ਦੇਸ਼ 'ਚ ਸਭ ਤੋਂ ਸਸਤਾ ਸੋਨਾ ਇੱਥੇ ਮਿਲਦਾ ਹੈ, ਜਾਣੋ 22 ਅਤੇ 24 ਕੈਰਟ ਦੀ ਕੀਮਤ
Friday, Oct 16, 2020 - 12:54 PM (IST)
ਨਵੀਂ ਦਿੱਲੀ — ਜੇ ਤੁਸੀਂ ਨਿਵੇਸ਼ ਕਰਨ ਲਈ ਜਾਂ ਵਿਆਹ-ਸ਼ਾਦੀ ਲਈ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਦੁਬਈ ਅਜਿਹੀ ਥਾਂ ਹੈ ਜਿਥੇ ਦੁਨੀਆ ਦਾ ਸਭ ਤੋਂ ਸਸਤਾ ਸੋਨਾ ਪਾਇਆ ਜਾਂਦਾ ਹੈ। ਇਥੇ ਸੋਨੇ ਦੀ ਕੁਆਲਟੀ ਵੀ ਬਹੁਤ ਵਧੀਆ ਹੈ। ਦੁਬਈ ਦੇ ਡੇਰਾ(000) ਸਿਟੀ ਸੈਂਟਰ ਵਿਚ ਦੁਨੀਆ ਭਰ ਦੇ ਲੋਕ ਸੋਨਾ ਖਰੀਦਣ ਲਈ ਪਹੁੰਚਦੇ ਹਨ। ਦੁਨੀਆ ਦਾ ਸਭ ਤੋਂ ਸਸਤਾ ਸੋਨਾ ਇੱਥੇ ਹੀ ਮਿਲਦਾ ਹੈ। ਭਾਰਤ ਸਮੇਤ ਕਈ ਦੇਸ਼ਾਂ ਦੀ ਤੁਲਨਾ ਵਿਚ ਇਥੇ ਸੋਨੇ ਦੀ ਕੀਮਤ 15 ਪ੍ਰਤੀਸ਼ਤ ਤੱਕ ਘੱਟ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 24 ਕੈਰਟ ਅਤੇ 22 ਕੈਰਟ ਸੋਨੇ ਦੀ ਕੀਮਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਖਰੀ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਸਭ ਤੋਂ ਸਸਤਾ ਸੋਨਾ ਮਿਲ ਰਿਹਾ ਹੈ।
ਦੇਸ਼ ਦਾ ਸਭ ਤੋਂ ਸਸਤਾ ਸੋਨਾ ਕੇਰਲ ਵਿਚ ਮਿਲਦਾ ਹੈ। ਦੱਖਣੀ ਭਾਰਤ ਦੇ ਬਹੁਤੇ ਸੂਬਿਆਂ ਵਿਚ ਸੋਨੇ ਦੀ ਕੀਮਤ ਪੱਛਮੀ ਅਤੇ ਉੱਤਰੀ ਭਾਰਤ ਨਾਲੋਂ ਘੱਟ ਹੁੰਦੀ ਹੈ। ਕਰਨਾਟਕ ਅਤੇ ਕੇਰਲ ਵਿਚ ਮੁੰਬਈ ਜਾਂ ਦਿੱਲੀ ਨਾਲੋਂ ਸੋਨਾ ਸਸਤਾ ਮਿਲਦਾ ਹੈ।
ਕੇਰਲ ਵਿਚ 22 ਕੈਰਟ ਸੋਨਾ ਦੀ ਕੀਮਤ 46,950 ਰੁਪਏ ਪ੍ਰਤੀ 10 ਗ੍ਰਾਮ ਹੈ, ਕੋਲਕਾਤਾ ਵਿਚ ਇਹ 49,740 ਰੁਪਏ, ਮੁੰਬਈ 49,550 ਰੁਪਏ, ਦਿੱਲੀ 49,260 ਰੁਪਏ, ਅਹਿਮਦਾਬਾਦ 49,700 ਰੁਪਏ, ਲਖਨਊ 49,260 ਰੁਪਏ ਅਤੇ ਪਟਨਾ ਵਿਚ ਇਸ ਦੀ ਕੀਮਤ 49,550 ਰੁਪਏ ਹੈ।
ਦੱਖਣੀ ਭਾਰਤ ਦੇ ਸ਼ਹਿਰਾਂ ਵਿਚ ਇਸ ਦੀਆਂ ਕੀਮਤਾਂ ਘੱਟ ਹਨ। ਉਦਾਹਰਣ ਵਜੋਂ ਬੰਗਲੁਰੂ, ਮੈਸੂਰ ਅਤੇ ਮੰਗਲੁਰੂ ਵਿਚ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 47,650 ਰੁਪਏ ਹੈ। ਵਿਜੇਵਾੜਾ, ਮਦੁਰੈ ਅਤੇ ਚੇਨਈ ਵਿਚ ਇਹ 48,350 ਰੁਪਏ ਹੈ। ਜੇ ਤੁਸੀਂ ਸੋਨਾ ਆਨਲਾਈਨ ਖਰੀਦ ਰਹੇ ਹੋ, ਤਾਂ ਪਹਿਲਾਂ ਉਸ ਸ਼ਹਿਰ ਵਿਚ ਸੋਨੇ ਦੀ ਕੀਮਤ ਦਾ ਪਤਾ ਲਗਾਓ। ਇਸ ਤੋਂ ਬਾਅਦ ਇਸ ਦੀ ਸ਼ੁੱਧਤਾ ਦੀ ਜਾਂਚ ਵੀ ਜ਼ਰੂਰ ਕਰੋ।
ਇਹ ਵੀ ਪੜ੍ਹੋ : TRP ਨੂੰ ਲੈ ਕੇ ਜਾਰੀ ਹੰਗਾਮੇ ਵਿਚਕਾਰ BARC ਦਾ ਵੱਡਾ ਫ਼ੈਸਲਾ,ਮੁੰਬਈ ਪੁਲਸ ਨੇ ਕੀਤਾ ਸੀ ਅਹਿਮ ਖ਼ੁਲਾਸਾ
ਉੱਤਰ ਭਾਰਤ ਦੇ ਸ਼ਹਿਰਾਂ 'ਚ ਸੋਨੇ ਦੀ ਕੀਮਤ
ਜੇ ਅਸੀਂ ਉੱਤਰ ਭਾਰਤ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿਚ 24 ਕੈਰਟ ਸੋਨੇ ਦੀ ਕੀਮਤ ਇਸ ਤਰ੍ਹਾਂ ਹੈ। ਦਿੱਲੀ ਸਰਾਫਾ ਬਾਜ਼ਾਰ ਵਿਚ ਪ੍ਰਤੀ 10 ਗ੍ਰਾਮ ਦੀ ਕੀਮਤ 53 ਹਜ਼ਾਰ 740 ਰੁਪਏ ਹੈ, ਮੁੰਬਈ ਵਿਚ ਇਹ 50 ਹਜ਼ਾਰ 550 ਰੁਪਏ ਹੈ। ਇਸ ਦੇ ਨਾਲ ਹੀ ਲਖਨਊ ਅਤੇ ਜੈਪੁਰ 'ਚ ਕੀਮਤ 53 ਹਜ਼ਾਰ 740 ਰੁਪਏ ਹੈ। ਇਸ ਦੇ ਨਾਲ ਹੀ ਮੁੰਬਈ ਵਿਚ ਪ੍ਰਤੀ 10 ਗ੍ਰਾਮ 22 ਕੈਰਟ ਸੋਨਾ 49 ਹਜ਼ਾਰ 550 ਰੁਪਏ, ਕੇਰਲ ਵਿਚ ਇਸ ਦੀ ਕੀਮਤ 46 ਹਜ਼ਾਰ 950 ਰੁਪਏ ਹੈ। ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੁੰਬਈ ਅਤੇ ਕੇਰਲ ਵਿਚ ਸੋਨੇ ਦੀ ਕੀਮਤ ਵਿਚ ਇਕ ਮਹੱਤਵਪੂਰਨ ਅੰਤਰ ਹੈ। ਆਓ ਜਾਣਦੇ ਹਾਂ ਇਸ ਅੰਤਰ ਦਾ ਇੱਕ ਵੱਡਾ ਕਾਰਨ
ਇਹ ਵੀ ਪੜ੍ਹੋ : ਹੁਣ ਰੇਲ ਯਾਤਰਾ ਦੌਰਾਨ ਇਨ੍ਹਾਂ ਨਿਯਮਾਂ ਨੂੰ ਤੋੜਿਆ ਤਾਂ ਹੋਵੇਗੀ ਜੇਲ੍ਹ! ਲੱਗ ਸਕਦੈ ਮੋਟਾ ਜੁਰਮਾਨਾ
ਭਾਰਤ ਦੇ ਹਰ ਸ਼ਹਿਰ ਵਿਚ ਸੋਨੇ ਦੀ ਕੀਮਤ ਇਕੋ ਜਿਹੀ ਨਹੀਂ ਹੈ। 24 ਕੈਰਟ ਅਤੇ 22 ਕੈਰਟ ਸੋਨੇ ਦੀ ਕੀਮਤ ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰਾਂ ਵਿਚ ਵੱਖ-ਵੱਖ ਹੁੰਦੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਸੂਬਾ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਸੋਨੇ 'ਤੇ ਲਗਾਇਆ ਗਿਆ ਸਥਾਨਕ ਟੈਕਸ ਹੈ, ਜੋ ਕਿ ਹਰ ਸੂਬਾ ਅਤੇ ਸ਼ਹਿਰ ਵਿਚ ਵੱਖਰਾ ਹੈ।
ਇਸ ਤੋਂ ਇਲਾਵਾ ਸਥਾਨਕ ਸਰਾਫਾ ਐਸੋਸੀਏਸ਼ਨ ਵੀ ਆਪਣੀ ਤਰਫੋਂ ਸੋਨੇ ਦੀ ਕੀਮਤ ਨਿਰਧਾਰਤ ਕਰਦੀ ਹੈ। ਇਸ ਦੇ ਕਾਰਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਸੋਨੇ ਦੀ ਕੀਮਤ ਵੱਖਰੀ ਹੁੰਦੀ ਹੈ। ਸਿਰਫ ਇੰਨਾ ਹੀ ਨਹੀਂ ਹਰ ਦਿਨ ਸੋਨੇ ਦੀਆਂ ਕੀਮਤਾਂ ਵਿਚ ਦੋ ਵਾਰ ਸੋਧ ਕੀਤੀ ਜਾਂਦੀ ਹੈ। ਜਿਸ ਕਾਰਨ ਇਸ ਦੀਆਂ ਕੀਮਤਾਂ ਦਾ ਰੁਝਾਨ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : 1 ਕਰੋੜ 35 ਲੱਖ ਕਿਸਾਨ ਕਰ ਰਹੇ 2000 ਰੁਪਏ ਦੀ ਉਡੀਕ, ਇਸ ਵਜ੍ਹਾ ਕਾਰਨ ਰੁਕਿਆ ਹੈ ਪੈਸਾ