ਅਰਥਵਿਵਸਥਾ ਲਈ ਗੇਮ ਚੇਂਜਰ ਸਾਬਤ ਹੋਵੇਗੀ 5G : COAI
Wednesday, Oct 27, 2021 - 02:15 AM (IST)
ਨਵੀਂ ਦਿੱਲੀ (ਯੂ. ਐੱਨ. ਆਈ.)–ਦੂਰਸੰਚਾਰ ਉਦਯੋਗ ਦਾ ਚੋਟੀ ਦਾ ਸੰਗਠਨ ਸਲਿਊਲਰ ਆਪ੍ਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਨੇ ਅੱਜ ਦਾਅਵਾ ਕੀਤਾ ਕਿ 5ਜੀ ਨੈੱਟਵਰਕ ਦੇਸ਼ ਦੀ ਅਰਥਵਿਵਸਥਾ ਲਈ ਗੇਮ ਚੇਂਜਰ ਸਾਬਤ ਹੋਵੇਗੀ। ਸੀ. ਓ. ਏ. ਆਈ. ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਡਾ. ਐੱਸ. ਪੀ. ਕੋਚਰ ਨੇ ਸੀ. ਓ. ਏ. ਆਈ. 5ਜੀ-ਆਈ. ਐੱਫ. ਅਤੇ 5ਜੀ-ਏ. ਸੀ. ਆਈ. ਏ. ਦੀ ਅਗਵਾਈ ’ਚ ਆਯੋਜਿਤ ਵੈਬੀਨਾਰ ’ਚ ਕਿਹਾ ਕਿ ਨਿਰਮਾਣ ਖੇਤਰ ਲਈ ਸਰਕਾਰ ਦੀ ‘ਮੇਕ ਇਨ ਇੰਡੀਆ’ ਅਤੇ ‘ਆਤਮ ਨਿਰਭਰ ਭਾਰਤ’ ਵਰਗੀ ਪਹਿਲ ਛੋਟੇ, ਦਰਮਿਆਨ ਅਤੇ ਵੱਡੇ ਉਦਯੋਗਾਂ ਨੂੰ ਉਦਯੋਗ 4.0 ਲਈ ਸਮਰੱਥਾ ਨਿਰਮਾਣ ਕਰਨ ’ਚ ਸਮਰੱਥ ਬਣਾਉਂਦਾ ਹੈ।
ਇਹ ਵੀ ਪੜ੍ਹੋ : WHO ਨੇ ਭਾਰਤ ਬਾਇਓਨਟੈੱਕ ਤੋਂ ਕੋਵੈਕਸੀਨ ਦੇ ਸੰਬੰਧ 'ਚ ਮੰਗਿਆ 'ਵਾਧੂ ਸਪੱਸ਼ਟੀਕਰਨ'
ਦੇਸ਼ ਦੀ ਆਬਾਦੀ ਦਾ ਲਗਭਗ 70 ਫੀਸਦੀ ਦੀ ਰੋਜੀ-ਰੋਟੀ ਦਾ ਪ੍ਰਮੁੱਖ ਸ੍ਰੋਤ ਖੇਤੀਬਾੜੀ ਖੇਤਰ ਨੂੰ 5ਜੀ ਤੋਂ ਅਹਿਮ ਲਾਭ ਮਿਲਣ ਦੀ ਉਮੀਦ ਹੈ। ਅਜਿਹੇ ’ਚ 5ਜੀ ਤਕਨੀਕ ਨਾਲ ਜੋ ਫਾਇਦੇ ਹੋਣਗੇ, ਉਸ ਨੂੰ ਸਮਝਣਾ ਜ਼ਰੂਰੀ ਹੈ। 5ਜੀ ਨਾਲ ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.), ਨੈੱਟਵਰਕ ਅਤੇ ਈਕੋ ਸਿਸਟਮ ’ਚ ਡਾਟਾ ਦਾ ਫਲੋ ਵਧੇਗਾ। ਸਾਨੂੰ ਉਮੀਦ ਹੈ ਕਿ 5ਜੀ ਅਰਥਵਿਵਸਥਾ ਲਈ ਗੇਮਚੇਂਜਰ ਸਾਬਤ ਹੋਵੇਗੀ ਅਤੇ ਸਾਰੇ ਉਦਯੋਗਾਂ ਦੇ ਵਿਕਾਸ ਨੂੰ ਰਫਤਾਰ ਦੇਵੇਗੀ।
ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ
5ਜੀ-ਏ. ਸੀ. ਆਈ. ਏ. ਦੇ ਡਾ. ਐਂਡ੍ਰੀਆਜ ਮੁਲਰ ਨੇ ਕਿਹਾ ਕਿ ਕਈ ਸਾਲਾਂ ਦੇ ਮੁੱਢਲੇ ਕੰਮਾਂ ਤੋਂ ਬਾਅਦ 5ਜੀ-ਏ. ਸੀ. ਆਈ. ਏ. ਨੇ 5ਜੀ ਦੇ ਵਿਕਾਸ ਅਤੇ ਮਿਆਰੀਕਰਨ ’ਚ ਅਹਿਮ ਯੋਗਦਾਨ ਦਿੱਤਾ ਹੈ। ਹੁਣ ਅਸੀਂ ਉਸ ਪੜਾਅ ਦੇ ਕਰੀਬ ਪਹੁੰਚ ਰਹੇ ਹਾਂ, ਜਿੱਥੇ ਉਦਯੋਗਿਕ 5ਜੀ ਨੂੰ ਅਮਲ ’ਚ ਲਿਆਂਦਾ ਜਾਵੇਗਾ। ਵਿਸ਼ੇਸ਼ ਤੌਰ ’ਤੇ 3ਜੀ-ਪੀ. ਪੀ. ਰਿਲੀਜ਼-16 ’ਤੇ ਆਧਾਰਿਤ ਬੁਨਿਆਦੀ ਢਾਂਚੇ ਦੇ ਹਿੱਸਿਆਂ ਅਤੇ ਅੰਤਿਮ ਉਪਕਰਨਾਂ ਦੇ ਵਿਕਾਸ ਨਾਲ ਅਸੀਂ ਦੁਨੀਆ ਭਰ ’ਚ ਨਿਰਮਾਣ ਖੇਤਰ ’ਚ 5ਜੀ ਨੂੰ ਵਧੇਰੇ ਵਿਆਪਕ ਰੂਪ ਨਾਲ ਅਪਣਾਉਂਦੇ ਹੋਏ ਦੇਖਾਂਗੇ।
ਇਹ ਵੀ ਪੜ੍ਹੋ : ਜਰਮਨੀ ਦੀ ਨਵੀਂ ਸੰਸਦ ਨੇ ਸੋਸ਼ਲ ਡੈਮੋਕ੍ਰੇਟ ਸੰਸਦ ਮੈਂਬਰ ਨੂੰ ਚੁਣਿਆ ਪ੍ਰਧਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।