ਪਿਆਜ਼ ਦੀਆਂ ਵੱਧਦੀਆਂ ਕੀਮਤਾਂ ''ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਦਾ ਨਵਾਂ ਪਲਾਨ
Sunday, Nov 10, 2019 - 02:09 PM (IST)
ਨਵੀਂ ਦਿੱਲੀ—ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਕੰਟਰੋਲ 'ਚ ਬਣਾਏ ਰੱਖਣ ਲਈ ਸਰਕਾਰ ਨੇ ਸ਼ਨੀਵਾਰ ਨੂੰ ਇਕ ਲੱਖ ਟਨ ਪਿਆਜ਼ ਆਯਾਤ ਕਰਨ ਦੀ ਘੋਸ਼ਣਾ ਕੀਤੀ ਹੈ। ਦਿੱਲੀ ਸਮੇਤ ਕੁਝ ਸਥਾਨਾਂ 'ਤੇ ਖੁਦਰਾ ਬਾਜ਼ਾਰ 'ਚ ਪਿਆਜ਼ ਦਾ ਮੁੱਲ ਲਗਭਗ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚਿਆ ਹੈ। ਸਰਕਾਰੀ ਅਗਵਾਈ ਵਾਲੀ ਵਪਾਰ ਕੰਪਨੀ ਐੱਮ.ਐੱਮ.ਟੀ.ਸੀ. ਪਿਆਜ਼ ਦਾ ਆਯਾਤ ਕਰੇਗੀ। ਜਦੋਂਕਿ ਸਹਿਕਾਰੀ ਸੰਸਥਾ ਨਾਫੇਡ ਘਰੇਲੂ ਬਾਜ਼ਾਰ 'ਚ ਇਸ ਦੀ ਸਪਲਾਈ ਕਰੇਗੀ।
ਟਵੀਟ ਕਰਕੇ ਦਿੱਤੀ ਜਾਣਕਾਰੀ
ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਸਕੱਤਰਾਂ ਦੀ ਕਮੇਟੀ 'ਚ ਸ਼ਨੀਵਾਰ ਨੂੰ ਆਯਾਤ ਦਾ ਫੈਸਲਾ ਕੀਤਾ ਗਿਆ। ਖਾਧ ਅਤੇ ਉਪਭੋਕਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਕ ਟਵੀਟ 'ਚ ਕਿਹਾ ਕਿ ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਕ ਲੱਖ ਟਨ ਪਿਆਜ਼ ਆਯਾਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਮ.ਐੱਮ.ਟੀ.ਸੀ. ਨੂੰ 15 ਨਵੰਬਰ ਤੋਂ 15 ਦਸੰਬਰ ਤੱਕ ਪਿਆਜ਼ ਦਾ ਆਯਾਤ ਕਰਨ ਅਤੇ ਘਰੇਲੂ ਬਾਜ਼ਾਰ 'ਚ ਵੰਡ ਲਈ ਇਸ ਨੂੰ ਉਪਲੱਬਧ ਕਰਵਾਉਣ ਲਈ ਕਿਹਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਨਾਫੇਡ ਨੂੰ ਦੇਸ਼ ਭਰ 'ਚ ਆਯਾਤਿਤ ਪਿਆਜ਼ ਦੀ ਸਪਲਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪਿਛਲੇ ਹਫਤੇ ਸਰਕਾਰ ਨੇ ਕਿਹਾ ਸੀ ਕਿ ਉਹ ਪਿਆਜ਼ ਦੀ ਘਰੇਲੂ ਸਪਲਾਈ ਨੂੰ ਵਧਾਉਣ ਸੰਯੁਕਤ ਅਮੀਰਾਤ ਸਮੇਤ ਹੋਰ ਦੇਸ਼ਾਂ ਤੋਂ ਇਸ ਸਬਜ਼ੀ ਦਾ ਪੂਰੀ ਮਾਤਰਾ 'ਚ ਆਯਾਤ ਕਰੇਗੀ। ਐੱਮ.ਐੱਮ.ਟੀ.ਸੀ. ਮੁਤਾਬਕ ਪਿਆਜ਼ ਦੀ 2,000 ਟਨ ਦੀ ਪਹਿਲੀ ਖੇਪ ਤੁੰਰਤ ਭਾਰਤੀ ਬੰਦਰਗਾਹਾਂ 'ਤੇ ਪਹੁੰਚਣੀ ਚਾਹੀਦੀ, ਜਦੋਂ ਕਿ ਦੂਜੀ ਖੇਪ ਨੂੰ ਦਸੰਬਰ-ਅੰਤ ਤੱਕ ਲਿਆਂਦਾ ਜਾ ਸਕਦਾ ਹੈ। ਬੋਲੀਦਾਤਾਵਾਂ ਨੂੰ ਘੱਟੋ-ਘੱਟ 500 ਟਨ ਪਿਆਜ਼ ਦੀ ਬੋਲੀ ਲਗਾਉਣੀ ਹੋਵੇਗੀ।
ਤੇਜ਼ੀ ਨਾਲ ਵਧੀਆਂ ਪਿਆਜ਼ ਦੀਆਂ ਕੀਮਤਾਂ
ਵਰਣਨਯੋਗ ਹੈ ਕਿ ਐੱਮ.ਐੱਮ.ਟੀ.ਸੀ. ਨੂੰ 2,000 ਟਨ ਪਿਆਜ਼ ਆਯਾਤ ਕਰਨ ਦੇ ਲਈ ਆਪਣੀ ਪਹਿਲਾਂ ਨਿਵਿਦਾ ਦੇ ਲਈ ਚੰਗੀ ਪ੍ਰਕਿਰਿਆ ਹਾਸਲ ਨਹੀਂ ਹੋਈ ਸੀ। ਸਰਕਾਰ ਨਿੱਜੀ ਵਪਾਰੀਆਂ ਦੇ ਮਾਧਿਅਮ ਨਾਲ ਮਿਸਰ, ਈਰਾਨ, ਤੁਰਕੀ ਅਤੇ ਅਫਗਾਨਿਸਤਾਨ ਤੋਂ ਪਿਆਜ਼ ਦੇ ਆਯਾਤ ਵਧਾਉਣ ਦੀ ਕੋਸ਼ਿਸ ਕਰ ਰਹੀ ਹੈ। ਇਸ ਦੇ ਲਈ ਨਵੰਬਰ ਤੱਕ ਸਵੱਛਤਾ ਸੰਬੰਧੀ (ਫਾਈਟੋਸੈਨੇਟਿਕ ਅਤੇ ਸਮੋਕ-ਉਪਚਾਰ ਮਾਨਦੰਡਾਂ ਨੂੰ ਉਦਾਰ ਬਣਾਇਆ ਗਿਆ ਹੈ। ਬਹੁਤ ਸੀਮਿਤ ਸਪਲਾਈ ਦੇ ਕਾਰਨ ਪਿਆਜ਼ ਦੀਆਂ ਕੀਮਤਾਂ ਇਕ ਮਹੀਨੇ ਤੋਂ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਵਪਾਰ ਦੇ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਇਸ ਦਾ ਖੁਦਰਾ ਮੁੱਲ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਗਿਆ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ 60 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਚੱਲ ਰਿਹਾ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਪ੍ਰਮੁੱਖ ਉਤਪਾਦਕ ਸੂਬਿਆਂ 'ਚ ਭਾਰੀ ਬਰਸਾਤ ਹੋਣ ਕਾਰਨ ਸਾਉਣੀ ਪਿਆਜ਼ ਦੇ ਉਤਪਾਦਨ 'ਚ 30-40 ਫੀਸਦੀ ਦੀ ਕਮੀ ਆਉਣ ਕਾਰਨ ਇਸ ਸਬਜ਼ੀ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਗਈਆਂ ਹਨ।