ਆਈ. ਟੀ. ਆਰ. ਭਰਨ ਤੋਂ ਬਾਅਦ ਨਹੀਂ ਮਿਲਿਆ ਰਿਫੰਡ ਤਾਂ ਆਨਲਾਈਨ ਇੰਝ ਚੈੱਕ ਕਰ ਸਕਦੇ ਹੋ ਸਟੇਟਸ
Tuesday, Oct 11, 2022 - 11:45 AM (IST)
ਬਿਜਨੈਸ ਡੈਸਕ : ਜੇ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ (ਆਈ. ਟੀ. ਆਰ) ਭਰ ਦਿੱਤੀ ਹੈ ਅਤੇ ਤੁਹਾਨੂੰ ਰਿਫੰਡ ਨਹੀਂ ਮਿਲਿਆ ਹੈ ਤਾਂ ਇਸ ਦਾ ਖਾਸ ਕਾਰਨ ਹੋ ਸਕਦਾ ਹੈ। ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਰਿਫੰਡ ਤਾਂ ਹੀ ਮਿਲਦਾ ਹੈ ਜਦੋਂ ਆਈ. ਟੀ. ਆਰ. ਪ੍ਰੋਸੈੱਸ ਹੋ ਚੁੱਕੀ ਹੁੰਦੀ ਹੈ। ਰਿਟਰਨ ਪ੍ਰੋਸੈੱਸ ਹੋਈ ਹੈ ਜਾਂ ਨਹੀਂ, ਇਸ ਨੂੰ ਇਨ੍ਹਾਂ 2 ਤਰੀਕਿਆਂ ਨਾਲ ਚੈੱਕ ਕੀਤਾ ਜਾ ਸਕਦਾ ਹੈ। ਪਹਿਲਾ ਤਰੀਕਾ ਰਿਟਰਨ ਫਾਈਲ ਕਰਨ ਤੋਂ ਬਾਅਦ ਆਮ ਤੌਰ ’ਤੇ 60 ਦਿਨਾਂ ਦੇ ਅੰਦਰ ਇਨਕਮ ਟੈਕਸ ਵਿਭਾਗ ਵਲੋਂ 143 (1) ਦੇ ਤਹਿਤ ਇੰਟੀਮੇਸ਼ਨ ਲੈਟਰ ਰਜਿਸਟਰਡ ਈ-ਮੇਲ ਆਈ. ਡੀ. ’ਤੇ ਭੇਜ ਦਿੱਤਾ ਜਾਂਦਾ ਹੈ। ਇਸ ’ਚ ਸਪੱਸ਼ਟ ਲਿਖਿਆ ਹੁੰਦਾ ਹੈ ਕਿ ਆਈ. ਟੀ. ਆਰ. ਪ੍ਰੋਸੈੱਸ ਕਰ ਦਿੱਤੀ ਗਈ ਹੈ ਜਾਂ ਨਹੀਂ
ਦੂਜਾ ਤਰੀਕਾ ਇਨਕਮ ਟੈਕਸ ਵਿਭਾਗ ਦੀ ਆਫਿਸ਼ੀਅਲ ਵੈੱਬਸਾਈਟ ਈ-ਪੋਰਟਲ.ਇਨਕਮਟੈਕਸ.ਗਾਵ.ਇਨ ’ਤੇ ਜਾਓ ਅਤੇ ਲਾਗਇਨ ਕਰੋ। ਇੱਥੇ ਤੁਹਾਨੂੰ ਇਕ ਟਾਈਮਲਾਈਨ ਮਿਲੇਗੀ। ਇਸ ’ਚ ਆਖਰੀ ਪੁਆਇੰਟ ਪ੍ਰੋਸੈਸਿੰਗ ਕੰਪਲੀਸ਼ਨ ਦਾ ਹੈ। ਜੇ ਇਸ ’ਤੇ ਟਿਕ ਦਾ ਨਿਸ਼ਾਨ ਬਣਿਆ ਹੈ ਤਾਂ ਸਮਝ ਲਓ ਕਿ ਆਈ. ਟੀ. ਆਰ. ਪ੍ਰੋਸੈੱਸ ਹੋ ਗਈ ਹੈ।
ਇੰਝ ਕਰੋ ਅਕਾਊਂਟ ਵੈਲੀਡੇਟ
ਜੇ ਤੁਹਾਡਾ ਬੈਂਕ ਅਕਾਊਂਟ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ਨਾਲ ਜੁੜਿਆ ਹੈ ਅਤੇ ਉਹ ਵੈਲੀਡੇਟ (ਅਪਡੇਟ) ਨਹੀਂ ਹੈ ਤਾਂ ਉਸ ਨੂੰ ਵੈਲੀਡੇਟ ਜ਼ਰੂਰ ਕਰ ਦਿਓ। ਜੇ ਅਕਾਊਂਟ ਵੈਲੀਡੇਟ ਨਹੀਂ ਹੈ ਤਾਂ ਰਿਫੰਡ ਦੀ ਰਕਮ ਬੈਂਕ ਅਕਾਊਂਟ ’ਚ ਨਹੀਂ ਆਵੇਗੀ। ਉਕਤ ਵੈੱਬਸਾਈਟ ’ਤੇ ਜਾਓ ਅਤੇ ਲਾਗਇਨ ਕਰੋ। ਇੱਥੇ ਤੁਹਾਨੂੰ ਲੈਫਟ ਸਾਈਡ ’ਚ ਆਪਣੇ ਨਾਂ ਦੇ ਕੁੱਝ ਹੇਠਾਂ ਬੈਂਕ ਅਕਾਊਂਟ ਲਿਖਿਆ ਦਿਖਾਈ ਦੇਵੇਗਾ। ਇਸ ਦੇ ਰਾਈਟ ਸਾਈਡ ’ਚ ਲਿਖੇ ਅਪਡੇਟ ’ਤੇ ਕਲਿੱਕ ਕਰੋ, ਇਸ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਨਜ਼ਰ ਆ ਜਾਵੇਗਾ। ਬੈਂਕ ਅਕਾਊਂਟ ਦੇ ਹੇਠਾਂ ਲਿਖੇ ਵੈਲੀਡੇਟੇਡ ਦੇ ਠੀਕ ਲੈਫਟ ਸਾਈਡ ’ਚ ਹਰੇ ਰੰਗ ਦੇ ਸਰਕਲ ’ਚ ਟਿਕ ਦਾ ਨਿਸ਼ਾਨ ਬਣਿਆ ਹੈ ਤਾਂ ਅਕਾਊਂਟ ਸਹੀ ਹੈ।
ਪੁਰਾਣੀ ਡਿਮਾਂਡ ਲਈ ਅਪਣਾਓ ਇਹ ਤਰੀਕਾ
ਜੇ ਇਨਕਮ ਟੈਕਸ ਵਿਭਾਗ ਦੀ ਕੋਈ ਪੁਰਾਣੀ ਡਿਮਾਂਡ ਜੋ ਪਿਛਲੇ ਸਾਲਾਂ ’ਚ ਭਰੀ ਰਿਟਰਨ ਨਾਲ ਜੁੜੀ ਹੈ ਤਾਂ ਪਹਿਲਾਂ ਪੁਰਾਣੀ ਡਿਮਾਂਡ ਇਸ ਰਿਫੰਡ ਨਾਲ ਐਡਜਸਟ ਹੋਵੇਗੀ ਅਤੇ ਉਸ ਤੋਂ ਬਾਅਦ ਜੇ ਰਕਮ ਬਚਦੀ ਹੈ ਤਾਂ ਉਸ ਦਾ ਰਿਫੰਡ ਮਿਲ ਜਾਏਗਾ।
ਪੁਰਾਣੀ ਡਿਮਾਂਡ ਚੈੱਕ ਕਰਨ ਲਈ ਵੈੱਬਸਾਈਟ ’ਤੇ ਜਾ ਕੇ ਲਾਗਾਇਨ ਕਰੋ। ਉੱਪਲ ਨੀਲੇ ਰੰਗ ਦੀ ਪੱਟੀ ਦਰਮਿਆਨ ਲਿਖੇ ਪੈਂਡਿੰਗ ਐਕਸ਼ਨ ’ਤੇ ਕਲਿੱਕ ਕਰੋ, ਇੱਥੇ ਤੁਹਾਨੂੰ ਰਿਸਪੌਂਸ ਟੂ ਆਊਟ ਸਟੈਂਡਿੰਗ ਡਿਮਾਂਡ ਦਾ ਆਪਸ਼ਨ ਦਿਖਾਈ ਦੇਵੇਗਾ। ਇਸ ’ਤੇ ਕਲਿੱਕ ਕਰਨ ’ਤੇ ਆਊਟਸਟੈਂਡਿੰਗ ਡਿਮਾਂਡ ਹੈ ਤਾਂ ਇਥੇ ਉਹ ਦਿਖਾਈ ਦੇ ਜਾਵੇਗੀ।