ਉਤਪਾਦਨ ਵਧਾਉਣ ਲਈ 119 ਪ੍ਰਾਜੈਕਟਾਂ ’ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਕੋਲ ਇੰਡੀਆ

Monday, Jul 29, 2024 - 06:35 PM (IST)

ਕੋਲਕਾਤਾ (ਭਾਸ਼ਾ) - ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) 89.6 ਕਰੋਡ਼ ਟਨ ਸਾਲਾਨਾ ਸਮਰੱਥਾ ਅਤੇ 1,33,576 ਕਰੋਡ਼ ਰੁਪਏ ਦੀ ਮਨਜ਼ੂਰ ਪੂੰਜੀ ਵਾਲੇ 119 ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਮਾਈਨਿੰਗ ਕੰਪਨੀ ਨੇ ਆਪਣੀ ਹਾਲੀਆ ਸਾਲਾਨਾ ਰਿਪੋਰਟ ’ਚ ਕਿਹਾ ਕਿ ਇਹ ਪ੍ਰਾਜੈਕਟ ਲਾਗੂਕਰਣ ਦੇ ਵੱਖ-ਵੱਖ ਪੜਾਅ ’ਚ ਹਨ ਅਤੇ ਉਤਪਾਦਨ ਸਮਰੱਥਾ ਵਧਾਉਣ ਅਤੇ ਭਵਿੱਖ ਦੀ ਕੋਲਾ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਦੀ ‘ਸਰਗਰਮ ਰਣਨੀਤੀ’ ਦਾ ਹਿੱਸਾ ਹਨ।

ਕੋਲਕਾਤਾ ਮੁੱਖ ਦਫਤਰ ਵਾਲੀ ਕੰਪਨੀ ਨੇ ਦੇਸ਼ ਦੀ ਕੋਲਾ ਮੰਗ ਨੂੰ ਪੂਰਾ ਕਰਨ ਅਤੇ ‘ਆਤਮਨਿਰਭਰ ਭਾਰਤ’ ਦੇ ਟੀਚੇ ਦਾ ਸਮਰਥਨ ਕਰਨ ਲਈ 2025-26 ਤੱਕ ਇਕ ਅਰਬ ਟਨ ਦਾ ਉਤਪਾਦਨ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਬੀਤੇ ਵਿੱਤੀ ਸਾਲ (2023-24) ’ਚ ਕੰਪਨੀ ਦਾ ਉਤਪਾਦਨ 77.36 ਕਰੋਡ਼ ਟਨ ਰਿਹਾ ਸੀ। ਸੀ. ਆਈ. ਐੱਲ. ਨੇ ਕਿਹਾ ਕਿ 2023-24 ’ਚ 2 ਕਰੋਡ਼ ਟਨ ਦੀ ਮਨਜ਼ੂਰ ਸਮਰੱਥਾ ਅਤੇ 1,783.09 ਕਰੋਡ਼ ਰੁਪਏ ਦੀ ਮਨਜ਼ੂਰ ਪੂੰਜੀ ਵਾਲੇ ਇਕ ਕੋਲਾ ਮਾਈਨਿੰਗ ਪ੍ਰਾਜੈਕਟ ਪੂਰੇ ਹੋ ਗਏ ਹਨ।


Harinder Kaur

Content Editor

Related News