ਹੁਣ ਬਿਨਾਂ ਕਿਸੇ ਦਸਤਾਵੇਜ਼ ਦੇ ਆਧਾਰ ਐਪ ਰਾਹੀਂ ਬਦਲ ਸਕੋਗੇ ਮੋਬਾਈਲ ਨੰਬਰ

Saturday, Dec 06, 2025 - 04:20 AM (IST)

ਹੁਣ ਬਿਨਾਂ ਕਿਸੇ ਦਸਤਾਵੇਜ਼ ਦੇ ਆਧਾਰ ਐਪ ਰਾਹੀਂ ਬਦਲ ਸਕੋਗੇ ਮੋਬਾਈਲ ਨੰਬਰ

ਨਵੀਂ ਦਿੱਲੀ - ਯੂ. ਆਈ. ਡੀ. ਏ. ਆਈ. ਨੇ ਆਧਾਰ ਦਾ ਨਵਾਂ ਮੋਬਾਈਲ ਐਪ ਜਾਰੀ ਕਰ ਦਿੱਤਾ ਹੈ, ਜਿਸ ’ਚ ਲੋਕਾਂ ਨੂੰ ਘਰ ਬੈਠੇ ਆਧਾਰ ਰਿਕਾਰਡ ਅਪਡੇਟ ਕਰਨ ਦੀ ਸਹੂਲਤ ਮਿਲੇਗੀ। ਹੁਣ ਮੋਬਾਈਲ ਨੰਬਰ ਬਦਲਣ ਲਈ ਨਾ ਤਾਂ ਆਧਾਰ ਕੇਂਦਰ ਜਾਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਦਸਤਾਵੇਜ਼ ਦੀ। ਨਵਾਂ ਨੰਬਰ ਸਿਰਫ ਓ. ਟੀ. ਪੀ. ਅਤੇ ਫੇਸ ਆਥੈਂਟੀਕੇਸ਼ਨ  ਜ਼ਰੀਏ ਅਪਡੇਟ ਹੋ ਜਾਵੇਗਾ। 

ਆਉਣ ਵਾਲੇ ਸਮੇਂ ’ਚ ਐਡਰੈੱਸ, ਨਾਂ ਅਤੇ ਈ-ਮੇਲ ਆਈ. ਡੀ. ਵਰਗੇ ਹੋਰ ਬਿਊਰੇ ਵੀ ਇਸ ਐਪ  ਰਾਹੀਂ ਬਦਲੇ ਜਾ ਸਕਣਗੇ। ਇਹ ਸਹੂਲਤ ਬਜ਼ੁਰਗਾਂ, ਬੀਮਾਰ ਲੋਕਾਂ ਅਤੇ ਦੂਰ-ਦੁਰਾਡੇ  ਦੇ ਖੇਤਰਾਂ ’ਚ ਰਹਿਣ ਵਾਲਿਆਂ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ। ਐਪ ’ਚ ਇਕ ਹੀ ਫੋਨ ’ਤੇ ਪਰਿਵਾਰ  ਦੇ ਸਾਰੇ ਮੈਂਬਰਾਂ ਦੀ ਆਧਾਰ ਪ੍ਰੋਫਾਈਲ ਵੀ ਮੈਨੇਜ ਕੀਤੀ ਜਾ ਸਕਦੀ ਹੈ। 

ਨੰਬਰ ਬਦਲਣ ਦੀ ਪ੍ਰਕਿਰਿਆ
ਐਪ ਖੋਲ੍ਹ ਕੇ ‘ਮਾਇ ਆਧਾਰ ਅਪਡੇਟ’ ਸੈਕਸ਼ਨ ’ਤੇ ਜਾਓ, ਮੋਬਾਈਲ ਨੰਬਰ ਅਪਡੇਟ ਬਦਲ ਚੁਣੋ, ਓ. ਟੀ. ਪੀ.  ਅਤੇ ਫੇਸ ਆਥੈਂਟੀਕੇਸ਼ਨ ਪੂਰਾ ਕਰੋ, 75 ਰੁਪਏ ਫੀਸ ਜਮ੍ਹਾ ਕਰਨ  ਤੋਂ ਬਾਅਦ ਨੰਬਰ ਅਪਡੇਟ ਹੋ ਜਾਵੇਗਾ।

ਰੇਲਵੇ ਨੇ ਤਤਕਾਲ ਟਿਕਟ ਖਰੀਦ ’ਤੇ ਲਾਇਆ ਓ. ਟੀ. ਪੀ. ਦਾ ਨਵਾਂ ਨਿਯਮ
ਰੇਲਵੇ ਨੇ ਟਿਕਟ ਬੁਕਿੰਗ ਵਿਵਸਥਾ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਵੱਡਾ ਬਦਲਾਅ ਕੀਤਾ ਹੈ। ਹੁਣ ਆਰਕਸ਼ਣ ਕਾਊਂਟਰ ਤੋਂ ਤਤਕਾਲ ਟਿਕਟ ਲੈਣ ਵਾਲਿਆਂ ਨੂੰ ਵੀ ਮੋਬਾਈਲ ਓ. ਟੀ. ਪੀ.  ਦੀ ਜ਼ਰੂਰਤ ਹੋਵੇਗੀ। ਇਹ ਵਿਵਸਥਾ 17 ਨਵੰਬਰ ਤੋਂ ਪ੍ਰੀਖਣ ਆਧਾਰ ’ਤੇ ਸ਼ੁਰੂ ਹੋਈ ਸੀ ਅਤੇ ਜਲਦ ਹੀ ਇਹ ਸਾਰੀਆਂ ਟਰੇਨਾਂ ’ਤੇ ਲਾਗੂ ਕਰ ਦਿੱਤੀ ਜਾਵੇਗੀ। 
 


author

Inder Prajapati

Content Editor

Related News