ਲਾਂਚ ਤੋਂ ਪਹਿਲਾਂ ਹੀ ''ਕਾਰ ਆਫ ਦਿ ਈਅਰ'' ਚੁਣੀ ਗਈ ਸ਼ੈਵਰਲੇ ਕਾਰਵੇਟ
Wednesday, Nov 20, 2019 - 12:49 PM (IST)

ਡੇਟਰਾਏ—ਅਮਰੀਕੀ ਕੰਪਨੀ ਜਨਰਲ ਮੋਟਰਸ ਨੇ ਹੁਣ ਤੱਕ ਸ਼ੈਵਰਲੇ ਕਾਰਵੇਟ ਦਾ ਪ੍ਰੋਡੈਕਸ਼ਨ ਸ਼ੁਰੂ ਨਹੀਂ ਕੀਤਾ ਹੈ। ਇਸ ਦੇ ਬਾਵਜੂਦ ਆਟੋਮੋਬਾਇਲ ਮੈਗਜ਼ੀਨ ਮੋਟਰਟ੍ਰੇਂਡ ਨੇ ਇਸ ਨੂੰ ਕਾਰ ਆਫ ਦਿ ਈਅਰ ਚੁਣ ਲਿਆ ਹੈ। ਮੈਗਜ਼ੀਨ ਦਾ ਕਹਿਣਾ ਹੈ ਕਿ ਕਾਰ ਦੀ ਡਿਜ਼ਾਈਨ ਅਤੇ ਖਾਸੀਅਤਾਂ ਦੇ ਆਧਾਰ 'ਤੇ ਇਸ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਪੁਰਸਕਾਰ ਦੇ ਲਈ ਚੁਣੇ ਜਾਣ ਲਈ ਜ਼ਰੂਰੀ ਹੈ ਕਿ ਉਹ ਗੱਡੀ ਉਸ ਕੈਲੰਡਰ ਈਅਰ 'ਚ ਵਿਕਰੀ ਲਈ ਉਪਲੱਬਧ ਹੋ ਜਾਵੇ ਜਿਸ 'ਚ ਇਸ ਨੂੰ ਕਾਰ ਆਫ ਦਿ ਈਅਰ ਚੁਣਿਆ ਗਿਆ ਹੈ। ਜਨਰਲ ਮੋਟਰਸ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਕਾਰਵੇਟ ਦਾ ਪ੍ਰੋਡੈਕਸ਼ਨ ਚਾਲੂ ਕਰ ਦੇਵੇਗੀ। ਹਾਲਾਂਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਇਸ ਦੀ ਵਿਕਰੀ ਸ਼ੁਰੂ ਹੁੰਦੀ ਹੈ ਜਾਂ ਨਹੀਂ। ਇਸ ਕਾਰ ਦੀ ਕੀਮਤ 43 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ