ਚੀਨ ਨੂੰ ਲੱਗੇਗਾ ਇਕ ਹੋਰ ਝਟਕਾ, ਭਾਰਤ ’ਚ ਹੁਣ ਐਪਲ ਦੇ ਰਾਹ ’ਤੇ ਟੈਸਲਾ

Friday, May 19, 2023 - 10:29 AM (IST)

ਚੀਨ ਨੂੰ ਲੱਗੇਗਾ ਇਕ ਹੋਰ ਝਟਕਾ, ਭਾਰਤ ’ਚ ਹੁਣ ਐਪਲ ਦੇ ਰਾਹ ’ਤੇ ਟੈਸਲਾ

ਨਵੀਂ ਦਿੱਲੀ – ਕੋਵਿਡ ਤੋਂ ਬਾਅਦ ਪੱਛਮੀ ਦੇਸ਼ ਮੈਨੂਫੈਕਚਰਿੰਗ ਲਈ ਲਗਾਤਾਰ ਚੀਨ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਭਾਰਤ ਆ ਕੇ ਇਸ ਮਾਮਲੇ ’ਤੇ ਪੂਰੀ ਦੁਨੀਆ ਨੂੰ ਇਕ ਹਾਂਪੱਖੀ ਸੰਦੇਸ਼ ਦਿੱਤਾ ਹੈ। ਹੁਣ ਚੀਨ ਨੂੰ ਇਕ ਹੋਰ ਝਟਕ ਐਲਨ ਮਸਕ ਦੀ ਕੰਪਨੀ ਟੈਸਲਾ ਵੀ ਦੇ ਸਕਦੀ ਹੈ। ਰਾਇਟਰਸ ਦੀ ਖ਼ਬਰ ਹੈ ਕਿ ਟੈਸਲਾ ਨੇ ਇਕ ਵਾਰ ਮੁੜ ਭਾਰਤ ’ਚ ਆਪਣੀ ਫੈਕਟਰੀ ਲਗਾਉਣ ਦੀ ਇੱਛਾ ਪ੍ਰਗਟਾਈ ਹੈ। ਟੈਸਲਾ ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਆਉਣ ਬਾਰੇ ਸੋਚ ਚੁੱਕੀ ਹੈ ਪਰ ਉਦੋਂ ਕੰਪਨੀ ਅਤੇ ਭਾਰਤ ਸਰਕਾਰ ਦਰਮਿਆਨ ਗੱਲ ਨਹੀਂ ਬਣ ਸਕੀ। ਇੱਥੋਂ ਤੱਕ ਕਿ ਕੰਪਨੀ ਨੇ ਆਪਣੇ ਸ਼ੋਅਰੂਮ ਖੋਲ੍ਹਣ ਲਈ ਜੋ ਲੀਜ਼ ਡੀਲ ਕੀਤੀ ਸੀ, ਉਸ ਨੂੰ ਵੀ ਰੱਦ ਕਰ ਦਿੱਤਾ ਪਰ ਹੁਣ ਉਮੀਦ ਬਣਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ

ਦਰਅਸਲ ਐਪਲ ਨੇ ਭਾਰਤ ਆ ਕੇ ਪੱਛਮੀ ਦੇਸ਼ਾਂ ’ਚ ਇਹ ਭਰੋਸਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੇ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਲਈ ਭਾਰਤ ਚੀਨ ਦਾ ਚੰਗਾ ਬਦਲ ਹੋ ਸਕਦਾ ਹੈ। ਐਪਲ ਦੇ ਭਾਰਤ ’ਚ ਐਂਟਰੀ ਤੋਂ ਪਹਿਲਾਂ ਕੰਪਨੀ ਦੇ ਸੀ. ਈ. ਓ. ਟਿਮ ਕੁੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਆ ਕੇ ਮੁਲਾਕਾਤ ਕੀਤੀ ਸੀ। ਉੱਥੇ ਹੀ ਹਾਲ ਹੀ ’ਚ ਜਦੋਂ ਭਾਰਤ ’ਚ ‘ਐਪਲ ਸਟੋਰ’ ਦੇ ਉਦਘਟਾਨ ਲਈ ਪੁੱਜੇ ਤਾਂ ਵੀ ਉਨ੍ਹਾਂ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ। ਹੁਣ ਕੁੱਝ ਇਸ ਤਰ੍ਹਾਂ ਦੇ ਸੰਕੇਤ ਐਲਨ ਮਸਕ ਵੀ ਦੇ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਖਾਣਾ ਬਟਰ ਚਿਕਨ ਅਤੇ ਨਾਨ ਪਸੰਦ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿਟਰ ’ਤੇ ਫਾਲੋ ਕਰਨਾ ਵੀ ਸ਼ੁਰੂ ਕੀਤੀ ਹੈ। ਭਾਰਤ ਦੇ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ’ਤੇ ਵੀ ਉਨ੍ਹਾਂ ਨੇ ਟਵੀਟਰ ਕਰ ਕੇ ਲਿਖਿਆ ਸੀ ‘ਡੈਮੋਗ੍ਰਾਫਿਕਸ ਇਜ਼ ਡੈਸਟਿਨੀ’ ਯਾਨੀ ‘ਆਬਾਦੀ ਬਲ ਹੀ ਡੈਸਟਿਨੀ ਹੈ।’

ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਰੌਂਅ 'ਚ ਕੇਂਦਰ, ਇਨ੍ਹਾਂ ਬੈਂਕਾਂ ਦਾ ਲੱਗ ਸਕਦੈ ਨੰਬਰ

ਟੈਸਲਾ ਦੇ ਅਧਿਕਾਰੀਆਂ ਦਾ ਭਾਰਤ ਦੌਰਾ
ਇੰਨਾ ਹੀ ਨਹੀਂ ਟੈਸਲਾ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ 17 ਅਤੇ 18 ਮਈ ਨੂੰ ਭਾਰਤ ਦੇ ਦੌਰੇ ’ਤੇ ਹੈ। ਇੱਥੇ ਉਨ੍ਹਾਂ ਦੀ ਮੁਲਾਕਾਤ ਸਰਕਾਰੀ ਅਧਿਕਾਰੀਆਂ ਨਾਲ ਹੋਣੀ ਹੈ। ਇਸ ਦੌਰਾਨ ਮੈਨੂਫੈਕਚਰਿੰਗ ਲਈ ਕੰਪੋਨੈਂਟਸ ਦੀ ਸਥਾਨਕ ਖ਼ਰੀਦ ਦੇ ਨਿਯਮ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਟੈਸਲਾ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ’ਚ ਇੰਪੋਰਟ ਡਿਊਟੀ ਘੱਟ ਕਰਨ ਨੂੰ ਲੈ ਕੇ ਗੱਲਬਾਤ ਨਹੀਂ ਕਰ ਸਕੀ ਸਗੋਂ ਉਸ ਦੀ ਸਾਰੀ ਗੱਲਬਾਤ ਦਾ ਕੇਂਦਰ ਭਾਰਤ ’ਚ ਨਵਾਂ ਪਲਾਂਟ ਲਗਾਉਣ ਨੂੰ ਲੈ ਕੇ ਹੈ। ਉੱਥੇ ਹੀ ਟੈਸਲਾ ਦੇ ਅਧਿਕਾਰੀਆਂ ਦੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਹੈ।

ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ

ਨੋਟ - ਇਸ ਖ਼ਬਰ ਦ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

rajwinder kaur

Content Editor

Related News