ਛੋਟੇ ਉਦਯੋਗਾਂ ਦੇ ਵਿਸਤਾਰ ਲਈ ਅੈਮਾਜ਼ੋਨ ਇੰਡੀਆ ਅਤੇ CII ’ਚ ਗਠਜੋੜ

Tuesday, Dec 10, 2019 - 09:04 PM (IST)

ਛੋਟੇ ਉਦਯੋਗਾਂ ਦੇ ਵਿਸਤਾਰ ਲਈ ਅੈਮਾਜ਼ੋਨ ਇੰਡੀਆ ਅਤੇ CII ’ਚ ਗਠਜੋੜ

ਨਵੀਂ ਦਿੱਲੀ (ਯੂ. ਐੱਨ. ਅਾਈ.)-ਅੈਮਾਜ਼ੋਨ ਇੰਡੀਆ ਨੇ ਸੂਖਮ, ਲਘੂ ਅਤੇ ਮੱਧ ਉਦਮਾਂ ਦੇ ਕਾਰੋਬਾਰ ਦੇ ਵਿਸਤਾਰ ਲਈ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨਾਲ ਗਠਜੋੜ ਕੀਤਾ ਹੈ, ਜਿਸ ਨਾਲ ਇਨ੍ਹਾਂ ਉਦਯੋਗਾਂ ਦੇ ਵਿਕਾਸ ’ਚ ਮਦਦ ਕੀਤੀ ਜਾ ਸਕੇ। ਅੈਮਾਜ਼ੋਨ ਇੰਡੀਆ ਨੇ ਇਸ ਦੇ ਨਾਲ ਹੀ ਸਮਾਲ ਬਿਜ਼ਨੈੱਸ ਡੇਅ ਐਡੀਸ਼ਨ-2 ਨੂੰ 14 ਦਸੰਬਰ ਨੂੰ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ।

ਸੀ. ਆਈ. ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬਨਰਜੀ ਨੇ ਇਸ ਹਿੱਸੇਦਾਰੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਮਵਾਰ ਨੂੰ ਇੱਥੇ ਇਕ ਪ੍ਰੋਗਰਾਮ ’ਚ ਕਿਹਾ ਕਿ ਈ-ਕਾਮਰਸ ਨੇ ਕੌਮਾਂਤਰੀ ਵਪਾਰ ਅਤੇ ਕੌਮਾਂਤਰੀ ਮੁੱਲ ਲੜੀ (ਜੀ. ਵੀ. ਸੀ.) ਨਾਲ ਜੁੜਨ ’ਚ ਐੱਮ. ਐੱਸ. ਐੱਮ. ਈ. ਦੀ ਮਦਦ ਕਰਨ ਲਈ ਦਾਖਲਾ ਲਾਗਤ ਅਤੇ ਰੁਕਾਵਟਾਂ ਨੂੰ ਘੱਟ ਕਰ ਕੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਜੀ. ਵੀ. ਸੀ. ਦੀ ਸ਼ਮੂਲੀਅਤ ਨੂੰ ਭਾਰਤੀ ਐੱਮ. ਐੱਸ. ਐੱਮ. ਈ. ਲਈ ਈ-ਕਾਮਰਸ ਪਲੇਟਫਾਰਮ ਦੇ ਫਾਇਦਿਆਂ ਨੂੰ ਵਿਸਥਾਰਤ ਕਰ ਕੇ ਸ਼ਾਨਦਾਰ ਢੰਗ ਨਾਲ ਵਧਾਇਆ ਜਾ ਸਕਦਾ ਹੈ। ਇਸ ਏਕੀਕਰਨ ਦੀ ਦਿਸ਼ਾ ’ਚ ਕੰਮ ਕਰਨ ਲਈ ਸੀ. ਆਈ. ਆਈ. ਅਤੇ ਅੈਮਾਜ਼ੋਨ 5 ਸ਼ਹਿਰਾਂ ’ਚ ਵਰਕਸ਼ਾਪ ਦੀ ਲੜੀ ਸ਼ੁਰੂ ਕਰਨ ’ਤੇ ਸਹਿਮਤ ਹੋਏ ਹਨ।


author

Karan Kumar

Content Editor

Related News