ਕੋ-ਲੋਕੇਸ਼ਨ ਮਾਮਲਾ : ਸੇਬੀ ਦੇ ਹੁਕਮ ਨੂੰ ਚੁਣੌਤੀ ਦੇਵੇਗੀ NSE

05/18/2019 9:06:54 PM

ਮੁੰਬਈ— ਦੇਸ਼ ਦੇ ਸਭ ਤੋਂ ਵੱਡੇ ਸ਼ੇਅਰ ਬਾਜ਼ਾਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਕਿਹਾ ਕਿ ਉਹ ਇਕ ਹੀ ਜਗ੍ਹਾ ਲੱਗੇ ਸਰਵਰ 'ਚ ਕੁੱਝ ਇਕਾਈਆਂ ਨੂੰ ਜਲਦੀ ਸੂਚਨਾ ਮਿਲਣ (ਕੋ-ਲੋਕੇਸ਼ਨ) ਦੇ ਮਾਮਲੇ 'ਚ ਸੇਬੀ ਦੇ ਫ਼ੈਸਲੇ ਨੂੰ ਸਕਿਓਰਿਟੀ ਅਪੀਲੇ ਟ੍ਰਿਬਊਨਲ 'ਚ ਚੁਣੌਤੀ ਦੇਵੇਗੀ। ਸ਼ੇਅਰ ਬਾਜ਼ਾਰ ਦਾ ਕਹਿਣਾ ਹੈ ਕਿ ਹੁਕਮ ਨੂੰ ਚੁਣੌਤੀ ਦੇਣ ਲਈ ਉਸ ਦੇ ਕੋਲ 'ਮਜ਼ਬੂਤ ਆਧਾਰ' ਹੈ।
ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਅਪ੍ਰੈਲ 'ਚ ਐਕਸਚੇਂਜ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਲਾਭ ਵਾਪਸ ਕਰਨ ਦਾ ਹੁਕਮ ਦਿੱਤਾ ਅਤੇ 6 ਮਹੀਨਿਆਂ ਤੱਕ ਨਵੇਂ ਡੈਰੀਵੇਟਿਵਸ ਉਤਪਾਦ ਪੇਸ਼ ਨਾ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਸੇਬੀ ਨੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਸਮੇਤ ਕੁਝ ਹੋਰ ਇਕਾਈਆਂ ਖਿਲਾਫ ਕਾਰਵਾਈ ਕੀਤੀ। ਰੈਗੂਲੇਟਰੀ ਨੇ ਕੋ-ਲੋਕੇਸ਼ਨ ਮਾਮਲੇ 'ਚ 400 ਪੰਨਿਆਂ ਦੇ 5 ਵੱਖ-ਵੱਖ ਹੁਕਮ ਦਿੱਤੇ। ਇਸ ਮਾਮਲੇ 'ਚ ਕੁਝ ਇਕਾਈਆਂ ਨੂੰ ਕਥਿਤ ਰੂਪ ਨਾਲ ਉੱਚ ਰਫ਼ਤਾਰ ਦੇ ਕਾਰੋਬਾਰ 'ਚ ਤਰਜੀਹ ਦਿੱਤੀ ਗਈ।
ਨੈਸ਼ਨਲ ਸਟਾਕ ਐਕਸਚੇਂਜ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਦੇ ਹਸਤਾਖਰ ਵਾਲੇ ਸਾਲਾਨਾ ਲੇਖਾ ਬਿਆਨ 'ਚ ਕਿਹਾ ਗਿਆ, ਕੰਪਨੀ ਦਾ ਸੇਬੀ ਦੇ ਹੁਕਮ ਖਿਲਾਫ ਸਕਿਓਰਿਟੀ ਅਪੀਲੇ ਟ੍ਰਿਬਿਊਨਲ ਦੇ ਸਾਹਮਣੇ ਚੁਣੌਤੀ ਦੇਣ ਦਾ ਇਰਾਦਾ ਹੈ।


satpal klair

Content Editor

Related News