ਛੋਟੇ ਜਹਾਜ਼ਾਂ ਅਤੇ ਹੈਲੀਕਾਪਟਰ ਨਾਲ ਜੁੜਨਗੇ ਸ਼ਹਿਰ

Friday, Aug 25, 2017 - 01:32 PM (IST)

ਛੋਟੇ ਜਹਾਜ਼ਾਂ ਅਤੇ ਹੈਲੀਕਾਪਟਰ ਨਾਲ ਜੁੜਨਗੇ ਸ਼ਹਿਰ

ਨਵੀਂ ਦਿੱਲੀ—ਸਰਕਾਰ ਨੇ ਖੇਤਰੀ ਹਵਾਈ ਸੰਪਰਕ ਯੋਜਨਾ 'ਉਡਾਣ' 'ਚ ਬਦਲਾਅ ਕਰਦਿਆਂ ਹੈਲੀਕਾਪਟਰ ਸੰਚਾਲਕਾਂ ਲਈ ਪ੍ਰੋਜੈਕਟ ਨੂੰ ਵਿਵਹਾਰਕ ਬਣਾਉਣ ਲਈ ਮਦਦ (ਵਾਇਬਿਲਟੀ ਗੈਪ ਫੰਡਿੰਗ) ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਛੋਟੇ ਜਹਾਜ਼ਾਂ ਨੂੰ ਵੀ ਇਸ ਯੋਜਨਾ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਦਾ ਇਰਾਦਾ ਖੇਤਰੀ ਹਵਾਈ ਸੰਪਰਕ ਯੋਜਨਾ 'ਚ ਸੁਧਾਰ ਲਿਆਉਣਾ ਹੈ। 'ਉੱਡੇ ਦੇਸ਼ ਦਾ ਆਮ ਨਾਗਰਿਕ' (ਉਡਾਣ) ਯੋਜਨਾ ਦਾ ਮਕਸਦ ਦੇਸ਼ ਦੇ ਘੱਟ ਉਡਾਣ ਜਾਂ ਬਿਨਾਂ ਉਡਾਣ ਵਾਲੇ ਹਵਾਈ ਅੱਡਿਆਂ ਨੂੰ ਜੋੜਨਾ ਹੈ। ਇਸ ਯੋਜਨਾ ਤਹਿਤ ਇਕ ਘੰਟੇ ਦੀ ਉਡਾਣ ਲਈ ਕਿਰਾਇਆ 2500 ਰੁਪਏ ਤੈਅ ਕੀਤਾ ਗਿਆ ਹੈ।  
ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਅੱਜ ਇਨ੍ਹਾਂ ਬਦਲਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ  ਇਸ ਯੋਜਨਾ ਤਹਿਤ ਸੰਚਾਲਨ ਕਰਨ ਵਾਲੇ ਹੈਲੀਕਾਪਟਰਾਂ ਲਈ ਵੀ. ਜੀ. ਐੱਫ. ਵਧਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਉਡਾਣ ਦੇ ਦੂਜੇ ਦੌਰ ਦੇ ਜੇਤੂਆਂ ਦਾ ਐਲਾਨ ਨਵੰਬਰ ਦੇ ਅੰਤ ਤੱਕ ਕੀਤਾ ਜਾਵੇਗਾ ।


Related News