ਅਪ੍ਰੈਲ-ਨਵੰਬਰ ''ਚ ਵਧਿਆ ਕੋਲਾ ਆਯਾਤ

Sunday, Dec 09, 2018 - 01:07 PM (IST)

ਅਪ੍ਰੈਲ-ਨਵੰਬਰ ''ਚ ਵਧਿਆ ਕੋਲਾ ਆਯਾਤ

ਨਵੀਂ ਦਿੱਲੀ—ਇਸ ਸਾਲ ਅਪ੍ਰੈਲ ਤੋਂ ਨਵੰਬਰ ਦੇ ਵਿਚਕਾਰ ਦੇਸ਼ 'ਚ ਕੋਲੇ ਦਾ ਆਯਾਤ 9.7 ਫੀਸਦੀ ਵਧ ਕੇ 15.60 ਕਰੋੜ ਟਨ ਰਿਹਾ ਹੈ। ਪਿਛਲੇ ਸਾਲ ਦੇ ਇਸ ਸਮੇਂ 'ਚ ਇਹ ਅੰਕੜਾ 14.22 ਕਰੋੜ ਰੁਪਏ ਰਿਹਾ ਸੀ। ਟਾਟਾ ਸਟੀਲ ਅਤੇ ਸੇਲ ਦੇ ਸੰਯੁਕਤ ਉਪਕਰਮ ਐਮਜੰਕਸ਼ਨ ਸਰਵਿਸਿਜ਼ ਲਿਮਟਿਡ ਨੇ ਇਹ ਜਾਣਕਾਰੀ ਦਿੱਤੀ। ਐਮਜੰਕਸ਼ਨ ਦੇ ਅੰਕੜਿਆਂ ਮੁਤਾਬਕ ਇਸ ਸਾਲ ਨਵੰਬਰ 'ਚ ਕੋਲੇ ਦਾ ਆਯਾਤ 10.1 ਫੀਸਦੀ ਵਧ ਕੇ 1.94 ਕਰੋੜ ਟਨ ਰਿਹਾ ਹੈ। 
ਪਿਛਲੇ ਸਾਲ ਨਵੰਬਰ 'ਚ ਦੇਸ਼ 'ਚ 1.76 ਕਰੋੜ ਟਨ ਕੋਲੇ ਦਾ ਆਯਾਤ ਹੋਇਆ ਹੈ। ਉਸ 'ਚ ਕਿਹਾ ਗਿਆ ਹੈ ਕਿ ਨਵੰਬਰ 2018 ਦੇ ਦੌਰਾਨ 1.94 ਕਰੋੜ ਟਨ ਕੋਲੇ ਦਾ ਆਯਾਤ ਹੋਇਆ ਹੈ। ਨਵੰਬਰ 2017 ਦੌਰਾਨ 1.76 ਕਰੋੜ ਟਨ ਕੋਲੇ ਦਾ ਆਯਾਤ ਹੋਇਆ ਸੀ। ਪਿਛਲੇ ਮਹੀਨੇ ਹੋਏ ਕੋਲੇ ਦੇ ਆਯਾਤ 'ਚ ਨਾਨ ਕੋਕਿੰਗ ਕੋਲ ਦੀ ਹਿੱਸੇਦਾਰੀ 1.42 ਕਰੋੜ ਟਨ ਰਹੀ ਜੋ ਇਸ ਸਾਲ ਅਕਤੂਬਰ 'ਚ 1.52 ਕਰੋੜ ਟਨ ਰਹੀ ਸੀ। 
ਕੋਲੇ ਦੇ ਆਯਾਤ ਦੀ ਸਥਿਤੀ 'ਤੇ ਐਮਜੰਕਸ਼ਨ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਵਿਨੇ ਵਰਮਾ ਨੇ ਕਿਹਾ ਕਿ ਨਵੰਬਰ 'ਚ ਕੋਲੇ ਦੀਆਂ ਕੀਮਤਾਂ 'ਚ ਵਰਣਨਯੋਗ ਸੁਧਾਰ ਨਾਲ ਖਰੀਦਾਰਾਂ ਨੇ ਉਡੀਕ ਕਰਨ ਦਾ ਰੁਖ ਅਪਣਾਇਆ ਹੈ। ਧਾਤੂਕਰਮ ਕੋਲਾ ਬਾਜ਼ਾਰ 'ਚ ਸਥਿਰ ਰੁਖ ਰਿਹਾ ਅਤੇ ਖਰੀਦਾਰੀ 'ਚ ਇਹ ਚੀਜ਼ ਦਿਸੀ ਸੀ।


author

Aarti dhillon

Content Editor

Related News