ਸੈਂਟਰਲ ਬੈਂਕ ਦੀ ਚਾਲੂ ਵਿੱਤੀ ਸਾਲ ''ਚ ਪੰਜ ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ

06/09/2019 12:50:32 PM

ਨਵੀਂ ਦਿੱਲੀ—ਸੈਂਟਰਲ ਬੈਂਕ ਆਫ ਇੰਡੀਆ ਚਾਲੂ ਵਿੱਤੀ ਸਾਲ 'ਚ ਰਾਈਟ ਇਸ਼ੂ ਅਤੇ ਅਨੁਵਰਤੀ ਜਨਤਕ ਨਿਰਗਮ (ਐੱਫ.ਪੀ.ਓ.) ਸਮੇਤ ਵੱਖ-ਵੱਖ ਮਾਧਿਅਮਾਂ ਨਾਲ ਪੰਜ ਹਜ਼ਾਰ ਕਰੋੜ ਰੁਪਏ ਤੱਕ ਦੀ ਪੂੰਜੀ ਜੁਟਾਉਣ ਦੀ ਯੋਜਨਾ ਬਣਾ ਰਹੇ ਹਨ। ਬੈਂਕ ਦੀ ਇਹ ਯੋਜਨਾ ਮਾਰਚ 2020 ਤੱਕ ਬਾਸੇਲ-ਤਿੰਨ ਮਾਨਕਾਂ ਨੂੰ ਪੂਰਾ ਕਰਨ ਲਈ ਹੈ। ਬੈਂਕ ਨੇ ਆਪਣੀ ਸਾਲਾਨਾ ਰਿਪੋਰਟ 2018-19 'ਚ ਕਿਹਾ ਕਿ ਉਹ ਜਨਤਕ ਪੇਕਸ਼ਕ, ਰਾਈਟ ਇਸ਼ੂ ਜਾਂ ਪਾਤਰ ਸੰਸਥਾਗਤ ਨਿਯੋਜਨ ਦੇ ਰਾਹੀਂ ਪੂੰਜੀ ਜੁਟਾਏਗਾ। ਇਸ ਲਈ 28 ਜੂਨ ਨੂੰ ਹੋਣ ਵਾਲੀ ਸਾਲਾਨਾ ਆਮ ਬੈਠਕ 'ਚ ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਜਾਵੇਗੀ। ਬੈਂਕ ਨੇ ਕਿਹਾ ਕਿ ਇਸ ਪੂੰਜੀ ਦੀ ਵਰਤੋਂ ਆਮ ਕਾਰੋਬਾਰੀ ਲੋੜਾਂ ਨੂੰ ਪੂਰਾਕਰਨ ਲਈ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਬਾਸੇਲ-ਤਿੰਨ ਮਾਨਕ ਨੂੰ ਪੂਰਾ ਕਰਨ ਲਈ ਉਸ ਨੂੰ ਇਹ ਪੂੰਜੀ ਜੁਟਾਫਣ ਦੀ ਲੋੜ ਪੈ ਰਹੀ ਹੈ। ਗੈਰ-ਲਾਗੂ ਸੰਪਤੀ ਦੇ ਬਾਰੇ 'ਚ ਬੈਂਕ ਨੇ ਕਿਹਾ ਕਿ ਐੱਨ.ਪੀ.ਏ. ਪ੍ਰਬੰਧਨ ਉਨ੍ਹਾਂ ਖੇਤਰਾਂ 'ਚੋਂ ਇਕ ਹੈ ਜਿਸ ਦੇ ਉੱਪਰ ਧਿਆਨ ਦਿੱਤਾ ਜਾਣ ਵਾਲਾ ਹੈ। ਉਸ ਨੇ ਕਿਹਾ ਕਿ ਉਹ ਨਕਦੀ ਵਸੂਲੀ ਅਤੇ ਸਹਿਮਤੀ ਨਾਲ ਹੱਲ ਆਦਿ ਦੇ ਰਾਹੀਂ ਐੱਨ.ਪੀ.ਏ. 'ਚ ਕਮੀ ਲਿਆਏਗਾ। ਬੈਂਕ ਦਾ ਸਕਲ ਐੱਨ.ਪੀ.ਏ. ਮਾਰਚ 2019 ਨੂੰ ਖਤਮ ਵਿੱਤੀ ਸਾਲ 'ਚ 19.29 ਫੀਸਦੀ ਰਿਹਾ ਹੈ ਜੋ ਇਸ ਤੋਂ ਪਹਿਲਾਂ ਵਿੱਤੀ ਸਾਲ 2017-18 'ਚ 21.48 ਫੀਸਦੀ ਸੀ।


Aarti dhillon

Content Editor

Related News