ਸਸਤੀ ਮਿਲ ਰਹੀ ਹੈ ਇਨ੍ਹਾਂ ਰੂਟਾਂ ''ਤੇ ਹਵਾਈ ਸੇਵਾ, ਸਰਕਾਰ ਨੇ ਜਾਰੀ ਕੀਤੀ ਸੂਚੀ
Friday, Dec 28, 2018 - 12:14 PM (IST)

ਨਵੀਂ ਦਿੱਲੀ — ਆਮ ਆਦਮੀ ਨੂੰ ਹਵਾਈ ਜਹਾਜ਼ ਦੀ ਸਵਾਰੀ ਕਰਵਾਉਣ ਦਾ ਵਾਅਦਾ ਪੂਰਾ ਕਰਨ ਲਈ ਮੋਦੀ ਸਰਕਾਰ ਨੇ ਪਿਛਲੇ 9 ਮਹੀਨਿਆਂ 'ਚ ਦੇਸ਼ ਦੇ 50 ਸ਼ਹਿਰਾਂ ਵਿਚਕਾਰ ਸਸਤੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਸਰਕਾਰ ਵਲੋਂ ਇਨ੍ਹਾਂ ਸ਼ਹਿਰਾਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਰੀਜ਼ਨਲ ਕਨੈਕਟੀਵਿਟੀ ਸਕੀਮ ਫਲਾਈਟ ਦੂਜੇ ਪੜਾਅ 'ਚ 50 ਰੂਟਾਂ 'ਤੇ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲੇ ਪੜਾਅ 'ਚ 70 ਰੂਟਾਂ 'ਤੇ ਓਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਯਾਨੀ ਕਿ ਹੁਣ ਤੱਕ 140 ਰੂਟਾਂ 'ਤੇ ਸਸਤੀ ਹਵਾਈ ਸੇਵਾ ਸ਼ੁਰੂ ਹੋ ਗਈ ਹੈ।
ਜਾਣੋ ਸਾਰੇ ਸ਼ਹਿਰਾਂ ਦੀ ਸੂਚੀ
ਸਸਤੀ ਫਲਾਈਟ ਦੇ ਦੂਜੇ ਪੜਾਅ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਸ਼ੁਰੂ ਕੀਤੇ 50 ਰੂਟਾਂ ਦੀ ਜਾਣਕਾਰੀ
ਮਾਰਚ ਮਹੀਨੇ ਸ਼ੁਰੂ ਹੋਏ ਹਵਾਈ ਰੂਟ
- 27 ਮਾਰਚ ਤੋਂ ਬੀਕਾਨੇਰ ਤੋਂ ਲੈ ਕੇ ਜੈਪੁਰ ਤੱਕ ਸੁਰੂ ਹੋਈ ਫਲਾਈਟ ਸੇਵਾ।
- ਜੈਪੁਰ ਤੋਂ ਬੀਕਾਨੇਰ ਰੂਟ ਲਈ ਵੀ 27 ਮਾਰਚ ਨੂੰ ਹੀ ਹਵਾਈ ਸੇਵਾ ਸ਼ੁਰੂ ਹੋਈ।
ਅਪ੍ਰੈਲ ਮਹੀਨੇ ਸ਼ੁਰੂ ਹੋਏ ਹਵਾਈ ਰੂਟ
- 5 ਅਪ੍ਰੈਲ ਤੋਂ ਬਠਿੰਡਾ ਤੋਂ ਜੰਮੂ ਅਤੇ ਜੰਮੂ ਤੋਂ ਭਟਿੰਡਾ ਰੂਟ ਲਈ ਹਵਾਈ ਸੇਵਾ ਸ਼ੁਰੂ ਹੋਈ।
- ਕੋਲਕਾਤਾ ਤੋਂ ਤੇਜ਼ਪੁਰ ਅਤੇ ਤੇਜ਼ਪੁਰ ਤੋਂ ਕੋਲਕਾਤਾ ਰੂਟ ਲਈ 26 ਅਪ੍ਰੈਲ ਤੋਂ ਸ਼ੁਰੂਆਤ ਹੋਈ।
ਮਈ ਮਹੀਨੇ ਸ਼ੁਰੂ ਹੋਏ ਹਵਾਈ ਰੂਟ
- ਹੁਬਲੀ ਤੋਂ ਚੇਨਈ ਅਤੇ ਚੇਨਈ ਤੋਂ ਹੁਬਲੀ ਰੂਟ ਲਈ 14 ਮਈ ਤੋਂ ਹਵਾਈ ਸੇਵਾ ਦੀ ਸ਼ੁਰੂਆਤ ਹੋਈ
- ਹੁਬਲੀ-ਹੈਦਰਾਬਾਦ ਅਤੇ ਹੈਦਰਾਬਾਦ ਤੋਂ ਹੁਬਲੀ ਤੱਕ ਦੀ ਹਵਾਈ ਸੇਵਾ ਲਈ ਵੀ 14 ਮਈ ਤੋਂ ਹੀ ਸ਼ੁਰੂਆਤ ਹੋਈ।
ਜੂਨ ਮਹੀਨੇ 'ਚ ਸ਼ੁਰੂ ਹੋਣ ਵਾਲੀਆਂ ਹਵਾਈ ਸੇਵਾਵਾਂ ਦੇ ਰੂਟ
- ਇਕ ਮਹੀਨੇ ਬਾਅਦ 14 ਜੂਨ ਨੂੰ ਲਖਨਊ ਤੋਂ ਇਲਾਹਾਬਾਦ ਅਤੇ ਇਲਾਹਾਬਾਦ ਤੋਂ ਲਖਨਊ ਅਤੇ ਇਲਾਹਾਬਾਦ ਤੋਂ ਪਟਨਾ ਤੱਕ ਅਤੇ ਪਟਨਾ ਤੋਂ ਇਲਾਹਾਬਾਦ ਮਾਰਗ ਲਈ ਸ਼ੁਰੂ ਹੋਈ ਹਵਾਈ ਸੇਵਾ
- 15 ਜੂਨ ਨੂੰ ਦਿੱਲੀ-ਨਾਸਿਕ ਅਤੇ ਨਾਸਿਕ ਤੋਂ ਦਿੱਲੀ ਰੂਟ ਲਈ ਹਵਾਈ ਸੇਵਾ ਦੀ ਹੋਈ ਸ਼ੁਰੂਆਤ।
- ਇਲਾਹਾਬਾਦ ਤੋਂ ਇੰਦੌਰ ਅਤੇ ਇਲਾਹਾਬਾਦ ਤੋਂ ਨਾਗਪੁਰ, ਇੰਦੌਰ ਤੋਂ ਇਲਾਹਾਬਾਦ ਅਤੇ ਇਲਾਹਾਬਾਦ ਤੋਂ ਨਾਗਪੁਰ ਰੂਟ ਲਈ 16 ਜੂਨ ਤੋਂ ਸ਼ੁਰੂਆਤ ਹੋਈ।
- 28 ਜੂਨ ਤੋਂ ਹੁਬਲੀ-ਕੋਚੀਨ ਅਤੇ ਕੋਚੀਨ ਤੋਂ ਹੁਬਲੀ, ਗੋਆ-ਹੁਬਲੀ ਅਤੇ ਹੁਬਲੀ-ਗੋਆ ਰੂਟ 'ਤੇ ਹਵਾਈ ਯਾਤਰਾ ਦੀ ਸ਼ੁਰੂਆਤ ਹੋਈ।
ਜੁਲਾਈ ਮਹੀਨੇ ਸ਼ੁਰੂ ਹੋਣ ਵਾਲੀਆਂ ਹਵਾਈ ਸੇਵਾਵਾਂ ਦੇ ਰੂਟ
- ਹੁਬਲੀ-ਅਹਿਮਦਾਬਾਦ ਅਤੇ ਅਹਿਮਦਾਬਾਦ-ਹੁਬਲੀ, ਹੁਬਲੀ-ਚੇਨਈ ਅਤੇ ਚੇਨਈ-ਹੁਬਲੀ ਰੂਟ ਲਈ 1 ਜੁਲਾਈ ਤੋਂ ਹੋਈ ਸ਼ੁਰੂਆਤ
ਅਗਸਤ ਮਹੀਨੇ ਸ਼ੁਰੂ ਹੋਣ ਵਾਲੀ ਹਵਾਈ ਸੇਵਾਵਾਂ ਦੇ ਰੂਟ
- 1 ਅਗਸਤ ਤੋਂ ਜੋਰਹਾਟ-ਕੋਲਕਾਤਾ ਅਤੇ ਕੋਲਕਾਤਾ-ਜੋਰਹਾਟ ਰੂਟ 'ਤੇ ਸ਼ੁਰੂ ਹੋਈ ਸੇਵਾ
ਅਕਤੂਬਰ ਮਹੀਨੇ ਸ਼ੁਰੂ ਹੋਣ ਵਾਲੀਆਂ ਹਵਾਈ ਸੇਵਾ
- ਪਕਯੋਂਗ-ਕੋਲਕਾਤਾ ਅਤੇ ਕੋਲਕਾਤਾ ਤੋਂ ਪਕਯੋਂਗ ਰੂਟ 4 ਅਕਤੂਬਰ ਤੋਂ ਸ਼ੁਰੂ ਹੋਈਆ।
- ਕਿਸ਼ਨਗੜ੍ਹ-ਦਿੱਲੀ ਅਤੇ ਦਿੱਲੀ-ਕਿਸ਼ਨਗੜ੍ਹ ਰੂਟ 8 ਅਕਤੂਬਰ ਤੋਂ ਸ਼ੁਰੂ
- ਗੁਵਾਹਾਟੀ-ਪਕਯੋਂਗ ਅਤੇ ਪਕਯੋਂਗ-ਗੁਵਾਹਾਟੀ ਰੂਟ ਲਈ 28 ਅਕਤੂਬਰ ਤੋਂ ਸੇਵਾ ਸ਼ੁਰੂ
- ਅਹਿਮਦਾਬਾਦ ਤੋਂ ਜੈਸਲਮੇਰ ਅਤੇ ਜੈਸਲਮੇਰ ਤੋਂ ਅਹਿਮਦਾਬਾਦ ਦਾ ਰੂਟ 31 ਅਕਤੂਬਰ ਤੋਂ ਸ਼ੁਰੂ
ਨਵੰਬਰ ਮਹੀਨੇ ਸ਼ੁਰੂ ਹੋਣ ਵਾਲੀਆਂ ਹਵਾਈ ਸੇਵਾਵਾਂ ਦੇ ਰੂਟ
- ਅਹਿਮਦਾਬਾਦ-ਬੰਗਲੁਰੂ ਅਤੇ ਬੈਂਗਲੁਰੂ-ਇਲਾਹਾਬਾਦ ਮਾਰਗ ਲਈ 15 ਨਵੰਬਰ ਤੋਂ ਹਵਾਈ ਸੇਵਾਵਾਂ ਦੀ ਹੋਈ ਸ਼ੁਰੂਆਤ
- ਜੈਸਲਮੇਰ-ਸੂਰਤ ਅਤੇ ਸੂਰਤ-ਜੈਸਲਮੇਰ ਰੂਟ 30 ਨਵੰਬਰ ਤੋਂ ਸ਼ੁਰੂ ਹੋਇਆ
ਦਸੰਬਰ ਮਹੀਨੇ ਸ਼ੁਰੂ ਹੋਣ ਵਾਲੀਆਂ ਹਵਾਈ ਸੇਵਾਵਾਂ ਦਾ ਰੂਟ
- 9 ਦਸੰਬਰ ਤੋਂ 4 ਰੂਟ ਸ਼ੁਰੂ ਹੋਏ। ਇਨ੍ਹਾਂ ਵਿਚ ਕੋਹਲਾਪੁਰ-ਹੈਦਰਾਬਾਦ, ਹੈਦਰਾਬਾਦ-ਕੋਲਹਾਪੁਰ, ਕੋਲਹਾਪੁਰ-ਬੈਂਗਲੁਰੂ, ਬੈਂਗਲੁਰੂ-ਕੋਹਲਾਪੁਰ ਮਾਰਗ ਸ਼ੁਰੂ ਹੋਏ
- ਅਹਿਮਦਾਬਾਦ-ਪੋਰਬੰਦਰ ਤੱਕ, ਪੋਰਬੰਦਰ-ਅਹਿਮਦਾਬਾਦ, ਅਹਿਮਦਾਬਾਦ-ਜੈਸਲਮੇਰ ਅਤੇ ਜੈਸਲਮਰ-ਅਹਿਮਦਾਬਾਦ ਦਾ ਰੂਟ 19 ਦਸੰਬਰ ਤੋਂ ਸ਼ੁਰੂ ਹੋਏ