ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

02/18/2021 1:20:17 PM

ਨਵੀਂ ਦਿੱਲੀ (ਇੰਟ.) – ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ ਈ. ਪੀ. ਐੱਫ. ਓ. ਨੇ ਧੋਖਾਦੇਹੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ। ਇਸ ਦੇ ਤਹਿਤ ਮੈਂਬਰਸ ਹੁਣ ਬਿਨਾਂ ਦਸਤਾਵੇਜ਼ ਤੋਂ ਆਨਲਾਈਨ ਨਾਂ ਬਦਲਣ ਅਤੇ ਪ੍ਰੋਫਾਈਲ ’ਚ ਵੱਡੇ ਬਦਲਾਅ ਨਹੀਂ ਕਰ ਸਕਣਗੇ। ਜਾਂਚ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਬਦਲਾਅ ਕੀਤੇ ਜਾ ਸਕਣਗੇ। ਈ. ਪੀ. ਐੱਫ. ਓ. ਦਾ ਕਹਿਣਾ ਹੈ ਕਿ ਪੀ. ਐੱਫ. ਅਕਾਊਂਟ ਦੇ ਪ੍ਰੋਫਾਈਲ ’ਚ ਆਨਲਾਈਨ ਸੋਧ ਜਾਂ ਬਦਲਾਅ ਕਰਨ ਕਾਰਣ ਕਈ ਵਾਰ ਰਿਕਾਰਡ ’ਚ ਮਿਸਮੈਚ ਦੀ ਸੰਭਾਵਨਾ ਰਹਿੰਦੀ ਹੈ, ਜਿਸ ਨਾਲ ਧੋਖਾਦੇਹੀ ਦਾ ਡਰ ਰਹਿੰਦਾ ਹੈ। ਜਾਰੀ ਨਵੇਂ ਦਿਸ਼ਾ-ਨਿਰਦੇਸ਼ ਮੁਤਾਬਕ ਹੁਣ ਬਿਨਾਂ ਦਸਤਾਵੇਜ਼ ਦੇ ਪੀ. ਐੱਫ. ਅਕਾਊਂਟ ’ਚ ਮੈਂਬਰਸ ਦਾ ਵੇਰਵਾ ਨਹੀਂ ਬਦਲੇਗਾ। ਹਾਲਾਂਕਿ ਨਾਂ ’ਚ ਛੋਟੇ ਬਦਲਾਅ ਦੀ ਇਜਾਜ਼ਤ ਹੈ ਪਰ ਕਿਸੇ ਵੀ ਵੱਡੇ ਬਦਲਾਅ ਤੋਂ ਪਹਿਲਾਂ ਹੁਣ ਈ. ਪੀ. ਐੱਫ. ਓ. ਦਸਤਾਵੇਜ਼ ਚੈੱਕ ਕਰੇਗਾ।

ਇਹ ਵੀ ਪੜ੍ਹੋ : ਮੋਬਾਈਲ ਫੋਨ ਜ਼ਰੀਏ 15 ਦੇਸ਼ਾਂ ਦੀ ਕਰੰਸੀ 'ਚ ਭੇਜ ਸਕਦੇ ਹੋ ਰਕਮ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ

ਈ. ਪੀ. ਐੱਫ. ਓ. ਦੇ ਦਿਸ਼ਾ-ਨਿਰਦੇਸ਼ ਮੁਤਾਬਕ ਜੇ ਕਿਸੇ ਨਾਂ, ਉਪ ਨਾਂ ’ਚ ਬਿਨਾਂ ਪਹਿਲਾਂ ਲੈਟਰ ਬਦਲੇ ਸੁਧਾਰ ਕੀਤਾ ਜਾਂਦਾ ਹੈ ਤਾਂ ਇਸ ਨੂੰ ਛੋਟਾ ਬਦਲਾਅ ਮੰਨਿਆ ਜਾਏਗਾ। ਜੇ ਮਿਡਲ ਨਾਂ ਜਾਂ ਵਿਆਹ ਤੋਂ ਬਾਅਦ ਸਰਨੇਮ ’ਚ ਬਦਲਾਅ ਕਰਨਾ ਹੈ ਤਾਂ ਆਧਾਰ ਕਾਰਡ ’ਚ ਦਿੱਤੇ ਗਏ ਨਾਂ ਦੇ ਆਧਾਰ ’ਤੇ ਹੀ ਬਦਲਾਅ ਹੋਵੇਗਾ।

ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ 10,000 ਰੁਪਏ ਤੱਕ ਦੀ ਗਿਰਾਵਟ! ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News