ਕੇਂਦਰ ਸਰਕਾਰ ਨੇ ਅਡਾਨੀ ਨੂੰ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ, ਹਰ ਮਹੀਨੇ 20 ਲੱਖ ਤੱਕ ਖ਼ਰਚ ਦਾ ਅਨੁਮਾਨ

Thursday, Aug 18, 2022 - 02:41 PM (IST)

ਕੇਂਦਰ ਸਰਕਾਰ ਨੇ ਅਡਾਨੀ ਨੂੰ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ, ਹਰ ਮਹੀਨੇ 20 ਲੱਖ ਤੱਕ ਖ਼ਰਚ ਦਾ ਅਨੁਮਾਨ

ਨਵੀਂ ਦਿੱਲੀ (ਭਾਸ਼ਾ) – ਕੇਂਦਰ ਸਰਕਾਰ ਨੇ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨੂੰ ਸੀ. ਆਰ. ਪੀ. ਐੱਫ. ਕਮਾਂਡੋ ਦੇ ਘੇਰੇ ਵਾਲੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਪੂਰੇ ਦੇਸ਼ ’ਚ ਮਿਲਣ ਵਾਲੇ ਇਸ ਸੁਰੱਖਿਆ ਘੇਰੇ ਨੂੰ ‘ਭੁਗਤਾਨ ਦੇ ਆਧਾਰ’ ’ਤੇ ਮੁੱਹਈਆ ਕਰਵਾਇਆ ਗਿਆ ਹੈ ਅਤੇ ਇਸ ’ਤੇ ਲਗਭਗ 15-20 ਲੱਖ ਰੁਪਏ ਪ੍ਰਤੀ ਮਹੀਨਾ ਖਰਚ ਆਉਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਜ਼ੋਖਿਮ ਦੇ ਅਨੁਮਾਨ ਵਾਲੀ ਰਿਪੋਰਟ ਦੇ ਆਧਾਰ ’ਤੇ ਅਡਾਨੀ (60) ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੀ ਵੀ. ਆਈ. ਪੀ. ਸੁਰੱਖਿਆ ਸ਼ਾਖਾ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਹੈ ਅਤੇ ਇਸ ਦਾ ਦਸਤਾ ਹੁਣ ਅਡਾਨੀ ਦੇ ਨਾਲ ਹੈ। ਕੇਂਦਰ ਸਰਕਾਰ ਨੇ 2013 ’ਚ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਸੀ।

ਇਹ ਵੀ ਪੜ੍ਹੋ : ਪੂਰੀ ਹੋਈ ਰਾਕੇਸ਼ ਝੁਨਝੁਨਵਾਲਾ ਦੀ 'ਆਖਰੀ ਇੱਛਾ'! ਇਸ ਕੰਪਨੀ ਵਿੱਚ ਖਰੀਦੀ ਗਈ ਹਿੱਸੇਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News