ਹੁਣ ਬੱਚਿਆਂ ਅਤੇ ਆਸ਼ਰਿਤਾਂ ਨੌਕਰੀ ਟ੍ਰਾਂਸਫਰ ਕਰ ਸਕਣਗੇ ਟਾਟਾ ਸਟੀਲ ਦੇ ਕਰਮਚਾਰੀ

Sunday, Oct 24, 2021 - 03:19 PM (IST)

ਹੁਣ ਬੱਚਿਆਂ ਅਤੇ ਆਸ਼ਰਿਤਾਂ ਨੌਕਰੀ ਟ੍ਰਾਂਸਫਰ ਕਰ ਸਕਣਗੇ ਟਾਟਾ ਸਟੀਲ ਦੇ ਕਰਮਚਾਰੀ

ਜਮਸ਼ੇਦਪੁਰ (ਅਨਸ) – ਟਾਟਾ ਸਟੀਲ ਦੇ ਕਰਮਚਾਰੀ ਹੁਣ ਇਕ ਨਿਸ਼ਚਿਤ ਮਿਆਦ ਤੱਕ ਕੰਪਨੀ ’ਚ ਸੇਵਾ ਦੇਣ ਤੋਂ ਬਾਅਦ ਨੌਕਰੀ ਆਪਣੇ ਬੱਚਿਆਂ ਅਤੇ ਆਸ਼ਰਿਤਾਂ ਨੂੰ ਵੀ ਟ੍ਰਾਂਸਫਰ ਕਰ ਸਕਣਗੇ। ਇਸ ਲਈ ਕੰਪਨੀ ‘ਜੌਬ ਫਾਰ ਜੌਬ’ ਸਕੀਮ ਲਿਆ ਰਹੀ ਹੈ। ਕੰਪਨੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲਿਆਂ ਨੂੰ ਆਕਰਸ਼ਕ ਲਾਭ ਦੇਣ ਲਈ ਸਕੀਮ ਈ. ਐੱਸ. ਐੱਸ. (ਅਰਲੀ ਸੈਪਰੇਸ਼ਨ ਸਕੀਮ) ਵੀ ਲਾਂਚ ਕਰ ਰਹੀ ਹੈ। ਇਨ੍ਹਾਂ ਦੋਹਾਂ ਸਕੀਮਾਂ ਨੂੰ ਮਿਲਾ ਕੇ ਕੰਪਨੀ ਨੇ ਇਸ ਨੂੰ ‘ਸੁੁਨਹਿਰੇ ਭਵਿੱਖ ਦੀ ਯੋਜਨਾ’ ਦਾ ਨਾਂ ਦਿੱਤਾ ਹੈ ਅਤੇ ਇਸ ਨੂੰ ਆਉਂਦੀ 1 ਨਵੰਬਰ ਨੂੰ ਲਾਗੂ ਕੀਤਾ ਜਾਵੇਗਾ। ਕੰਪਨੀ ਦੇ ਕਰਮਚਾਰੀ ਇਕੱਠੇ ਦੋਵੇਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਕੰਪਨੀ ਇਸ ਲਈ ਵਰਕਰਾਂ ਦਰਮਿਆਨ ਸਰਕੂਲਰ ਪ੍ਰਸਾਰਿਤ ਕਰ ਰਹੀ ਹੈ। ਜੌਬ ਫਾਰ ਜੌਬ ਸਕੀਮ ਦੇ ਤਹਿਤ ਆਸ਼ਰਿਤ ਨੂੰ ਆਪਣੀ ਨੌਕਰੀ ਟ੍ਰਾਂਸਫਰ ਕਰਨ ਲਈ ਘੱਟੋ-ਘੱਟ 52 ਸਾਲ ਦੀ ਉਮਰ ਲਾਜ਼ਮੀ ਹੋਵੇਗੀ ਜਦ ਕਿ ਅਰਲੀ ਸੈਪਰੇਸ਼ਨ ਸਕੀਮ ਯਾਨੀ ਈ. ਐੱਸ. ਐੱਸ. ਦੇ ਤਹਿਤ ਉਹ ਕਰਮਚਾਰੀ ਲਾਭ ਲੈ ਸਕਣਗੇ, ਜਿਨ੍ਹਾਂ ਦੀ ਉਮਰ ਘੱਟ ਤੋਂ ਘੱਟ 45 ਸਾਲ ਹੈ।


author

Harinder Kaur

Content Editor

Related News