ਨਹੀਂ ਸੁਧਰ ਰਹੀਆਂ ਚੀਨੀ ਕੰਪਨੀਆਂ, ਹੁਣ ਬਣਾਈ ਇਸ ਕਾਰ ਦੀ ਨਕਲ

Saturday, Jun 06, 2020 - 12:10 PM (IST)

ਨਹੀਂ ਸੁਧਰ ਰਹੀਆਂ ਚੀਨੀ ਕੰਪਨੀਆਂ, ਹੁਣ ਬਣਾਈ ਇਸ ਕਾਰ ਦੀ ਨਕਲ

ਆਟੋ ਡੈਸਕ– ਚੀਨੀ ਕੰਪਨੀਆਂ ਹਮੇਸ਼ਾ ਹੀ ਦੂਜੀਆਂ ਕੰਪੀਆਂ ਦੇ ਪ੍ਰੋਡਕਟਸ ਅਤੇ ਵਾਹਨਾਂ ਦੀ ਨਕਲ ਕਰਨ ’ਚ ਪੂਰੀ ਦੁਨੀਆ ’ਚ ਮਸ਼ਹੂਰ ਰਹਿੰਦੀਆਂ ਹਨ। ਇਹ ਕੰਪਨੀਆਂ ਸਮੇਂ-ਸਮੇਂ ’ਤੇ ਉਦਾਹਰਣ ਹੀ ਅਜਿਹੀ ਦਿੰਦੀਆਂ ਹਨ ਕਿ ਲੋਕ ਹੈਰਾਨ ਹੋ ਜਾਂਦੇ ਹਨ। ਹੁਣ ਚੀਨ ਦੀ ਵਾਹਨ ਨਿਰਮਾਤਾ ਕੰਪਨੀ Xpeng Motors ਨੇ ਟੈਸਲਾ ਮਾਡਲ 3 ਇਲੈਕਟ੍ਰਿਕ ਕਾਰ ਦੀ ਨਕਲ ਬਣਾ ਦਿੱਤੀ ਹੈ। ਰਿਪੋਰਟ ਮੁਤਾਬਕ, ਇਹ ਚੀਨੀ Xpeng P7 sedan ਕਾਰ ਸਿੱਧੇ ਤੌਰ ’ਤੇ ਟੈਸਲਾ ਮਾਡਲ 3 ਨਾਲੋਂ ਜ਼ਿਆਦਾ ਲੰਬੀ ਦੂਰੀ ਦਾ ਸਫਰ ਤੈਅ ਕਰਦੀ ਹੈ ਅਤੇ ਇਸ ਤੋਂ ਕਾਫੀ ਸਸਤੀ ਵੀ ਹੈ। 

PunjabKesari

ਇਕ ਚਾਰਜ ’ਤੇ ਚਲਦੀ ਹੈ ਅਸਲੀ ਟੈਸਲਾ ਕਰਾ ਤੋਂ ਵੀ ਜ਼ਿਆਦਾ
ਕੰਪਨੀ ਦਾ ਦਾਅਵਾ ਹੈ ਕਿ Xpeng P7 sedan ਇਲੈਕਟ੍ਰਿਕ ਕਾਰ 4.3 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ। ਇਸ ਵਿਚ 80.9kW ਦੀ ਬੈਟਰੀ ਲੱਗੀ ਹੈ ਜੋ ਇਕ ਵਾਰ ਪੂਰੀ ਚਾਰਜ ਹੋ ਕੇ 706 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਜਦਕਿ ਟੈਸਲਾ ਮਾਡਲ 3 ਪੂਰੀ ਚਾਰਜ ਹੋ ਕੇ 650 ਕਿਲੋਮੀਟਰ ਦੀ ਦੂਰ ਤੈਅ ਕਰਦੀ ਹੈ। 

PunjabKesari

ਕੀਮਤ ਵੀ ਟੈਸਲਾ ਮਾਡਲ 3 ਤੋਂ ਘੱਟ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਟੈਸਲਾ ਮਾਡਲ 3 ਦੀ ਕੀਮਤ ਚੀਨ ’ਚ ਲਗਭਗ 344,050 ਯੁਆਨ (ਕਰੀਬ 36 ਲੱਖ, 70 ਹਜ਼ਾਰ ਰੁਪਏ) ਹੈ। ਪਰ ਇਸੇ ਕਾਰ ਦੀ ਨਕਲ ਦੀ ਕੀਮਤ ਲਗਭਗ 254,900 ਯੁਆਨ (ਕਰੀਬ 27 ਲੱਖ, 43 ਹਜ਼ਾਰ ਰੁਪਏ) ਹੈ। ਟੈਸਲਾ ਮਾਡਲ 3 ਦੀ ਨਕਲ ਨੂੰ ਇਸੇ ਮਹੀਨੇ ਤੋਂ ਚੀਨ ’ਚ ਮੁਹੱਈਆ ਕਰਵਾਇਆ ਜਾ ਸਕਦਾ ਹੈ। 

PunjabKesari


author

Rakesh

Content Editor

Related News