ਲਾਪ੍ਰਵਾਹ ਰਵੱਈਏ ਲਈ CIC ਦਾ ਰਿਜ਼ਰਵ ਬੈਂਕ ਨੂੰ ਕਾਰਣ ਦੱਸੋ ਨੋਟਿਸ

12/05/2019 11:16:41 PM

ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਨੇ ਐੱਚ. ਡੀ. ਐੱਫ. ਸੀ. ਬੈਂਕ ਦੀ ਜਾਂਚ ਰਿਪੋਰਟ ਦੇ ਖੁਲਾਸੇ ਨਾਲ ਸਬੰਧਤ ਮਾਮਲੇ ’ਚ ਉਸ ਦੇ ਸਾਹਮਣੇ ਪੇਸ਼ ਨਾ ਹੋਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈ। ਸੀ. ਆਈ. ਸੀ. ਨੇ ਇਸ ਨੂੰ ਕੇਂਦਰੀ ਬੈਂਕ ਦਾ ਲਾਪ੍ਰਵਾਹੀ ਵਾਲਾ ਰਵੱਈਆ ਕਰਾਰ ਦਿੱਤਾ ਹੈ। ਰੈਗੂਲੇਟਰ ਨੇ ਰਿਜ਼ਰਵ ਬੈਂਕ ਦੇ ਬੈਂਕਿੰਗ ਨਿਗਰਾਨੀ ਵਿਭਾਗ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਤੋਂ ਪੁੱਛਿਆ ਹੈ ਕਿ ਮੌਜੂਦ ਨਾ ਹੋਣ ’ਤੇ ਉਨ੍ਹਾਂ ਖਿਲਾਫ ਕਿਉਂ ਨਾ ਪਾਰਦਰਸ਼ਿਤਾ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਸਜ਼ਾਯੋਗ ਵਿਵਸਥਾਵਾਂ ਦੀ ਵਰਤੋਂ ਕੀਤੀ ਜਾਵੇ?

ਸੂਚਨਾ ਕਮਿਸ਼ਨਰ ਸੁਰੇਸ਼ ਚੰਦਰ ਨੇ ਇਕ ਸਖਤ ਹੁਕਮ ’ਚ ਕਿਹਾ ਕਿ ਇਸ ਮਾਮਲੇ ਦੇ ਤੱਥਾਂ ਅਤੇ ਹਾਲਾਤ ਦੀ ਚਰਚਾ ਤੋਂ ਬਾਅਦ ਸੂਚਨਾ ਅਧਿਕਾਰੀ ਦੇ ਮੌਜੂਦ ਨਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ। ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਪ੍ਰੀਤੀ ਰੰਜਨ ਦਾਸ ਨੇ ਕਮਿਸ਼ਨ ’ਚ ਆਰ. ਟੀ. ਆਈ. ਬਿਨੇਕਾਰ ਗਿਰੀਸ਼ ਮਿੱਤਲ ਨੂੰ ਸੂਚਨਾ ਦੇ ਖੁਲਾਸੇ ਖਿਲਾਫ ਅਪੀਲ ਕੀਤੀ ਸੀ। ਮਿੱਤਲ ਨੇ ਰਿਜ਼ਰਵ ਬੈਂਕ ਤੋਂ 2011 ਤੋਂ ਨਿੱਜੀ ਬੈਂਕ ਦੀ ਜਾਂਚ ਰਿਪੋਰਟ ਮੰਗੀ ਸੀ। ਐੱਚ. ਡੀ. ਐੱਫ. ਸੀ. ਬੈਂਕ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਸੀ। ਹਾਲਾਂਕਿ ਸੀ. ਪੀ. ਆਈ. ਓ. ਨੇ ਬੈਂਕ ਦੀ ਖਤਰਾ ਮੁਲਾਂਕਣ ਰਿਪੋਰਟ ਦਾ ਖੁਲਾਸਾ ਕਰਨ ਦਾ ਹੁਕਮ ਦਿੱਤਾ ਸੀ।


Karan Kumar

Content Editor

Related News