ਕੋਕਾ ਕੋਲਾ ਨੇ ਬਾਟਲਿੰਗ ਇਕਾਈ ’ਚ 40 ਫੀਸਦੀ ਹਿੱਸੇਦਾਰੀ ਜੁਬੀਲੈਂਟ ਭਰਤੀਆ ਗਰੁੱਪ ਨੂੰ ਵੇਚੀ

Thursday, Dec 12, 2024 - 11:11 AM (IST)

ਨਵੀਂ ਦਿੱਲੀ (ਭਾਸ਼ਾ) – ਦਿੱਗਜ਼ ਕੋਲਡ ਡਰਿੰਕ ਕੰਪਨੀ ਕੋਕਾ ਕੋਲਾ ਨੇ ਭਾਰਤ ’ਚ ਆਪਣੇ ਬਾਟਲਿੰਗ ਕਾਰੋਬਾਰ ਹਿੰਦੋਸਤਾਨ ਕੋਕਾ ਕੋਲਾ ਬੈਵਰੇਜਿਜ਼ ਪ੍ਰਾਈਵੇਟ ਲਿਮਟਿਡ (ਐੱਚ. ਸੀ. ਸੀ. ਬੀ. ਐੱਲ.) ’ਚ 40 ਫੀਸਦੀ ਹਿੱਸੇਦਾਰੀ ਜੁਬੀਲੈਂਟ ਭਰਤੀਆ ਗਰੁੱਪ ਨੂੰ ਵੇਚ ਦਿੱਤੀ ਹੈ। ਹਾਲਾਂਕਿ ਕੰਪਨੀ ਨੇ ਇਸ ਸੌਦੇ ਨਾਲ ਜੁੜੀ ਰਕਮ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕੁਝ ਰਿਪੋਰਟਾਂ ’ਚ ਇਸ ਦੇ ਲੱਗਭਗ 10,000 ਕਰੋੜ ਰੁਪਏ ਹੋਣ ਦੀ ਗੱਲ ਕਹੀ ਗਈ ਹੈ। ਦੋਵਾਂ ਕੰਪਨੀਆਂ ਵੱਲੋਂ ਜਾਰੀ ਇਕ ਸਾਂਝੇ ਬਿਆਨ ’ਚ ਇਸ ਹਿੱਸੇਦਾਰੀ ਵਿਕਰੀ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :     ICICI ਬੈਂਕ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਕਰ ਸਕਣਗੇ ਅਹਿਮ ਸਰਵਿਸ ਦੀ ਵਰਤੋਂ

ਭਰਤੀਆ ਪਰਿਵਾਰ ਦੇ ਮਾਲਕੀ ਵਾਲੇ ਗਰੁੱਪ ਨੇ ਬਿਆਨ ’ਚ ਕਿਹਾ,‘ਉਨ੍ਹਾਂ ਨੇ ਇਕ ਰਣਨੀਤਕ ਨਿਵੇਸ਼ ਲਈ ਇਕ ਤੈਅ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਜੁਬੀਲੈਂਟ ਭਰਤੀਆ ਗਰੁੱਪ ਆਪਣੀ ਇਕਾਈ ਜੁਬੀਲੈਂਟ ਬੈਵਰੇਜਿਜ਼ ਲਿਮਟਿਡ ਰਾਹੀਂ ਹਿੰਦੋਸਤਾਨ ਕੋਕਾ ਕੋਲਾ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ, ਇੰਡੀਆ (ਐੱਚ. ਸੀ. ਸੀ. ਐੱਚ.) ’ਚ 40 ਫੀਸਦੀ ਹਿੱਸੇਦਾਰੀ ਹਾਸਲ ਕਰੇਗੀ। ਐੱਚ. ਸੀ. ਸੀ. ਐੱਚ. ਭਾਰਤ ’ਚ ਸਭ ਤੋਂ ਵੱਡੀ ਕੋਕਾ ਕੋਲਾ ਬਾਟਲਰ ਐੱਚ. ਸੀ. ਸੀ. ਬੀ. ਐੱਲ. ਦੀ ਮੂਲ ਕੰਪਨੀ ਹੈ।’

ਇਹ ਵੀ ਪੜ੍ਹੋ :       EMI ਦੇਣ ਤੋਂ ਵੱਧ ਜਰੂਰੀ ਹੈ 'ਪਤਨੀ'-ਬੱਚਿਆਂ ਦੀ ਦੇਖਭਾਲ, ਸੁਪਰੀਮ ਕੋਰਟ ਦੇ ਫੈਸਲੇ ਨੇ ਵਧਾਈ ਬੈਂਕਾਂ ਦੀ ਚਿੰਤਾ!
ਇਹ ਵੀ ਪੜ੍ਹੋ :     ਸੰਜੇ ਮਲਹੋਤਰਾ ਨੇ RBI ਦੇ 26ਵੇਂ ਗਵਰਨਰ ਵਜੋਂ ਸੰਭਾਲਿਆ ਅਹੁਦਾ, ਇਨ੍ਹਾਂ ਚੁਣੌਤੀਆਂ ਦਾ ਕਰਨਾ ਹੋਵੇਗਾ ਸਾਹਮਣਾ
ਇਹ ਵੀ ਪੜ੍ਹੋ :     ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਸੀਮੈਂਟ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
ਇਹ ਵੀ ਪੜ੍ਹੋ :      Amazon ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਹੁਣ ਇੰਨੇ ਮਿੰਟਾਂ 'ਚ ਘਰ ਪਹੁੰਚ ਜਾਵੇਗਾ ਤੁਹਾਡਾ ਸਾਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News