ਬਹੁਤ ਜਲਦ 41 ਨਵੇਂ ਕੋਲਾ ਬਲਾਕ ਦੀ ਕੀਤੀ ਜਾਵੇਗੀ ਨੀਲਾਮੀ : ਕੋਲਾ ਮੰਤਰੀ

07/17/2019 1:54:55 PM

ਨਵੀਂ ਦਿੱਲੀ—ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਤ ਜਲਦ 41 ਨਵੇਂ ਕੋਲਾ ਬਲਾਕ ਦੀ ਨੀਲਾਮੀ ਕੀਤੀ ਜਾਵੇਗੀ। ਨਾਲ ਹੀ ਦੇਸ਼ 'ਚ ਉਪਲੱਬਧ ਕੋਲੇ ਦੀ ਗੁਣਵੱਤਾ 'ਚ ਸੁਧਾਰ ਲਈ ਕਦਮ ਚੁੱਕੇ ਜਾ ਰਹੇ ਹਨ। ਜੋਸ਼ੀ ਨੇ ਲੋਕਸਭਾ 'ਚ ਪ੍ਰਸ਼ਨਕਾਲ ਦੌਰਾਨ ਪੂਰਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਕੁਝ ਖਾਸ ਤਾਪ ਬਿਜਲੀ ਪਲਾਂਟਾਂ ਨੂੰ ਕੋਕਿੰਗ ਕੋਲ ਦੀ ਸਪਲਾਈ ਲਈ ਅਸੀਂ ਆਯਾਤ 'ਤੇ ਨਿਰਭਰ ਕਰਦੇ ਹਾਂ। ਇਸ ਲਈ ਦੇਸ਼ 'ਚ ਉਪਲੱਬਧ ਕੋਲੇ ਦੀ ਗੁਣਵੱਤਾ 'ਚ ਸੁਧਾਰ ਲਈ ਤਕਨਾਲੋਜੀ ਦੇ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਕੋਲੇ ਦੀ ਮੰਗ ਵਧ ਰਹੀ ਹੈ ਪਰ ਇਸ ਦੀ ਸਪਲਾਈ 'ਚ ਕਮੀ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਛੇਤੀ 41 ਕੋਲਾ ਬਲਾਕ ਦੀ ਨੀਲਾਮੀ ਕੀਤੀ ਜਾਵੇਗੀ। ਮੰਤਰੀ ਨੇ ਇਹ ਵੀ ਕਿਹਾ ਕਿ ਸਾਲ 2030 ਤੱਕ ਅਸੀਂ ਕੋਲੇ ਦੇ ਉਤਪਾਦਨ ਦੇ ਮਾਮਲੇ 'ਚ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਹੋ ਜਾਵੇਗਾ। ਉਨ੍ਹਾਂ ਨੇ ਇਕ ਹੋਰ ਪੂਰਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਰੇਲਵੇ ਵਲੋਂ ਕੋਲੇ ਦੀ ਢੁਲਾਈ, ਖਾਸ ਤੌਰ 'ਤੇ ਬਿਜਲੀ ਪਲਾਂਟਾਂ ਦੇ ਲਈ ਇਸ ਦੇ ਟਰਾਂਸਪੋਰਟ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ। ਸਾਲ 2018-19 'ਚ ਰੇਲਵੇ ਦੇ ਕੁੱਲ ਲਦਾਉਣ 'ਚ 50 ਫੀਸਦੀ ਕੋਲਾ ਸੀ।


Aarti dhillon

Content Editor

Related News