ਅਮਰੀਕਾ ਤੋਂ 75 ਅਰਬ ਡਾਲਰ ਦੀ ਦਰਾਮਦ ’ਤੇ ਡਿਊਟੀ ਦਰਾਂ ਘਟਾਏਗਾ ਚੀਨ
Friday, Feb 07, 2020 - 01:58 AM (IST)

ਪੇਈਚਿੰਗ (ਭਾਸ਼ਾ)-ਚੀਨ ਨੇ ਅਮਰੀਕਾ ਦੇ 75 ਅਰਬ ਡਾਲਰ ਦੇ ਸਮਾਨ ’ਤੇ ਲੱਗੇ ਟੈਰਿਫ (ਡਿਊਟੀ ਦਰਾਂ) ’ਚ 50 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਕਟੌਤੀ 14 ਫਰਵਰੀ ਤੋਂ ਲਾਗੂ ਹੋਵੇਗੀ। ਚੀਨ ਅਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਖ਼ਤਮ ਕਰਨ ਦੇ ਮੁੱਢਲੇ ਸਮਝੌਤੇ ’ਤੇ ਦਸਤਖਤ ਕਰਨ ਤੋਂ ਇਕ ਮਹੀਨੇ ਬਾਅਦ ਇਹ ਐਲਾਨ ਕੀਤਾ ਗਿਆ ਹੈ। ਸਟੇਟ ਕੌਂਸਲ ਟੈਰਿਫ ਕਮਿਸ਼ਨ ਅਨੁਸਾਰ ਇਹ ਕਟੌਤੀ ਸਤੰਬਰ ’ਚ 1600 ਤੋਂ âਜ਼ਿਆਦਾ ਵਸਤਾਂ ’ਤੇ ਲਾਈਆਂ ਗਈਆਂ 5 ਤੇ 10 ਫ਼ੀਸਦੀ ਦੀਆਂ ਦਰਾਂ ’ਤੇ ਲਾਗੂ ਹੋਵੇਗੀ। ਇਨ੍ਹਾਂ ਦਰਾਂ ਨੂੰ ਘਟਾ ਕੇ ਲਗਭਗ ਅੱਧਾ ਕਰ ਦਿੱਤਾ ਜਾਵੇਗਾ।