ਫਰਜ਼ੀ ਬਿੱਲ ਬਣਾਉਣ ਵਾਲੀਆਂ ਕੰਪਨੀਆਂ ’ਤੇ ਲੱਗੇਗਾ ਭਾਰੀ ਜੁਰਮਾਨਾ

02/06/2020 2:05:26 AM

ਨਵੀਂ ਦਿੱਲੀ (ਇੰਟ.)-ਜੇਕਰ ਕੋਈ ਕੰਪਨੀ ਫਰਜ਼ੀ ਬਿੱਲ ਬਣਾ ਕੇ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਸਾਵਧਾਨ ਹੋ ਜਾਵੇ। ਫਰਜ਼ੀ ਬਿੱਲ ਬਣਾ ਕੇ ਟੈਕਸ ਦੀ ਬੱਚਤ ਕਰਨ ਵਾਲੀਆਂ ਕੰਪਨੀਆਂ ਖਿਲਾਫ ਸਰਕਾਰ ਅਗਲੇ ਵਿੱਤੀ ਸਾਲ ਤੋਂ ਭਾਰੀ ਜੁਰਮਾਨਾ ਵਸੂਲੇਗੀ। ਸੂਤਰਾਂ ਅਨੁਸਾਰ ਕੰਪਨੀਆਂ ਨੂੰ ਹੁਣ ਆਪਣੀ ਅਕਾਊਂਟ ਬੁੱਕ ’ਚ ਗਲਤ ਐਂਟਰੀ ਦਰਜ ਕਰਨ ’ਤੇ ਇਨਵਾਇਸ ਬਿੱਲ ਦੇ ਟੋਟਲ ਬਿੱਲ ’ਤੇ ਅਤੇ ਜਿੰਨੇ ਰੁਪਏ ਦੀ ਟੈਕਸ ਚੋਰੀ ਕੀਤੀ, ਸਭ ਮਿਲਾ ਕੇ ਜੁਰਮਾਨੇ ਦੀ ਰਕਮ ਦੇ ਤੌਰ ’ਤੇ ਭਰਨਾ ਹੋਵੇਗਾ।

ਇਸ ਤੋਂ ਪਹਿਲਾਂ 10 ਕਰੋਡ਼ ਰੁਪਏ ਦੇ ਫਰਜ਼ੀ ਬਿੱਲ ’ਤੇ 6.8 ਕਰੋਡ਼ ਰੁਪਏ ਤੱਕ ਜੁਰਮਾਨਾ ਦੇਣਾ ਹੁੰਦਾ ਸੀ, ਜਿਸ ’ਚ ਟੈਕਸ ਅਤੇ ਜੁਰਮਾਨਾ ਸਭ ਕੁਝ ਸ਼ਾਮਲ ਹੁੰਦਾ ਸੀ। ਹੁਣ ਅਜਿਹਾ ਨਹੀਂ ਹੋਵੇਗਾ। ਹੁਣ 10 ਕਰੋਡ਼ ਦੇ ਫਰਜ਼ੀ ਬਿੱਲ ’ਤੇ 14 ਕਰੋਡ਼ ਰੁਪਏ ਬਤੌਰ ਜੁਰਮਾਨੇ ਦੇ ਤੌਰ ’ਤੇ ਵਸੂਲੇ ਜਾਣਗੇ। ਚੌਕਸ਼ੀ ਐਂਡ ਚੌਕਸ਼ੀ ਦੇ ਪ੍ਰਿਆਂਕ ਘਿਆ ਦਾ ਕਹਿਣਾ ਹੈ ਕਿ ਜੋ ਜੁਰਮਾਨਾ ਵਸੂਲਿਆ ਜਾਵੇਗਾ, ਉਹ 100 ਫੀਸਦੀ ਫਰਜ਼ੀ ਬਿੱਲ ’ਤੇ ਕੀਤੀ ਗਈ ਟੈਕਸ ਚੋਰੀ ਨੂੰ ਮਿਲਾ ਕੇ ਲਿਆ ਜਾਵੇਗਾ। ਸਰਕਾਰ ਦਾ ਮਕਸਦ ਹੈ ਕਿ ਫਰਜ਼ੀ ਬਿੱਲਾਂ ’ਤੇ ਰੋਕ ਲਾਈ ਜਾ ਸਕੇ।


Karan Kumar

Content Editor

Related News