਲੇ ਪਸ਼ੂਆਂ ਦੀ ਖੁਰਾਕ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਲਗਭਗ 20% ਵਧੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।