ਚੀਨ ਦਾ ਸਰਕਾਰੀ ਮੀਡੀਆ ਅੰਕੜਿਆਂ ਨਾਲ ਕਰ ਰਿਹੈ ਖਿਲਵਾੜ, ਸਾਹਮਣੇ ਆਇਆ ਵੱਡਾ ਝੂਠ
Tuesday, Aug 11, 2020 - 06:36 PM (IST)
ਨਵੀਂ ਦਿੱਲੀ – ਭਾਰਤ ਵਲੋਂ ਚੀਨ ਦੇ ਖਿਲਾਫ ਇਕ ਤੋਂ ਬਾਅਦ ਇਕ ਸਖਤ ਕਦਮ ਚੁੱਕਦੇ ਦੇਖ ਚੀਨ ਘਬਰਾ ਗਿਆ ਹੈ। ਇਹ ਘਬਰਾਹਟ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਸ ’ਚ ਸਪੱਸ਼ਟ ਦੇਖੀ ਜਾ ਸਕਦੀ ਹੈ। ਗਲੋਬਲ ਟਾਈਮਸ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਦੀਆਂ ਕੋਸ਼ਿਸ਼ਾਂ ਅਤੇ ਗੱਲਾਂ ਦੇ ਬਾਵਜੂਦ ਭਾਰਤ ਨੇ ਚੀਨ ਤੋਂ ਦਰਾਮਦ ਹੋਰ ਜਿਆਦਾ ਵਧਾ ਦਿੱਤੀ ਹੈ। ਯਾਨੀ ਕੋਰੋਨਾ ਕਾਲ ’ਚ ਵੀ ਦਰਾਮਦ ਡਿਗਣਾ ਤਾਂ ਦੂਰ ਦੀ ਗੱਲ, ਉਲਟਾ ਉਸ ’ਚ ਵਾਧਾ ਹੋਇਆ ਹੈ। ਗਲੋਬਲ ਟਾਈਮਸ ਨੇ ਦਰਅਸਲ ਅੰਕੜਿਆਂ ਨਾਲ ਖੇਡਿਆ ਹੈ।
ਇਹ ਵੀ ਦੇਖੋ: ਇਨ੍ਹਾਂ ਕਿਸਾਨਾਂ ਨੂੰ ਪ੍ਰੀਮੀਅਮ ਦਾ ਭੁਗਤਾਨ ਕੀਤੇ ਬਗੈਰ ਮਿਲੇਗਾ 1 ਲੱਖ ਰੁਪਏ ਤੱਕ ਦਾ ਮੁਆਵਜ਼ਾ
ਚੀਨ ਦਾ ਕਸਟਮ ਡਾਟਾ ਦਿਖਾਉਂਦਾ ਹੈ ਕਿ ਭਾਰਤ ਦੀ ਚੀਨ ਤੋਂ ਦਰਾਮਦ ਜੁਲਾਈ ਮਹੀਨੇ ’ਚ 5.6 ਅਰਬ ਡਾਲਰ ਹੋ ਗਈ ਹੈ ਜੋ ਜੂਨ ’ਚ 4.78 ਅਰਬ ਡਾਲਰ ਸੀ। ਇਸ ਤੋਂ ਪਹਿਲਾਂ ਮਈ ’ਚ ਇਹ ਅੰਕੜਾ 3.25 ਅਰਬ ਡਾਲਰ ਸੀ ਜਦੋਂ ਕਿ ਅਪ੍ਰੈਲ ’ਚ ਇਹ 3.22 ਅਰਬ ਡਾਲਰ ਸੀ। ਚੀਨ ਦਾ ਇਹ ਅੰਕੜਾ ਭਾਰਤ ਦੇ ਦਰਾਮਦ ਦੇ ਅੰਕੜੇ ਨਾਲ ਮੇਲ ਨਹੀਂ ਖਾ ਰਿਹਾ ਹੈ। ਭਾਰਤ ਦੀ ਕਾਮਰਸ ਮਿਨਿਸਟਰੀ ਨੇ ਹਾਲੇ ਜੁਲਾਈ ਦਾ ਡਾਟਾ ਨਹੀਂ ਦਿੱਤਾ ਹੈ ਪਰ ਬਾਕੀ ਦੀ ਗੱਲ ਕਰੀਏ ਤਾਂ ਅਪ੍ਰੈਲ ’ਚ ਇਹ 3.03 ਅਰਬ ਡਾਲਰ, ਮਈ ’ਚ 4.66 ਅਰਬ ਡਾਲਰ ਅਤੇ ਜੂਨ ’ਚ 3.32 ਡਾਲਰ ਸੀ।
ਇਹ ਵੀ ਦੇਖੋ: ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਸ ਨੇ ਕੀਤਾ ਅੰਕੜਿਆਂ ਨਾਲ ਖਿਲਵਾੜ, ਸਾਹਮਣੇ ਆਇਆ ਇਹ ਝੂਠ
ਅਧਿਕਾਰਕ ਰੂਪ ਨਾਲ ਨਹੀਂ ਹੋ ਰਿਹਾ ਹੈ ਚੀਨੀ ਸਾਮਾਨ ਦਾ ਬਾਈਕਾਟ
ਚੀਨੀ ਸਾਮਾਨ ਦੇ ਬਾਈਕਾਟ ਦੀ ਜੋ ਗੱਲ ਗਲੋਬਲ ਟਾਈਮਸ ਨੇ ਲਿਖੀ ਹੈ, ਉਸ ’ਤੇ ਇਹ ਜਾਣਨਾ ਜ਼ਰੂਰੀ ਹੈ ਕਿ ਅਧਿਕਾਰਿਕ ਰੂਪ ਨਾਲ ਚੀਨ ਦੇ ਸਾਮਾਨ ਦੇ ਬਾਈਕਾਟ ਦੀ ਗੱਲ ਨਹੀਂ ਕੀਤੀ ਜਾ ਰਹੀ ਹੈ। ਕੁਝ ਸਵਦੇਸ਼ੀ ਗਰੁੱਪ ਅਤੇ ਜਨਤਾ ਨੇ ਅਜਿਹਾ ਕਿਹਾ ਹੈ। ਸੋਸ਼ਲ ਮੀਡੀਆ ’ਤੇ ਵੀ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਦੀ ਮੁਹਿੰਮ ਚੱਲ ਰਹੀ ਹੈ। ਹੁਣ ਲਈ ਗਲੋਬਲ ਟਾਈਮਸ ਦੇ ਅੰਕੜਿਆਂ ਨੂੰ ਨਜ਼ਰਅੰਦਾਜ਼ ਕਰ ਕੇ ਚੱਲੀਏ ਤਾਂ ਚੀਨੀ ਸਾਮਾਨ ਦੇ ਬਾਈਕਾਟ ਦਾ ਅਸਰ ਆਉਣ ਵਾਲੇ 6 ਮਹੀਨੇ ਜਾਂ ਸਾਲ ਭਰ ’ਚ ਸਪੱਸ਼ਟ ਦੇਖਣ ਨੂੰ ਮਿਲੇਗਾ।
ਇਹ ਵੀ ਦੇਖੋ: ਕੈਮਰਾ-ਲੈਪਟਾਪ ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ