ਦਿੱਲੀ-NCR 'ਚ ਫਿਰ ਵਧੀ CNG ਦੀ ਕੀਮਤ, 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ

Sunday, May 15, 2022 - 01:07 AM (IST)

ਦਿੱਲੀ-NCR 'ਚ ਫਿਰ ਵਧੀ CNG ਦੀ ਕੀਮਤ, 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ

ਨਵੀਂ ਦਿੱਲੀ : ਦਿੱਲੀ-ਐੱਨ.ਸੀ.ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਇਕ ਵਾਰ ਫ਼ਿਰ ਤੋਂ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਸੀ.ਐੱਨ.ਜੀ. ਗੈਸ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਵਧੀਆਂ ਹੋਈਆਂ ਕੀਮਤਾਂ ਅੱਜ ਭਾਵ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਇਸ ਤਰ੍ਹਾਂ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੀ.ਐੱਨ.ਜੀ. ਗੈਸ 73.61 ਰੁਪਏ ਪ੍ਰਤੀ ਕਿਲੋਗ੍ਰਾਮ 'ਚ ਮਿਲੇਗੀ। ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਠੀਕ ਇਕ ਮਹੀਨੇ ਬਾਅਦ ਇਹ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਸੀ.ਐੱਨ.ਜੀ. ਦੀ ਕੀਮਤ ਢਾਈ ਰੁਪਏ ਪ੍ਰਤੀ ਕਿਲੋਗ੍ਰਾਮ ਵਧਾਈ ਗਈ ਸੀ।

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਮੁੜ ਹੋਏ ਕੋਰੋਨਾ ਪਾਜ਼ੇਟਿਵ, ਫ਼ਿਲਮ ਫੈਸਟਿਵਲ 'ਚ ਨਹੀਂ ਕਰਨਗੇ ਸ਼ਿਰਕਤ

ਇਹ ਹਨ ਨਵੀਆਂ ਕੀਮਤਾਂ
ਦਿੱਲੀ 'ਚ ਸੀ.ਐੱਨ.ਜੀ ਦੀ ਕੀਮਤ 2 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ 73.61 ਰੁਪਏ 'ਤੇ ਪਹੁੰਚ ਗਈ ਹੈ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਦੀ ਗੱਲ ਕਰੀਏ ਤਾਂ ਇਥੇ ਸੀ.ਐੱਨ.ਜੀ. ਗੈਸ ਦੀ ਖੁਦਰਾ ਕੀਮਤ 76.71 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਉਥੇ, ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ 'ਚ ਸੀ.ਐੱਨ.ਜੀ. ਗੈਸ ਦੀ ਕੀਮਤ 80.84 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਗੁਰੂਗ੍ਰਾਮ ਦੀ ਗੱਲ ਕਰੀਏ ਤਾਂ ਇਥੇ ਸੀ.ਐੱਨ.ਜੀ. ਗੈਸ ਦੀ ਨਵੀਂ ਕੀਮਤ 81.94 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਹ ਵੀ ਪੜ੍ਹੋ :-ਭੇਤਭਰੀ ਹਾਲਤ ਵਿਚ ਨੌਜਵਾਨ ਦੀ ਮੌਤ ,ਪਰਿਵਾਰ ਨੂੰ ਕਤਲ ਦਾ ਸ਼ੱਕ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News