ਕੋਕਾ ਕੋਲਾ ਨੇ ਸਰਵਿਤਾ ਸੇਠੀ ਨੂੰ ਉਪ ਪ੍ਰਧਾਨ ਕੀਤਾ ਨਿਯੁਕਤ
Wednesday, Jul 17, 2019 - 02:08 AM (IST)

ਨਵੀਂ ਦਿੱਲੀ— ਠੰਡੇ ਪੀਣ ਵਾਲੇ ਪਦਾਰਥ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਕੋਕਾ ਕੋਲਾ ਨੇ ਸਰਵਿਤਾ ਸੇਠੀ ਨੂੰ ਭਾਰਤ ਅਤੇ ਦੱਖਣ-ਪੱਛਮੀ ਏਸ਼ੀਆ ’ਚ ਰਲੇਵੇਂ ਅਤੇ ਅਕਵਾਇਰਮੈਂਟ ਅਤੇ ਨਵੇਂ ਉੱਦਮ ਮਾਮਲਿਆਂ ਦਾ ਉਪ ਪ੍ਰਧਾਨ ਅਤੇ ਹਰਸ਼ ਭੁਟਾਨੀ ਨੂੰ ਉਪ ਪ੍ਰਧਾਨ ਵਿੱਤ (ਸੀ. ਐੱਫ. ਓ.) ਨਿਯੁਕਤ ਕੀਤਾ ਹੈ। ਸੇਠੀ ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣ-ਪੱਛਮੀ ਏਸ਼ੀਆ ’ਚ ਵਿੱਤ ਮਾਮਲਿਆਂ ਦੀ ਉਪ ਪ੍ਰਧਾਨ ਸਨ। ਦੋਵੇਂ ਨਿਯੁਕਤੀਆਂ 1 ਅਗਸਤ ਤੋਂ ਪ੍ਰਭਾਵੀ ਹਨ।