CocaCola ਸਰਕਾਰ ਨੂੰ ਵਾਪਸ ਕਰੇਗੀ 35 ਏਕੜ ਜ਼ਮੀਨ, ਪਲਾਟ ’ਤੇ ਖਰਚ ਹੋ ਚੁੱਕੇ ਹਨ 1.1 ਕਰੋੜ ਰੁਪਏ
Saturday, Apr 22, 2023 - 12:25 PM (IST)
ਤਿਰੂਵਨੰਤਪੁਰਮ (ਭਾਸ਼ਾ) – ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਨੇ ਕੇਰਲ ਸਰਕਾਰ ਨੂੰ ਪਲੱਕੜ ਜ਼ਿਲੇ ਦੇ ਪਲਾਚੀਮਾਡਾ ’ਚ ਆਪਣੀ 35 ਏਕੜ ਜ਼ਮੀਨ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਕੋਕਾ-ਕੋਲਾ ਕੰਪਨੀ ਨੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੀ. ਐੱਮ. ਓ. ਦੇ ਇਕ ਬਿਆਨ ਮੁਤਾਬਕ ਹਿੰਦੁਸਤਾਨ ਕੋਕਾ ਕੋਲਾ ਬੈਵਰੇਜੇਜ ਪ੍ਰਾਈਵੇਟ ਲਿਮਟਿਡ ਦੇ ਮੁੱਖ ਅਧਿਕਾਰੀ ਜੁਆਨ ਪਾਬਲੋ ਰੋਡ੍ਰਿਗਜ਼ ਟ੍ਰੋਵੇਟੋ ਨੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਇਕ ਪੱਤਰ ਭੇਜ ਕੇ ਜਾਇਦਾਦ ਅਤੇ ਉੱਥੋਂ ਦੀ ਇਮਾਰਤ ਨੂੰ ਸੂਬਾ ਸਰਕਾਰ ਨੂੰ ਸੌਂਪਣ ਦੇ ਕੰਪਨੀ ਦੇ ਫੈਸਲੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪਾਇਲਟ ਨੂੰ ਮਹਿੰਗੀ ਪਈ ਗਰਲਫ੍ਰੈਂਡ ਦੀ ਮਹਿਮਾਨ ਨਵਾਜ਼ੀ, ਜਹਾਜ਼ ਨੂੰ ਬਣਾਇਆ 'ਲਿਵਿੰਗ ਰੂਮ'..
ਕੋਕਾ-ਕੋਲਾ ਕੰਪਨੀ ਨੇ ਪਹਿਲਾਂ ਹੀ ਕਿਸਾਨਾਂ ਦੀ ਅਗਵਾਈ ’ਚ ਪ੍ਰਸਤਾਵਿਤ ਪ੍ਰੋਡਿਊਸਰ ਆਰਗਨਾਈਜੇਸ਼ਨ (ਐੱਫ. ਪੀ. ਓ.) ਲਈ ਜ਼ਮੀਨ ਜਾਰੀ ਕਰਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਬਿਜਲੀ ਮੰਤਰੀ ਕੇ. ਕ੍ਰਿਸ਼ਨਕੁੱਟੀ ਦੀ ਅਗਵਾਈ ’ਚ ਹੋਈ ਗੱਲਬਾਤ ਦੀ ਸ਼ੁਰੂਆਤ ’ਚ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਆਖਿਰਕਾਰ ਜ਼ਮੀਨ ਟ੍ਰਾਂਸਫਰ ਕਰਨ ਲਈ ਤਿਆਰ ਹੋ ਗਈ। ਕੰਪਨੀ ਨੇ ਉੱਥੋਂ ਦੇ ਕਿਸਾਨਾਂ ਲਈ ਇਕ ਡੈਮੋ ਫਾਰਮ ਬਣਾਉਣ ਲਈ ਤਕਨੀਕੀ ਮਦਦ ਮੁਹੱਈਈ ਕਰਨ ਦੀ ਵੀ ਪੇਸ਼ਕਸ਼ ਕੀਤੀ ਹੈ।
2004 ’ਚ ਬੰਦ ਹੋ ਗਿਆ ਸੀ ਪਲਾਂਟ
ਕੋਕਾ-ਕੋਲਾ ਨੇ ਮਾਰਚ 2004 ’ਚ ਪਲਾੀਮਾਡਾ ’ਚ ਆਪਣੀ ਯੂਨਿਟ ਨੂੰ ਬੰਦ ਕਰ ਦਿੱਤਾ ਸੀ, ਸਥਾਨਕ ਲੋਕਾਂ ਵਲੋਂ ਵਾਤਾਵਰਣ ਪ੍ਰਦੂਸ਼ਣ ਦੀ ਸ਼ਿਕਾਇਤ ਅਤੇ ਕੰਪਨੀ ਵਲੋਂ ਧਰਤੀ ਹੇਠਲੇ ਪਾਣੀ ਦੇ ਦੋਹਨ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਕੋਕਾ-ਕੋਲਾ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ, ਜਿਸ ਨਾਲ ਉਥੋਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ : ਪਾਕਿਸਤਾਨ : ਯੂਕ੍ਰੇਨ ਨੂੰ ਵੇਚ ਰਿਹਾ ਹਥਿਆਰ, ਰੂਸ ਤੋਂ ਖ਼ਰੀਦ ਰਿਹਾ ਸਸਤਾ ਕੱਚਾ ਤੇਲ
ਸਰਕਾਰ ਇਸ ਜ਼ਮੀਨ ’ਤੇ ਖਰਚ ਕਰ ਚੁੱਕੀ ਹੈ ਕਿ 1.1 ਕਰੋੜ
ਕੋਕਾ-ਕੋਲਾ ਨੇ ਕੇਰਲ ਸਰਕਾਰ ਦੀ ਅਪੀਲ ’ਤੇ 2021 ’ਚ ਵਿਵਦਿਤ ਜ਼ਮੀਨ ਨੂੰ ਇਕ ਕੋਵਿਡ ਸਹੂਤ ’ਚ ਬਦਲ ਦਿੱਤਾ ਸੀ। ਕੋਕਾ-ਕੋਲਾ ਨੇ ਜ਼ਰੂਰੀ ਮੁਰੰਮਤ ਦਾ ਕੰਮ ਪੂਰਾ ਕੀਤਾ ਅਤੇ ਯੂਨਿਟ ਨੂੰ ਸਰਕਾਰ ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ 2021 ’ਚ ਕੇਰਲ ਸਰਕਾਰ ਨੇ ਪਲੱਕੜ ’ਚ ਇਕ ਕੋਕਾ ਕੋਲਾ ਪਲਾਂਟ ਨੂੰ 550 ਬੈੱਡ ਨਾਲ ਕੋਵਿਡ-10 ਇਲਾਜ ਕੇਂਦਰ ਬਣਾਉਣ ’ਚ 1.1 ਕਰੋੜ ਰੁਪਏ ਖਰਚ ਕੀਤੇ ਗਏ, ਜਿਸ ’ਚ ਆਮ ਲੋਕਾਂ ਦੇ ਇਲਾਜ ਲਈ 100 ਆਕਸੀਜਨ ਬੈੱਡ, 50 ਆਈ. ਸੀ. ਯੂ. ਬੈੱਡ ਅਤੇ 20 ਵੈਂਟੀਲੇਟਰ ਬਣਾਏ ਗਏ ਹਨ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਦੇ ਤਿਓਹਾਰ ਮੌਕੇ ਸੋਨੇ ਦੀ ਵਿਕਰੀ ’ਚ 20 ਫੀਸਦੀ ਦੀ ਗਿਰਾਵਟ ਦਾ ਖਦਸ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।