ਮੁਨਾਫਾਵਸੂਲੀ ਨਾਲ ਚਾਂਦੀ ਰਿਕਾਰਡ ਪੱਧਰ ਤੋਂ ਹੇਠਾਂ ਉਤਰੀ, ਸੋਨੇ ਦੀ 4 ਦਿਨਾਂ ਦੀ ਤੇਜ਼ੀ ਰੁਕੀ
Tuesday, Dec 30, 2025 - 04:25 PM (IST)
ਨਵੀਂ ਦਿੱਲੀ (ਭਾਸ਼ਾ) - ਕਮਜ਼ੋਰ ਗਲੋਬਲ ਰੁਖ਼ ਦਰਮਿਆਨ ਭਾਰੀ ਤੇਜ਼ੀ ਤੋਂ ਬਾਅਦ ਮੁਨਾਫਾਵਸੂਲੀ ਹਾਵੀ ਹੋਣ ਨਾਲ ਵਾਅਦਾ ਕਾਰੋਬਾਰ ’ਚ ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ਤੋਂ ਲੱਗਭਗ 3 ਫ਼ੀਸਦੀ ਦੀ ਗਿਰਾਵਟ ਨਾਲ 2.32 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਆ ਗਈਆਂ। ਭਾਰੀ ਉਤਾਰ-ਚੜ੍ਹਾਅ ਵਾਲੇ ਵਾਅਦਾ ਕਾਰੋਬਾਰ ’ਚ ਚਾਂਦੀ ਸ਼ੁਰੂਆਤੀ ਕਾਰੋਬਾਰ ’ਚ 2,54,174 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਪਰ ਉਸ ਤੋਂ ਬਾਅਦ ਨਿਵੇਸ਼ਕਾਂ ਨੇ ਮੁਨਾਫਾਵਸੂਲੀ ਨੂੰ ਤਰਜੀਹ ਦਿੱਤੀ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਮਲਟੀ-ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਕਾਰੋਬਾਰ ਦੇ ਅੰਤ ’ਚ ਚਾਂਦੀ ਦੇ ਵਾਅਦਾ ਭਾਅ 7,124 ਰੁਪਏ ਭਾਵ 2.97 ਫ਼ੀਸਦੀ ਟੁੱਟ ਕੇ 2,32,663 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਆ ਗਏ। ਪਿਛਲੇ ਹਫਤੇ ਐੱਮ. ਸੀ. ਐਕਸ. ’ਚ ਚਾਂਦੀ ਦੇ ਵਾਅਦਾ ਭਾਅ ’ਚ ਕੁੱਲ 31,348 ਰੁਪਏ ਪ੍ਰਤੀ ਕਿੱਲੋਗ੍ਰਾਮ ਭਾਵ 15.04 ਫ਼ੀਸਦੀ ਦੀ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ ਸੀ।
ਸੋਨੇ ’ਚ ਉੱਚੇ ਭਾਅ ’ਤੇ ਮੁਨਾਫਾਵਸੂਲੀ ਹੋਣ ਨਾਲ ਬੜ੍ਹਤ ਘੱਟ ਹੋ ਗਈ ਅਤੇ ਚਾਰ ਦਿਨਾਂ ਤੋਂ ਜਾਰੀ ਤੇਜ਼ੀ ’ਤੇ ਠਹਿਰਾਅ ਲੱਗ ਗਿਆ। ਸੋਨੇ ਦੇ ਵਾਅਦਾ ਭਾਅ 1,497 ਰੁਪਏ ਭਾਵ 1.07 ਫ਼ੀਸਦੀ ਡਿੱਗ ਕੇ 1,38,376 ਰੁਪਏ ਪ੍ਰਤੀ 10 ਗ੍ਰਾਮ ਰਹਿ ਗਏ। ਸ਼ੁੱਕਰਵਾਰ ਨੂੰ ਸੋਨਾ 1,40,465 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
ਉੱਥੇ ਹੀ, ਘਰੇਲੂ ਬਾਜ਼ਾਰ ’ਚ ਅੱਜ ਸੋਨੇ ਦੀ ਕੀਮਤ 1400 ਰੁਪਏ ਡਿੱਗ ਕੇ 1,41,800 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਉੱਥੇ ਹੀ , ਚਾਂਦੀ ਵੀ 4000 ਰੁਪਏ ਸਸਤੀ ਹੋ ਕੇ 2,45,000 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਈ।
ਗਲੋਬਲ ਪੱਧਰ ’ਤੇ, ਚਾਂਦੀ ਦਾ ਮਾਰਚ 2026 ਦਾ ਕਰਾਰ ਆਪਣੇ ਰਿਕਾਰਡ ਪੱਧਰਾਂ ਤੋਂ ਤੇਜ਼ੀ ਨਾਲ ਡਿਗਿਆ। ਕਾਮੈਕਸ ’ਚ ਚਾਂਦੀ 3.49 ਡਾਲਰ ਭਾਵ 4.51 ਫ਼ੀਸਦੀ ਡਿੱਗ ਕੇ 73.71 ਡਾਲਰ ਪ੍ਰਤੀ ਔਂਸ ਰਹਿ ਗਈ। ਹਾਲਾਂਕਿ ਸੈਸ਼ਨ ਦੀ ਸ਼ੁਰੂਆਤ ’ਚ ਚਾਂਦੀ ਦਾ ਵਾਅਦਾ ਭਾਅ ਪਹਿਲੀ ਵਾਰ 80 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਪਾਰ ਕਰਦੇ ਹੋਏ ਰਿਕਾਰਡ 82.67 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਇਹ 5.47 ਡਾਲਰ ਭਾਵ 7.09 ਫ਼ੀਸਦੀ ਦੀ ਤੇਜ਼ੀ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਇਸ ਦਰਮਿਆਨ, ਫਰਵਰੀ ਡਲਿਵਰੀ ਲਈ ਸੋਨਾ 72.55 ਡਾਲਰ ਭਾਵ 1.59 ਫ਼ੀਸਦੀ ਟੁੱਟ ਕੇ 4,480.15 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰੀ ਸੈਸ਼ਨ ’ਚ ਇਕ ਸਮੇਂ ਇਹ 4,581.3 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ ਸੀ। ਸ਼ੁੱਕਰਵਾਰ ਨੂੰ, ਸੋਨੇ ਨੇ 4,584 ਡਾਲਰ ਪ੍ਰਤੀ ਔਂਸ ਦਾ ਨਵਾਂ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
