'Boycott China' ਮੁਹਿੰਮ ਦਿਖੀ ਬੇਅਸਰ, ਐਮਾਜ਼ੋਨ-ਫਲਿੱਪਕਾਰਟ ਸੇਲ 'ਚ ਖੂਬ ਖਰੀਦਿਆ ਚੀਨੀ ਸਮਾਨ
Tuesday, Aug 11, 2020 - 09:50 PM (IST)
ਨਵੀਂ ਦਿੱਲੀ- ਇਕ ਪਾਸੇ ਭਾਰਤ 'ਚ ਚੀਨੀ ਸਮਾਨ ਦੇ ਬਾਈਕਾਟ ਦੀ ਆਵਾਜ਼ ਉੱਠ ਰਹੀ ਹੈ ਤਾਂ ਉਥੇ ਦੂਜੇ ਪਾਸੇ ਚੀਨੀ ਸਮਾਰਟਫੋਨ ਅਤੇ ਕੰਜ਼ਿਊਮਰ ਇਲੈਕਟ੍ਰਾਨਿਕਸ ਬ੍ਰਾਂਡ ਦੀ ਵਿਕਰੀ 'ਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਸੇਲ ਦੌਰਾਨ ਚੀਨੀ ਕੰਪਨੀਆਂ ਇਸ ਸਾਲ ਦੀ ਸ਼ੁਰੂਆਤ 'ਚ ਹੋਈ ਵਿਕਰੀ ਦੀ ਤੁਲਨਾ 'ਚ ਦੋਗੁਣੀ ਹੋਈ ਹੈ ਕੁਝ ਉਤਪਾਦ ਅਜਿਹੇ ਸਨ ਜੋ ਆਊਟ ਆਫ ਸਟਾਕ ਹੋ ਗਏ।
ਵਨਪਲੱਸ ਇੰਡੀਆ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 6-7 ਅਗਸਤ ਨੂੰ ਆਯੋਜਿਤ ਹੋਈ 'ਐਮਾਜ਼ੋਨ ਪ੍ਰਾਈਮ ਡੇਅ ਸੇਲ 2020' ਦੌਰਾਨ ਹਾਲ ਹੀ 'ਚ ਲਾਂਚ ਹੋਏ ਵਨਪਲੱਸ ਨੋਰਡ ਸਮਾਰਟਫੋਨ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ ਸੀ। ਰੀਅਲਮੀ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸੇਲ ਦੌਰਾਨ ਸਮਾਰਟਫੋਨਸ ਦੀ ਵਿਕਰੀ 'ਚ ਵਾਧਾ ਹੋਇਆ ਹੈ। ਗ੍ਰਾਸ ਮਰਚੈਂਡਾਇਸ ਵੈਲਿਊ (GMV) ਵੱਲੋਂ 400 ਕਰੋੜ ਤੋਂ ਜ਼ਿਆਦਾ ਕਾਰੋਬਾਰ ਕਰਨ ਦੀ ਉਮੀਦ ਹੈ।
ਐਮਾਜ਼ੋਨ ਸੇਲ ਦੌਰਾਨ ਕੰਪਨੀ ਨੇ ਕਿਹਾ ਕਿ ਰੀਅਲ ਮੀ ਦੇ ਵਾਇਰਡ ਈਅਰਫੋਨ ਬੈਸਟ ਸੇਲਰ ਰਹੇ ਅਤੇ ਸਾਰੇ ਵਰਕ ਫ੍ਰਾਮ ਹੋਮ ਪ੍ਰੋਡਕਟ ਦੀ ਵੀ ਵਧੀਆ ਵਿਕਰੀ ਹੋਈ। ਸ਼ਾਓਮੀ ਇੰਡੀਆ ਦੇ ਪ੍ਰਮੁੱਖ ਮਨੁ ਕੁਮਾਰ ਦੇ ਟਵੀਟ ਮੁਤਾਬਕ ਕੰਪਨੀ ਦੇ ਚਾਰ ਸਮਾਰਟਫੋਨਸ ਮਾਡਲ ਦੀ ਵੱਡੀ ਗਿਣਤੀ 'ਚ ਵਿਕਰੀ ਹੋਈ ਹੈ, ਇਨਾਂ ਹੀ ਨਹੀਂ ਸਮਾਰਟਫੋਨ ਦੇਖਦੇ ਹੀ ਦੇਖਦੇ ਸਕਿੰਟਾਂ 'ਚ ਆਊਟ ਆਫ ਸੇਲ ਹੋ ਗਏ ਸਨ। ਜੈਨ ਮੁਤਾਬਕ ਕੁਝ ਮਾਡਲਾਂ ਦੀ ਵਿਕਰੀ ਸ਼ੁਰੂ ਹੋਣ ਦੇ 15 ਸੈਕਿੰਟਾਂ ਤੋਂ ਵੀ ਘੱਟ ਸਮੇਂ 'ਚ ਖਤਮ ਹੋ ਗਈ ਸੀ।