‘ਛੱਤੀਸਗੜ੍ਹ ਇਸਪਾਤ ਪਲਾਂਟ ਦਾ ਡੀਮਰਜਰ ਤੀਜੀ ਤਿਮਾਹੀ ’ਚ ਹੋਵੇਗਾ ਪੂਰਾ : NMDC.’
Monday, Jun 28, 2021 - 07:30 PM (IST)
ਹੈਦਰਾਬਾਦ (ਭਾਸ਼ਾ) – ਐੱਨ. ਐੱਮ. ਡੀ. ਸੀ. ਲਿਮਟਿਡ ਨੂੰ ਉਮੀਦ ਹੈ ਕਿ ਉਸ ਦੇ ਛੱਤੀਸਗੜ੍ਹ ’ਚ ਤਿਆਰ ਹੋ ਰਹੇ 30 ਲੱਖ ਟਨ ਸਾਲਾਨਾ ਸਮਰੱਥਾ ਵਾਲੇ ਇਸਪਾਤ ਪਲਾਂਟ ਦਾ ਡੀਮਰਜਰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਪੂਰਾ ਹੋ ਜਾਏਗਾ। ਐੱਨ. ਡੀ. ਐੱਮ. ਸੀ. ਦੇ ਵਿੱਤੀ ਡਾਇਰੈਕਟਰ ਅਮਿਤਾਭ ਮੁਖਰਜੀ ਨੇ ਹਾਲ ਹੀ ’ਚ ਕਿਹਾ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਵਲੋਂ 31 ਜੁਲਾਈ ਤੱਕ ਡੀਮਰਜਰ ਯੋਜਨਾ ਦੇ ਖਰੜੇ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਸ ਨੂੰ ਜ਼ਰੂਰੀ ਮਨਜ਼ੂਰੀਆਂ ਲਈ ਸੇਬੀ ਅਤੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਕੋਲ ਲਿਜਾਇਆ ਜਾਵੇਗਾ।
ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਬੋਰਡ ਦੀ ਮਨਜ਼ੂਰੀ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਪੂਰਾ ਹੋਣ ’ਚ 100 ਤੋਂ 160 ਦਿਨ ਦੇ ਦਰਮਿਆਨ ਸਮਾਂ ਲੱਗ ਸਕਦਾ ਹੈ। ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਸੇਬੀ ਕਿੰਨਾ ਸਮਾਂ ਲੈਂਦਾ ਹੈ ਅਤੇ ਹੋਰ ਲੋਕ ਕਿੰਨਾ ਸਮਾਂ ਲੈਂਦੇ ਹਨ। ਅਜਿਹੇ ’ਚ ਜੇ ਇਹ ਪ੍ਰਕਿਰਿਆ ਅਗਸਤ ਤੋਂ ਸ਼ੁਰੂ ਹੁੰਦੀ ਹੈ ਤਾਂ ਅਗਲੇ 100 ਤੋਂ 160 ਦਿਨਾਂ ਦਰਮਿਆਨ ਪੂਰੀ ਹੋ ਸਕਦੀ ਹੈ।