ਸੈਂਟਰਲ ਬੈਂਕ ਆਫ ਇੰਡੀਆ ਨੂੰ 2477.4 ਕਰੋੜ ਰੁਪਏ ਦਾ ਘਾਟਾ

05/16/2019 11:21:52 AM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਸੈਂਟਰਲ ਬੈਂਕ ਆਫ ਇੰਡੀਆ ਨੂੰ 2,477.4 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦੋਂਕਿ ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਬੈਂਕ ਨੂੰ 2,113.5 ਕਰੋੜ ਰੁਪਏ ਦਾ ਘਾਟਾ ਹੋਇਆ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਸੈਂਟਰਲ ਬੈਂਕ ਆਫ ਇੰਡੀਆ ਦੀ ਵਿਆਜ ਆਮਦਨ 6.8 ਫੀਸਦੀ ਵਧ ਕੇ 1,602 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕਰੂਰ ਵੈਸ਼ਯ ਬੈਂਕ ਦੀ ਵਿਆਜ ਆਮਦਨ 1,499.9 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਸੈਂਟਰਲ ਬੈਂਕ ਆਫ ਇੰਡੀਆ ਦਾ ਗ੍ਰਾਸ ਐੱਨ.ਪੀ.ਏ. 20.64 ਫੀਸਦੀ ਤੋਂ ਘਟ ਕੇ 19.29 ਫੀਸਦੀ ਅਤੇ ਨੈੱਟ ਐੱਨ.ਪੀ.ਏ. 10.32 ਫੀਸਦੀ ਤੋਂ ਘਟ ਕੇ 7.73 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੈਂਕ ਦਾ ਗ੍ਰਾਸ ਐੱਨ.ਪੀ.ਏ. 35,332.7 ਕਰੋੜ ਰੁਪਏ ਤੋਂ ਘਟ ਕੇ 32,356 ਕਰੋੜ ਰੁਪਏ ਰਹੀ ਹੈ ਜਦੋਂਕਿ ਨੈੱਟ ਐੱਨ.ਪੀ.ਏ. 15,605.1 ਕਰੋੜ ਰੁਪਏ ਤੋਂ ਘਟ ਕੇ 11,333.2 ਕਰੋੜ ਰੁਪਏ ਰਹੀ ਹੈ।


Aarti dhillon

Content Editor

Related News