ਖਪਤਕਾਰ ਕਮਿਸ਼ਨ ਦਾ ਬੀਮਾ ਕੰਪਨੀ ਨੂੰ ਰਸਾਇਣ ਫਰਮ ਨੂੰ 7.29 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼
Thursday, Apr 13, 2023 - 10:55 AM (IST)
ਠਾਣੇ–ਠਾਣੇ ਦੇ ਵਧੀਕ ਜ਼ਿਲਾ ਖਪਤਕਾਰ ਨਿਵਾਰਣ ਕਮਿਸ਼ਨ ਨੇ ਇਕ ਰਸਾਇਣ ਕਾਰਖਾਨੇ ’ਚ ਅੱਗ ਲੱਗਣ ’ਤੇ ਬੀਮਾ ਕੰਪਨੀ ਨੂੰ ਉਸ ਨੂੰ ਮੁਆਵਜ਼ੇ ਵਜੋਂ 7.29 ਕਰੋੜ ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਹੈ। ਕਾਰਖਾਨੇ ਦੇ ਨਵੀਂ ਮੁੰਬਈ ਸਥਿਤ ਪਲਾਂਟ ’ਚ 2015 ’ਚ ਅੱਗ ਲੱਗ ਗਈ ਸੀ। ਕਮਿਸ਼ਨ ਦੇ ਮੁਖੀ ਰਵਿੰਦਰ ਪੀ. ਨਾਗਰੇ ਨੇ 21 ਮਾਰਚ ਨੂੰ ਦਿੱਤੇ ਆਪਣੇ ਆਦੇਸ਼ ’ਚ ਬਚਾਅ ਧਿਰ ਫਿਊਚਰ ਜਨਰਲੀ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਲਾਪਰਵਾਹੀ, ਸੇਵਾ ’ਚ ਕਮੀ ਅਤੇ ਵਪਾਰ ’ਚ ਅਣਉਚਿੱਤ ਵਿਵਹਾਰ ਦਾ ਦੋਸ਼ੀ ਠਹਿਰਾਇਆ। ਆਦੇਸ਼ ਦੀ ਕਾਪੀ ਬੁੱਧਵਾਰ ਨੂੰ ਮੁਹੱਈਆ ਕਰਵਾਈ ਗਈ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ ਦਾਅਵਾਕਰਤਾ ਸਾਂਗਦੀਪ ਐਸਿਡ ਕੈਮ ਪ੍ਰਾਈਵੇਟ ਲਿਮਟਿਡ ਨੂੰ 29 ਅਕੂਤਬਰ 2017 ਤੋਂ ਰਾਸ਼ੀ ਮਿਲਣ ਤੱਕ 9 ਫੀਸਦੀ ਸਾਲਾਨਾ ਦੇ ਵਿਆਜ ਨਾਲ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਫੋਰਮ ਨੇ ਬੀਮਾ ਕੰਪਨੀ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਹਰਜਾਨੇ ਵਜੋਂ 25 ਲੱਖ ਅਤੇ 1 ਲੱਖ ਰੁਪਏ ਕਾਨੂੰਨੀ ਖਰਚੇ ਲਈ ਭੁਗਤਾਨ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ 45 ਦਿਨਾਂ ਦੇ ਅੰਦਰ ਭੁਗਤਾਨ ਨਾ ਕਰਨ ’ਤੇ ਵਿਆਜ ਦਰ 12 ਫੀਸਦੀ ਸਾਲਾਨਾ ਹੋ ਜਾਏਗੀ।
ਇਹ ਵੀ ਪੜ੍ਹੋ- ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।