ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਵਿੱਤੀ ਧੋਖਾਧੜੀ ਨਾਲ ਜੁੜੇ 1.4 ਲੱਖ ਮੋਬਾਈਲ ਨੰਬਰ ਕੀਤੇ ਬਲਾਕ
Saturday, Feb 10, 2024 - 01:01 PM (IST)
ਨਵੀਂ ਦਿੱਲੀ - ਸਰਕਾਰ ਨੇ ਡਿਜੀਟਲ ਧੋਖਾਧੜੀ 'ਤੇ ਕਾਬੂ ਪਾਉਣ ਲਈ ਹੁਣ ਤੱਕ 1.4 ਲੱਖ ਮੋਬਾਈਲ ਨੰਬਰਾਂ ਨੂੰ ਬਲਾਕ ਕੀਤਾ ਹੈ। ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ, ਇਹ ਮੋਬਾਈਲ ਨੰਬਰ ਵਿੱਤੀ ਧੋਖਾਧੜੀ ਵਿੱਚ ਸ਼ਾਮਲ ਸਨ। ਵਿੱਤੀ ਸੇਵਾਵਾਂ ਦੇ ਸਕੱਤਰ ਵਿਵੇਕ ਜੋਸ਼ੀ ਨੇ ਸ਼ੁੱਕਰਵਾਰ ਨੂੰ ਵਿੱਤੀ ਸੇਵਾਵਾਂ ਖੇਤਰ ਵਿੱਚ ਸਾਈਬਰ ਸੁਰੱਖਿਆ 'ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿੱਚ API (ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ) ਏਕੀਕਰਣ ਦੁਆਰਾ ਨਾਗਰਿਕ ਵਿੱਤੀ ਸਾਈਬਰ ਫਰਾਡ ਸੂਚਨਾ ਅਤੇ ਪ੍ਰਬੰਧਨ ਪ੍ਰਣਾਲੀ (CFCF) ਪਲੇਟ ਫਾਰਮ 'ਤੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸ਼ਾਮਲ ਕਰਨ ਸਮੇਤ ਕਈ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ’ਚ 6733 ਮੌਤਾਂ ’ਤੇ ਸਰਕਾਰ ਤੋਂ HC ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਬਿਆਨ ਦੇ ਅਨੁਸਾਰ, CFCFRMS ਪਲੇਟਫਾਰਮ ਨੂੰ ਰਾਸ਼ਟਰੀ ਸਾਈਬਰ ਅਪਰਾਧ ਸੂਚਨਾ ਪੋਰਟਲ (NCRP) ਨਾਲ ਜੋੜਿਆ ਜਾਵੇਗਾ। ਇਸ ਨਾਲ ਪੁਲਸ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿਚਕਾਰ ਬਿਹਤਰ ਤਾਲਮੇਲ ਬਣਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਟਿਸ਼ੂ ਪੇਪਰ 'ਤੇ ਲਿਖ ਕੇ ਰੇਲ ਮੰਤਰੀ ਨੂੰ ਦਿੱਤਾ ਬਿਜਨਸ ਆਈਡਿਆ, 6 ਮਿੰਟ 'ਚ ਆਈ ਕਾਲ ਤੇ ਮਿਲ ਗਿਆ ਆਫ਼ਰ
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੂਰਸੰਚਾਰ ਵਿਭਾਗ ਨੇ ਬਲਕ ਐਸਐਮਐਸ ਭੇਜਣ ਵਾਲੀਆਂ 35 ਲੱਖ ਪ੍ਰਾਇਮਰੀ ਯੂਨਿਟਾਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ 'ਚੋਂ 19,776 ਇਕਾਈਆਂ ਨੂੰ 'ਬਲੈਕਲਿਸਟ' ਕੀਤਾ ਗਿਆ ਹੈ। ਇਸ ਸਬੰਧੀ 500 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ ਕਰੀਬ 3.08 ਲੱਖ ਸਿਮ ਬਲੌਕ ਕੀਤੇ ਗਏ ਹਨ।
ਇਹ ਵੀ ਪੜ੍ਹੋ : 1.5 ਲੱਖ ਰੁਪਏ ਦੇ ਪੱਧਰ 'ਤੇ ਪਹੁੰਚਿਆ ਸ਼ੇਅਰ , ਇਹ ਰਿਕਾਰਡ ਬਣਾਉਣ ਵਾਲੀ MRF ਬਣੀ ਦੇਸ਼ ਦੀ ਪਹਿਲੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8