ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ, ਹਾੜੀ ਦੀਆਂ 6 ਫ਼ਸਲਾਂ ਦੇ MSP 'ਚ ਕੀਤਾ ਵਾਧਾ
Tuesday, Oct 18, 2022 - 06:12 PM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਹਾੜੀ ਦੀਆਂ 6 ਫਸਲਾਂ - ਕਣਕ, ਕਨੋਲਾ - ਸਰ੍ਹੋਂ, ਜੌਂ, ਛੋਲੇ, ਦਾਲਾਂ ਅਤੇ ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ 100 ਰੁਪਏ ਤੋਂ 500 ਰੁਪਏ ਤੱਕ ਦਾ ਵਾਧਾ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਦੀ 18 ਅਕਤੂਬਰ 2022(ਮੰਗਲਵਾਰ) ਨੂੰ ਹੋਈ ਆਪਣੀ ਮੀਟਿੰਗ ਵਿੱਚ ਮੰਡੀਕਰਨ ਸੀਜ਼ਨ 2023-24 ਲਈ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਫਰਾਂਸ 'ਚ ਰਾਸ਼ਟਰਪਤੀ ਮੈਕਰੋਨ ਖ਼ਿਲਾਫ ਭੱਖਿਆ ਗੁੱਸਾ, ਮਹਿੰਗਾਈ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੱਖਾਂ ਲੋਕ(Video)
ਕੇਂਦਰੀ ਮੰਤਰੀ ਮੰਡਲ ਵੱਲੋਂ ਹਾੜੀ ਦੇ ਮੰਡੀਕਰਨ ਸੀਜ਼ਨ 2023-24 ਲਈ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 500 ਰੁਪਏ ਪ੍ਰਤੀ ਕੁਇੰਟਲ, ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 400 ਰੁਪਏ ਪ੍ਰਤੀ ਕੁਇੰਟਲ, ਛੋਲਿਆਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 105 ਰੁਪਏ ਪ੍ਰਤੀ ਕੁਇੰਟਲ, ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 209 ਰੁਪਏ ਪ੍ਰਤੀ ਕੁਇੰਟਲ ਦੇ ਐੱਮ.ਐੱਸ.ਪੀ. ਕਣਕ ਦੇ ਭਾਅ ਵਿੱਚ 110 ਰੁਪਏ ਪ੍ਰਤੀ ਕੁਇੰਟਲ ਅਤੇ ਜੌਂ ਦੇ ਭਾਅ ਵਿੱਚ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਫ਼ਸਲ MSP MSP MSP ਵਿਚ ਵਾਧਾ
RMS RMS
2022-23 2023-24
Wheat(ਕਣਕ) 2015 2125 110
Barley(ਜੌਂ) 1635 1735 100
Gram(ਛੋਲੇ) 5230 5335 105
Lentil(ਮਸਰ) 5500 6000 500
ਕੈਨੋਲਾ/ਸਰ੍ਹੋਂ 5050 5450 400
Safflower/ਸੂਰਜਮੁਖੀ 5441 5650 209
ਇਹ ਵੀ ਪੜ੍ਹੋ : 4 ਸਾਲਾਂ ਬਾਅਦ 'FATF ਗ੍ਰੇ ਲਿਸਟ' ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੇ ਦਾਅਵਿਆਂ ਨੂੰ ਦੱਸਿਆ ਸਫ਼ੈਦ ਝੂਠ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।