Coal India ਦੇ ਅਧਿਕਾਰੀਆਂ ਨੇ ਤਨਖਾਹ ਵਿਵਾਦ ਨੂੰ ਲੈ ਕੇ ਹੜਤਾਲ ਦੀ ਦਿੱਤੀ ਧਮਕੀ
Sunday, Jun 25, 2023 - 05:42 PM (IST)

ਕੋਲਕਾਤਾ (ਭਾਸ਼ਾ) - ਕੋਲ ਇੰਡੀਆ ਲਿਮਟਿਡ ਦੇ ਕਾਰਜਕਾਰੀ ਅਧਿਕਾਰੀਆਂ ਦੀ ਇੱਕ ਐਸੋਸੀਏਸ਼ਨ ਨੇ ਐਤਵਾਰ ਨੂੰ ਗੈਰ-ਕਾਰਜਕਾਰੀ ਕਰਮਚਾਰੀਆਂ ਨਾਲ ਉਨ੍ਹਾਂ ਦੇ ਤਨਖਾਹ ਵਿਵਾਦ ਦਾ ਹੱਲ ਹੋਣ ਤੱਕ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਕੋਲਾ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੇ ਗੈਰ-ਕਾਰਜਕਾਰੀ ਕਰਮਚਾਰੀਆਂ ਦੀਆਂ ਟਰੇਡ ਯੂਨੀਅਨਾਂ ਨਾਲ ਤਨਖਾਹ ਸੋਧ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੋਲ ਇੰਡੀਆ ਦੇ ਚੇਅਰਮੈਨ ਨੂੰ ਲਿਖੇ ਪੱਤਰ 'ਚ ਆਲ ਇੰਡੀਆ ਐਸੋਸੀਏਸ਼ਨ ਆਫ ਕੋਲਾ ਐਗਜ਼ੀਕਿਊਟਿਵਜ਼ (AIACE) ਨੇ ਕਿਹਾ ਕਿ ਗੈਰ-ਕਾਰਜਕਾਰੀਆਂ ਲਈ ਨਵੇਂ ਤਨਖਾਹ ਸਮਝੌਤੇ ਨਾਲ ਕਾਰਜਕਾਰੀਆਂ ਨਾਲ ਤਨਖਾਹ ਵਿਵਾਦ ਪੈਦਾ ਹੋਵੇਗਾ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਕਾਰਜਕਾਰੀ ਸਟਾਫ ਨੂੰ "ਵਿਅਕਤੀਗਤ ਉਜਰਤ ਪੈਕੇਜਾਂ ਰਾਹੀਂ ਉਜਰਤ-ਸੁਰੱਖਿਆ ਦੀ ਇਜਾਜ਼ਤ ਦੇ ਕੇ" ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਤਨਖਾਹ ਮਜ਼ਦੂਰਾਂ ਤੋਂ ਘੱਟ ਨਾ ਹੋਵੇ। AIACE ਦੇ ਜਨਰਲ ਸਕੱਤਰ ਪੀਕੇ ਸਿੰਘ ਰਾਠੌੜ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਾਰਜਕਾਰੀ ਅਧਿਕਾਰੀ ਹੜਤਾਲ 'ਤੇ ਚਲੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।