ਚੀਨ ਨੇ ਆਪਣਾ ਰੱਖਿਆ ਬਜਟ ਵਧਾ ਕੇ 230 ਅਰਬ ਡਾਲਰ ਕੀਤਾ

Sunday, Mar 06, 2022 - 05:09 PM (IST)

ਚੀਨ ਨੇ ਆਪਣਾ ਰੱਖਿਆ ਬਜਟ ਵਧਾ ਕੇ 230 ਅਰਬ ਡਾਲਰ ਕੀਤਾ

ਬੀਜਿੰਗ (ਭਾਸ਼ਾ) – ਚੀਨ ਨੇ ਸ਼ਨੀਵਾਰ ਨੂੰ ਆਪਣੇ ਰੱਖਿਆ ਬਜਟ ’ਚ 7.1 ਫੀਸਦੀ ਦਾ ਵਾਧਾ ਕਰ ਕੇ 230 ਅਰਬ ਡਾਲਰ ਕਰਨ ਦਾ ਪ੍ਰਸਤਾਵ ਕੀਤਾ ਹੈ ਜੋ ਪਿਛਲੇ ਸਾਲ ਦੇ 209 ਅਰਬ ਡਾਲਰ ਦੇ ਮੁਕਾਬਲੇ 21 ਅਰਬ ਡਾਲਰ ਵੱਧ ਹੈ। ਸਰਕਾਰੀ ਅਖਬਾਰ ‘ਚਾਈਨਾ ਡੇਲੀ’ ਨੇ ਪ੍ਰਧਾਨ ਮੰਤਰੀ ਲੀ ਕੇਕੀਯਾਂਗ ਵਲੋਂ ਨੈਸ਼ਨਲ ਪੀਪੁਲਸ ਕਾਂਗਰਸ (ਐੱਨ. ਪੀ. ਸੀ.) ਵਿਚ ਸ਼ਨੀਵਾਰ ਨੂੰ ਪੇਸ਼ ਖਰੜਾ ਬਜਟ ਦੇ ਹਵਾਲੇ ਤੋਂ ਦੱਸਿਆ ਕਿ ਚੀਨ ਦੀ ਸਰਕਾਰ ਨੇ ਵਿੱਤੀ ਸਾਲ 2022 ਲਈ 1.45 ਖਰਬ (ਟ੍ਰਿਲੀਅਨ) ਯੁਆਨ ਦੇ ਰੱਖਿਆ ਬਜਟ ਦਾ ਪ੍ਰਸਤਾਵ ਕੀਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 7.1 ਫੀਸਦੀ ਵੱਧ ਹੈ। ਇਸ ਵਾਧੇ ਨਾਲ ਚੀਨ ਦਾ ਰੱਖਿਆ ਬਜਟ ਭਾਰਤ ਦੇ ਰੱਖਿਆ ਬਜਟ (ਲਗਭਗ 70 ਅਰਬ ਡਾਲਰ) ਦੇ ਮੁਕਾਬਲੇ ਤਿੰਨ ਗੁਣਾ ਹੋ ਗਿਆ ਹੈ। ਪਿਛਲੇ ਸਾਲ ਚੀਨ ਦਾ ਰੱਖਿਆ ਬਜਟ 200 ਅਰਬ ਡਾਲਰ ਤੋਂ ਪਾਰ ਗਿਆ ਸੀ। ਚੀਨ ਨੇ ਵਿੱਤੀ ਸਾਲ 2021 ’ਚ ਆਪਣੇ ਰੱਖਿਆ ਬਜਟ ’ਚ 6.8 ਫੀਸਦੀ ਦਾ ਵਾਧਾ ਕੀਤਾ ਸੀ, ਜਿਸ ਨਾਲ ਉਸ ਦਾ ਕੁੱਲ ਰੱਖਿਆ ਬਜਟ 209 ਅਰਬ ਡਾਲਰ ਹੋ ਗਿਆ ਸੀ।


author

Harinder Kaur

Content Editor

Related News