ਕੰਪਨੀ ਨੂੰ ਮੋਬਾਇਲ ਦੇ ਪੈਸੇ ਵਾਪਿਸ ਕਰਨ ਅਤੇ 5,000/- ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ
Sunday, Feb 16, 2025 - 06:30 PM (IST)

ਗੋਨਿਆਣਾ (ਗੋਰਾ ਲਾਲ) - ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਵਨ-ਪਲੱਸ ਕੰਪਨੀ ਨੂੰ ਗ੍ਰਾਹਕ ਵੱਲੋਂ ਅਦਾ ਕੀਤੀ ਗਈ ਰਕਮ ਨੂੰ ਵਾਪਿਸ ਕਰਨ ਅਤੇ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਲਈ 5,000/-ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਲਲਿਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਗੋਨਿਆਣਾ ਮੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋਂ ਮਿਤੀ 06 ਨਵੰਬਰ 2023 ਨੂੰ ਵਨ ਪਲੱਸ ਕੰਪਨੀ ਦਾ ਨੋਰਡ ਸੀਈ 3 ਲਾਈਟ, 5 ਜੀ ਮੋਬਾਇਲ ਖਰੀਦਿਆ ਗਿਆ ਸੀ ਅਤੇ ਇਸਦੇ ਲਈ ਉਹਨਾ ਵੱਲੋਂ ਦੁਕਾਨਦਾਰ ਨੂੰ 18,500 ਰੁਪਏ ਅਦਾ ਕੀਤੇ ਗਏ ਸਨ ਅਤੇ ਮੋਬਾਇਲ ਖਰੀਦਣ ਸਮੇਂ ਵਨ-ਪਲੱਸ ਕੰਪਨੀ ਵੱਲੋਂ ਇੱਕ ਸਾਲ ਦੀ ਵਰੰਟੀ ਦਿੱਤੀ ਗਈ ਸੀ। ਲਲਿਤ ਕੁਮਾਰ ਨੇ ਦੱਸਿਆ ਕਿ ਕੰਪਨੀ ਵੱਲੋਂ ਮੋਬਾਇਲ ਬਣਾਉਣ ਲਈ ਵਧੀਆ ਸਮਾਨ ਨਹੀ ਵਰਤਿਆ ਗਿਆ ਸੀ, ਜਿਸਦੇ ਕਾਰਨ ਕੁਝ ਸਮੇਂ ਬਾਅਦ ਮੋਬਾਇਲ ਕਰਵ/ਬੈਨਡ ਹੋ ਗਿਆ ਸੀ ਅਤੇ ਜਿਸ ਕਾਰਨ ਮੋਬਾਇਲ ਦੀ ਸ਼ਕਲ ਹੀ ਬਦਲ ਗਈ ਸੀ।
ਇਹ ਵੀ ਪੜ੍ਹੋ : ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ
ਲਲਿਤ ਕੁਮਾਰ ਨੇ ਉਕਤ ਸਮੱਸਿਆ ਦੇ ਸਬੰਧ ਵਿੱਚ ਵਨ-ਪਲੱਸ ਕੰਪਨੀ ਦੇ ਸਰਵਿਸ ਸੈਂਟਰ ਵਾਲਿਆਂ ਕੋਲ ਮਿਤੀ 14 ਮਾਰਚ, 2024 ਸ਼ਿਕਾਇਤ ਕਰਕੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਬੇਨਤੀ ਕੀਤੀ ਗਈ, ਪਰ ਕੰਪਨੀ ਵੱਲੋਂ ਮੋਬਾਇਲ ਠੀਕ ਕਰਨ ਲਈ 6,472/- ਰੁਪਏ ਦੀ ਮੰਗ ਕੀਤੀ ਗਈ, ਜਦੋਂ ਕਿ ਉਸ ਸਮੇਂ ਮੋਬਾਇਲ ਵਰੰਟੀ ਦੇ ਅੰਦਰ ਹੀ ਸੀ। ਪੀੜਤ ਲਲਿਤ ਕੁਮਾਰ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਿਤੀ 24 ਅਪੈ੍ਰਲ, 2024 ਨੂੰ ਉਕਤ ਮਾਮਲੇ ਦੇ ਸਬੰਧ ਵਿੱਚ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਤਾਂ ਲਲਿਤ ਕੁਮਾਰ ਵੱਲੋਂ ਅਦਾ ਕੀਤੀ ਗਈ ਰਕਮ ਨੂੰ ਵਿਆਜ ਸਮੇਤ ਵਾਪਿਸ ਲੈਣ ਲਈ, ਕੰਪਨੀ ਦੀ ਸੇਵਾ ਵਿੱਚ ਕਮੀ ਅਤੇ ਅਨੁਚਿਤ ਵਪਾਰ ਅਭਿਆਸ ਕਾਰਨ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਮੁਆਵਜੇ ਨੂੰ ਲੈਣ ਲਈ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਿਤੀ 23 ਮਈ, 2024 ਨੂੰ ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਵਕੀਲ ਰਾਮ ਮਨੋਹਰ ਵਾਸੀ ਗੋਨਿਆਣਾ ਮੰਡੀ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਵਨ-ਪਲੱਸ ਕੰਪਨੀ ਅਤੇ ਵਨ-ਪਲੱਸ ਕੰਪਨੀ ਦੇ ਸਰਵਿਸ ਸੈਂਟਰ ਨੂੰ ਮੋਬਾਇਲ ਨੂੰ ਠੀਕ ਕਰਨ ਜਾਂ ਲਲਿਤ ਕੁਮਾਰ ਵੱਲੋਂ ਅਦਾ ਕੀਤੀ ਗਈ ਰਕਮ 18,500 ਨੂੰ ਵਾਪਿਸ ਕਰਨ ਅਤੇ ਇਸ ਤੋਂ ਇਲਾਵਾ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਆਦਿ ਦੇ ਲਈ 5,000/- ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ-ਅੰਦਰ ਕਰਨ ਦਾ ਹੁਕਮ ਸੁਣਾਇਆ ਹੈ। ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾ ਨੂੰ ਇਹ ਜਿੱਤ ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ
ਇਹ ਵੀ ਪੜ੍ਹੋ : ਨੀਤਾ ਅੰਬਾਨੀ ਨੇ ਖੋਲ੍ਹੇ ਦਿਲ ਦੇ ਰਾਜ਼! ਦੱਸਿਆ ਅਨੰਤ ਦੇ ਵਿਆਹ ਤੇ ਕਿਉਂ ਕੀਤਾ ਇੰਨਾ ਖ਼ਰਚਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8