SME ’ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ ਹੋਇਆ 18,000 ਕਰੋਡ਼, ਛੇਤੀ ਲਿਸਟ ਹੋਣਗੀਆਂ 60 ਹੋਰ ਕੰਪਨੀਆਂ

10/18/2019 9:57:21 AM

ਮੁੰਬਈ — ਬੰਬਈ ਸ਼ੇਅਰ ਬਾਜ਼ਾਰ (ਬੀ. ਐੱਸ. ਈ.) ਦੇ ਐੱਮ. ਡੀ. ਅਤੇ ਸੀ. ਈ. ਓ. ਆਸ਼ੀਸ਼ ਕੁਮਾਰ ਚੌਹਾਨ ਨੇ ਕਿਹਾ ਕਿ ਬੀ. ਐੱਸ. ਈ. ਦੇ ਛੋਟੇ ਅਤੇ ਮੱਧ ਆਕਾਰੀ ਉਦਯੋਗਾਂ (ਐੱਸ. ਐੱਮ. ਈ.) ਲਈ ਪਲੇਟਫਾਰਮ ’ਤੇ 60 ਕੰਪਨੀਆਂ ਲਿਸਟ ਹੋਣ ਦੀ ਤਿਆਰੀ ’ਚ ਹਨ। ਉਨ੍ਹਾਂ ਇੱਥੇ ਇਕ ਪ੍ਰੋਗਰਾਮ ’ਚ ਕਿਹਾ ਕਿ ਹੁਣ ਤੱਕ 312 ਕੰਪਨੀਆਂ ਬੀ. ਐੱਸ. ਈ. ਦੇ ਐੱਸ. ਐੱਮ. ਈ. ਪਲੇਟਫਾਰਮ ’ਤੇ ਲਿਸਟ ਹਨ ਅਤੇ ਇਨ੍ਹਾਂ ਨੇ ਸਮੂਹਿਕ ਰੂਪ ਨਾਲ ਲਗਭਗ 3200 ਕਰੋਡ਼ ਰੁਪਏ ਜੁਟਾਏ ਹਨ।

ਲਿਸਟਿੰਗ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਲਿਸਟਿੰਗ ਕਮਾਈ ਨੂੰ ਜਾਇਦਾਦ ’ਚ ਤਬਦੀਲ ਕਰਦੀ ਹੈ। ਬੀ. ਐੱਸ. ਈ. ਐੱਸ. ਐੱਮ. ਈ. ’ਤੇ ਲਿਸਟਿਡ ਕੰਪਨੀਆਂ ਦਾ ਕੁਲ ਮਾਰਕੀਟ ਕੈਪ 18,000 ਕਰੋਡ਼ ਰੁਪਏ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਲਿਸਟਿੰਗ ਨਾਲ ਕਈ ਫਾਇਦੇ ਹਨ। ਇਸ ’ਚ ਬਰਾਂਡਿੰਗ, ਸਾਖ ’ਚ ਸੁਧਾਰ ਅਤੇ ਆਸਾਨ ਕਰਜ਼ਾ ਸ਼ਾਮਲ ਹੈ। ਬੀ. ਐੱਸ. ਈ. ਨੇ ਐੱਸ. ਐੱਮ. ਈ. ਪਲੇਟਫਾਰਮ ਦੀ ਸ਼ੁਰੂਆਤ ਮਾਰਚ 2012 ’ਚ ਕੀਤੀ ਸੀ। ਇਸ ਪਲੇਟਫਾਰਮ ’ਤੇ ਕੁਲ ਲਿਸਟਿਡ 312 ਕੰਪਨੀਆਂ ’ਚੋਂ 71 ਮੁੱਖ ਪਲੇਟਫਾਰਮ ’ਤੇ ਜਾ ਚੁੱਕੀਆਂ ਹਨ।

ਐੱਮ. ਐੱਸ. ਐੱਮ. ਈ. ਲਿਸਟਿੰਗ ਲਈ ਬਣੇ 10,000 ਕਰੋਡ਼ ਦਾ ਫੰਡ : ਗਡਕਰੀ

ਮਹੀਨ, ਛੋਟੇ ਅਤੇ ਮੱਧ ਆਕਾਰੀ ਉਦਯੋਗ (ਐੱਮ. ਐੱਸ. ਐੱਮ. ਈ.) ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਛੋਟੀਆਂ ਇਕਾਈਆਂ ਨੂੰ ਸ਼ੇਅਰ ਬਾਜ਼ਾਰ ’ਚ ਲਿਸਟ ਕਰਵਾਉਣ ’ਚ ਮਦਦ ਕਰਨ ਅਤੇ ਉਨ੍ਹਾਂ ਦੇ ਸ਼ੇਅਰ ਖਰੀਦਣ ਲਈ ਐੱਮ. ਐੱਸ. ਐੱਮ. ਈ. ਮੰਤਰਾਲਾ ਨੇ 10,000 ਕਰੋਡ਼ ਰੁਪਏ ਦੇ ਫੰਡ ਦੀ ਮੰਗ ਕੀਤੀ ਹੈ।

ਭਾਰਤ ਐੱਸ. ਐੱਮ. ਈ. ਅੈਵਾਡਰਸ-2019 ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਉਹ ਵਿੱਤ ਮੰਤਰਾਲਾ ਨੂੰ 10,000 ਕਰੋਡ਼ ਰੁਪਏ ਅਲਾਟ ਕਰਨ ਦੀ ਅਪੀਲ ਕਰਨਗੇ ਤਾਂ ਕਿ ਜੋ ਛੋਟੇ ਉਦਯੋਗ ਸ਼ੇਅਰ ਬਾਜ਼ਾਰਾਂ ’ਚ ਲਿਸਟ ਹੋਣਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਅਸੀਂ ਉਨ੍ਹਾਂ ਦੇ 10 ਫ਼ੀਸਦੀ ਸ਼ੇਅਰ ਖਰੀਦ ਲਵਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ 10 ਫ਼ੀਸਦੀ ਹਿੱਸੇਦਾਰੀ ਅਗਲੇ 3 ਤੋਂ 4 ਸਾਲ ’ਚ 2 ਤੋਂ 3 ਗੁਣਾ ਵਧ ਜਾਵੇਗੀ। ਇਸ ਨਾਲ ਸਾਡੀ ਕੈਪੀਟਲ ਦੀ ਵੈਲਿਊ ਵਧ ਜਾਵੇਗੀ ਅਤੇ ਅਸੀਂ ਇਸ ਫੰਡ ਦੀ ਲਗਾਤਾਰ ਵਰਤੋਂ ਕਰਦੇ ਰਹਾਂਗੇ।


Related News