ਦਸੰਬਰ ਤੱਕ ਸ਼ੁਰੂ ਹੋ ਸਕਦੀ ਹੈ ਡਰੋਨ ਨਾਲ ਦਵਾਈਆਂ, ਟੀਕਿਆਂ ਦੀ ਡਿਲਿਵਰੀ
Tuesday, May 25, 2021 - 04:23 PM (IST)
ਨਵੀਂ ਦਿੱਲੀ- ਦਵਾਈ, ਟੀਕਿਆਂ ਵਰਗੇ ਸਾਮਾਨ ਦੂਰ-ਦੁਰਾਡੇ ਇਲਾਕਿਆਂ ਵਿਚ ਘੱਟ ਸਮੇਂ ਵਿਚ ਪਹੁੰਚਾਉਣ ਲਈ ਡਰੋਨ ਦਾ ਵਪਾਰਕ ਇਸਤੇਮਾਲ ਇਸ ਸਾਲ ਦਸੰਬਰ ਵਿਚ ਸ਼ੁਰੂ ਹੋ ਸਕਦਾ ਹੈ। ਸਕਾਈ ਏਅਰ ਮੋਬੀਲਿਟੀ ਦੇ ਮੁੱਖ ਸੰਚਾਲਨ ਅਧਿਕਾਰੀ ਵਿੰਗ ਕਮਾਂਡਰ (ਸੇਵਾਮੁਕਤ) ਐੱਸ. ਵਿਜੇ ਨੇ ਦੱਸਿਆ ਕਿ ਪ੍ਰੀਖਣ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਹ ਕੰਪਨੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਡਰੋਨ ਦੇ ਵਪਾਰਕ ਟ੍ਰਾਇਲ ਲਈ ਮਨਜ਼ੂਰੀ ਪ੍ਰਾਪਤ ਸੰਚਾਲਕਾਂ ਵਿਚੋਂ ਇਕ ਹੈ।
ਉਨ੍ਹਾਂ ਕਿਹਾ, ''ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅੰਤ ਤੱਕ ਸਾਮਾਨ ਪਹੁੰਚਾਉਣ ਵਿਚ ਡਰੋਨ ਦੀ ਵਪਾਰਕ ਵਰਤੋਂ ਦੀ ਮਨਜ਼ੂਰੀ ਮਿਲ ਜਾਵੇਗਾ। ਸ਼ੁਰੂ ਵਿਚ ਦਵਾਈਆਂ, ਟੀਕਿਆਂ ਅਤੇ ਕੁਦਰਤੀ ਆਫ਼ਤ ਸਮੇਂ ਖਾਣ ਦੇ ਪੈਕੇਟ ਵਰਗੀਆਂ ਚੀਜ਼ਾਂ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।'' ਡੀ. ਜੀ. ਸੀ. ਏ. ਨੇ ਹਾਲ ਹੀ ਵਿਚ ਡਰੋਨ ਦੇ ਵਪਾਰਕ ਟ੍ਰਾਇਲਾਂ ਲਈ ਪ੍ਰਕਿਰਿਆ ਤੇਜ਼ ਕੀਤੀ ਹੈ।
ਇਹ ਵੀ ਪੜ੍ਹੋ- SBI ਦੇ ਖਾਤਾਧਾਰਕਾਂ ਲਈ 1 ਜੁਲਾਈ ਤੋਂ ਲਾਗੂ ਹੋ ਜਾਣਗੇ ਇਹ ATM ਚਾਰਜ
ਸ਼੍ਰੀ ਵਿਜੇ ਨੇ ਕਿਹਾ ਕਿ ਜਦੋਂ ਸਾਮਾਨ ਪਹੁੰਚਾਉਣ ਲਈ ਡਰੋਨ ਦੇ ਇਸਤੇਮਾਲ ਦੀ ਮਨਜ਼ੂਰੀ ਮਿਲ ਜਾਵੇਗੀ ਤਾਂ ਅਚਾਨਕ ਮੰਗ ਵਧੇਗੀ, ਵੱਡੀ ਗਿਣਤੀ ਵਿਚ ਡਰੋਨ ਤਾਂ ਉਪਲਬਧ ਹੋਣਗੇ ਪਰ ਉਨ੍ਹਾਂ ਲਈ ਪਾਇਲਟ ਤਿਆਰ ਕਰਨਾ ਚੁਣੌਤੀ ਹੋਵੇਗੀ। ਦੇਸ਼ ਵਿਚ ਡਰੋਨ ਪਾਇਲਟਾਂ ਦਾ ਪ੍ਰੀਖਣ ਪਿਛਲੇ ਸਾਲ ਦਸੰਬਰ ਵਿਚ ਸ਼ੁਰੂ ਹੋਇਆ ਹੈ। ਹੁਣ ਤੱਕ ਜਿੰਨੇ ਪਾਇਲਟਾਂ ਦਾ ਪ੍ਰੀਖਣ ਹੋਇਆ ਹੈ ਉਹ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਸੰਸਥਾਨ ਲਈ ਕੰਮ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਸ਼ੁਰੂਆਤੀ ਦਿਨਾਂ ਵਿਚ ਸਿਖਲਾਈ ਪ੍ਰਾਪਤ ਡਰੋਨ ਪਾਇਲਟਾਂ ਦੀ ਕਮੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਸੈਲਫ਼ੀ ਦੇ ਸ਼ੌਕੀਨਾਂ ਲਈ ਝਟਕਾ, ਹੁਣ 1 ਜੂਨ ਤੋਂ ਗੂਗਲ ਫੋਟੋਜ ਨਹੀਂ ਹੋਵੇਗਾ ਫ੍ਰੀ