ਅਲੀਬਾਬਾ ਦੇ ''ਜੈਕ ਮਾ ਤੋਂ ਬਾਅਦ ਹੁਣ ਚੀਨ ਦੀ ''ਦੀਦੀ'' ''ਤੇ ਸਖ਼ਤੀ, ਲਗਾਇਆ 9600 ਕਰੋੜ ਦਾ ਜੁਰਮਾਨਾ

Monday, Jul 25, 2022 - 06:27 PM (IST)

ਨਵੀਂ ਦਿੱਲੀ - ਚੀਨ ਦੀ ਸਰਕਾਰ ਆਪਣੀਆਂ ਨੀਤੀਆਂ  ਨੂੰ ਲੈ ਕੇ ਹਮੇਸ਼ਾ ਕੰਪਨੀਆਂ ਨਾਲ ਸਖ਼ਤੀ ਨਾਲ ਪੇਸ਼ ਆਈ ਹੈ। 'ਅਲੀਬਾਬਾ' ਦੇ ਜੈਕ ਮਾ ਨਾਲ ਸਖ਼ਤੀ ਤੋਂ ਬਾਅਦ ਹੁਣ ਚੀਨ ਦੀ ਸਰਕਾਰ ਨੇ ਟੈਕਸੀ ਸਰਵਿਸ ਕੰਪਨੀ 'ਦੀਦੀ' ਨਾਲ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਚੀਨ ਦੀ ਸਰਕਾਰ ਨੇ ਡਾਟਾ ਸਬੰਧੀ ਨਿਯਮ ਤੋੜਣ ਨੂੰ ਲੈ ਕੇ 'ਦੀਦੀ ' 'ਤੇ ਲਗਭਗ 9600 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਪਿਛਲੇ ਕੁਝ ਸਮੇਂ ਦਰਮਿਆਨ ਚੀਨ ਸਰਕਾਰ ਨੇ ਆਨਲਾਈਨ ਸ਼ਾਪਿੰਗ ਅਤੇ ਭੋਜਨ ਸਪੁਰਦਗੀ ਕੰਪਨੀਆਂ ਵਿਰੁੱਧ ਨਿਯਮ ਤੋੜਣ ਨੂੰ ਲੈ ਕੇ ਕਾਰਵਾਈ ਕੀਤੀ ਹੈ। ਦੀਦੀ ਕੰਪਨੀ ਨਾਲ ਸਖ਼ਤੀ ਕਰਕੇ ਸਰਕਾਰ ਨੇ ਹੋਰ ਕੰਪਨੀਆਂ ਨੂੰ ਵੀ ਨਤੀਜੇ ਦਾ ਹਵਾਲਾ ਦੇ ਦਿੱਤਾ ਹੈ।

ਇਹ ਵੀ ਪੜ੍ਹੋ : ਪਵਿੱਤਰ ਨਦੀ 'ਗੰਗਾ' 'ਚ ਪਾਇਆ ਜਾ ਰਿਹੈ ਸੀਵਰੇਜ ਦਾ ਪਾਣੀ! NGT ਨੇ ਮੰਗੀ ਰਿਪੋਰਟ

ਜ਼ਿਕਰਯੋਗ ਹੈ ਕਿ ਚੀਨੀ ਸਰਕਾਰ ਡਾਟਾ ਸੁਰੱਖਿਆ ਨੂੰ ਲੈ ਕੇ ਬਹੁਤ ਸਖ਼ਤ ਰੁਖ਼ ਅਪਣਾ ਰਹੀ ਹੈ ਅਤੇ ਇਸ ਨੂੰ ਲੈ ਕੇ ਕੋਈ ਕੁਤਾਹੀ ਨਹੀਂ ਕਰਨਾ ਚਾਹੁੰਦੀ। ਇੰਟਰਨੈੱਟ ਰੈਗੂਲੇਟਰ-ਚਾਈਨਾ ਸਾਈਬਰਸਪੇਸ ਐਡਮਨਿਸਟ੍ਰੇਸ਼ਨ ਵਲੋਂ ਵੀਰਵਾਰ ਨੂੰ ਲਗਾਇਆ ਗਿਆ ਜੁਰਮਾਨਾ ਹੁਣ ਤੱਕ ਕਿਸੇ ਵੀ ਕੰਪਨੀ ਨੂੰ ਡਾਟਾ ਸੁਰੱਖਿਆ ਲਈ ਲਗਾਇਆ  ਗਿਆ ਹੁਣ ਤੱਕ ਦਾ ਸਭ ਤੋਂ ਵਧ ਜੁਰਮਾਨਾ ਹੈ। ਅਧਿਕਾਰੀਆਂ ਨੇ ਦੀਦੀ ਦੇ ਦੋ ਫਾਊਂਡਰਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਕੰਪਨੀ 'ਤੇ 5 ਕਰੋੜ 70 ਲੱਖ ਡਰਾਈਵਰਾਂ ਦੀ ਪਛਾਣ ਸੰਖ਼ਿਆ ਦਾ ਸਟੋਰੇਜ ਇਨਕ੍ਰਿਪਸ਼ਨ ਦੇ ਬਿਨਾਂ ਕਰਨ ਸਮੇਤ ਕਈ ਦੋਸ਼ ਹਨ। 

ਦੂਜੇ ਪਾਸੇ ਚੀਨ ਵਿਚ 'ਦੀਦੀ' ਦੇ ਜਾਂਚ ਅਧੀਨ ਹੋਣ ਕਾਰਨ ਕੰਪਨੀ ਅਮਰੀਕੀ ਸਟਾਕ ਐਕਸਚੇਂਜ ਵਿਚ ਲਿਸਟਿੰਗ ਨਹੀਂ ਹੋ ਸਕੀ। ਕੰਪਨੀ 'ਤੇ ਜਾਂਚ ਦਾ  ਫੈਸਲਾ ਆਉਣ ਤੋਂ ਬਾਅਦ ਹੁਣ ਕੰਪਨੀ ਲਈ ਹਾਂਗਕਾਂਗ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ। 

ਚੀਨੀ ਰੈਗੂਲੇਟਰਾਂ ਨੇ ਇਕ ਬਿਆਨ ਵਿਚ ਕਿਹਾ ਕਿ 'ਦੀਦੀ' ਨੇ ਇਕ ਕਰੋੜ 20 ਲੱਖ ਸਕ੍ਰੀਨ ਸ਼ਾਟ ਗੈਰਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਹਨ। ਇਸ ਵਿਚ ਕਰੋੜਾਂ ਘਰਾਂ ਦੇ ਐਡਰੈੱਸ, ਫੋਨ ਨੰਬਰ ਅਤੇ ਚਿਹਰੇ ਸ਼ਾਮਲ ਹਨ। ਕੰਪਨੀ ਦੇ ਸੰਸਥਾਪਕ ਚੇਂਗ ਵੇਈ ਅਤੇ ਉਸ ਦੀ ਪ੍ਰੈਸੀਡੈਂਟ ਜੀਨ ਲਿਊ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ। ਇਨ੍ਹਾਂ ਦੋਵਾਂ ਨੂੰ ਵੀ ਵੱਖਰੇ ਤੌਰ 'ਤੇ 1 ਕਰੋੜ 19 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ : ਖਾਧ ਪਦਾਰਥਾਂ ’ਤੇ GST ਲਾਉਣਾ ਸੂਬਿਆਂ ਦੀ ਮੰਗ, ਰੈਵੇਨਿਊ ਸਕੱਤਰ ਨੇ ਦੱਸੀ ਫ਼ੈਸਲੇ ਨੂੰ ਪ੍ਰਵਾਨਗੀ ਦੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News