ਦੁਬਈ ਵਿਚ ਪੂਰੇ ਪਰਿਵਾਰ ਨਾਲ ਮਨਾਓ ਇਸ ਵਾਰ ਦੀ ਦੀਵਾਲੀ, ਜਾਣੋ ਇਸ ਯੋਜਨਾ ਬਾਰੇ

Thursday, Nov 12, 2020 - 03:59 PM (IST)

ਦੁਬਈ ਵਿਚ ਪੂਰੇ ਪਰਿਵਾਰ ਨਾਲ ਮਨਾਓ ਇਸ ਵਾਰ ਦੀ ਦੀਵਾਲੀ, ਜਾਣੋ ਇਸ ਯੋਜਨਾ ਬਾਰੇ

ਨਵੀਂ ਦਿੱਲੀ(ਵਾਰਤਾ) : ਦੁਬਈ ਵਿਚ ਹੋਣ ਵਾਲੇ ਦੀਵਾਲੀ ਦੇ ਉਤਸਵ 'ਚ ਨਾਗਰਿਕਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ, ਨਵਾਂਨਕੋਰ ਸੋਨਾ ਅਤੇ ਗਹਿਣਿਆਂ ਦੀ ਪ੍ਰਮੋਸ਼ਨ, ਵੱਖ-ਵੱਖ ਪ੍ਰਚੂਨ ਪੇਸ਼ਕਸ਼ਾਂ ਆਦਿ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਦੁਬਈ ਤਿਉਹਾਰ ਅਤੇ ਪ੍ਰਚੂਨ ਸਥਾਪਨਾ (ਡੀ.ਐਫ.ਆਰ.ਈ.) ਦੁਆਰਾ ਆਯੋਜਿਤ ਇਸ ਸਾਲ ਦੀ ਦੀਵਾਲੀ ਵੱਖ-ਵੱਖ ਕਮਿਊਨਿਟੀਆਂ ਦੇ ਉਨ੍ਹਾਂ ਲੋਕਾਂ ਨੂੰ ਇਕ ਛੱਤ ਹੇਠ ਲਿਆ ਰਹੀ ਹੈ, ਜੋ ਲੋਕ ਦੁਬਈ ਨੂੰ ਆਪਣਾ ਘਰ ਮੰਨਦੇ ਹਨ ਅਤੇ ਪੂਰਾ ਸਾਲ ਇਥੇ ਰਹਿਣ ਲਈ ਇੱਕ ਆਕਰਸ਼ਕ ਜਗ੍ਹਾ ਬਣਾਉਣ 'ਚ ਸਹਾਇਤਾ ਕਰਦੇ ਹਨ। ਡੀ.ਐਫ.ਆਰ.ਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਹਿਮਦ ਅਲ ਖਜਾ ਨੇ ਕਿਹਾ, 'ਦੁਬਈ ਦੇ ਰਵਾਇਤੀ ਦੀਵਾਲੀ ਤਿਉਹਾਰਾਂ ਵਿਚ ਮਨੋਰੰਜਨ, ਸ਼ਹਿਰ ਦੇ ਗਲੋਬਲ ਆਕਰਸ਼ਨ ਦਾ ਪ੍ਰਦਰਸ਼ਨ ਕਰਨਾ ਸ਼ਾਮਲ ਹੁੰਦਾ ਹੈ। ਇਸ ਸਾਲ ਸ਼ਾਨਦਾਰ ਪ੍ਰਮੋਸ਼ਨ, ਸਰਗਰਮੀਆਂ ਅਤੇ ਪ੍ਰਦਰਸ਼ਨਾਂ ਅਤੇ ਸ਼ੋਅ ਦੇ ਨਾਲ ਦੀਵਾਲੀ ਤਿਉਹਾਰ ਦੀ ਸ਼ੁਰੂਆਤ ਕਰਨ ਲਈ ਵਧੀਆ ਮੌਕਾ ਹੈ। ਜਦੋਂ ਪੂਰੀ ਦੁਨੀਆ ਤੋਂ ਸੈਲਾਨੀ ਅਤੇ ਸਾਰੇ ਨਿਵਾਸੀਆਂ ਲਈ ਪਰਿਵਾਰ ਅਤੇ ਰਿਟੇਲ ਡੈਸਟੀਨੇਸ਼ਨ ਦੇ ਰੂਪ ਵਿਚ ਮਸ਼ਹੂਰ ਦੁਬਈ ਦੀ ਸ਼ਾਨ ਨੂੰ ਪ੍ਰਦਰਸ਼ਤ ਕੀਤਾ ਜਾ ਸਕਦਾ ਹੈ।'

ਦੀਵਾਲੀ ਦਾ ਆਯੋਜਨ ਦੁਬਈ ਫੈਸਟੀਵਲ ਸਿਟੀ ਮਾਲ ਵਿਖੇ ਵਿਸ਼ਾਲ ਤੌਰ 'ਤੇ ਕੀਤਾ ਜਾ ਰਿਹਾ ਹੈ। ਬਾਲੀਵੁੱਡ ਥੀਮ 'ਤੇ ਇਸ ਸ਼ਾਪਿੰਗ ਡੈਸਟੀਨੇਸ਼ਨ ਦੇ ਰਿਕਾਰਡਰ-ਬ੍ਰੇਕਿੰਗ ਇਮੇਜੀਨਵਾਟਰ, ਫਾਇਰ, ਲਾਈਟ ਅਤੇ ਲੇਜ਼ਰ ਸ਼ੋਅ ਦੀ ਪਰਫਾਰਮੈਂਸ ਹੋਵੇਗੀ। ਲੈਂਡਮਾਰਕ ਅਟਰੈਕਸ਼ਨ ਦੇ ਇੰਡੀਆ ਪਵੇਲੀਅਨ ਵਿਖੇ ਭਾਰਤੀ ਪਰੰਪਰਾ, ਸੱਭਿਆਚਾਰ ਅਤੇ ਭੋਜਨ, ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ, ਗਲੋਬਲਵਿਲੇਜ 'ਚ ਫੈਸਟੀਵਲ ਆਫ ਲਾਈਟਸ ਮਨਾਓ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਇਕ ਹੋਰ ਰਾਹਤ ਪੈਕੇਜ, ਖ਼ਜ਼ਾਨਾ ਮੰਤਰੀ ਨੇ ਕੀਤਾ ਸਵੈ-ਨਿਰਭਰ ਭਾਰਤ 3.0 ਦਾ 

ਦੁਬਈ ਮਾਲ ਦੇ ਬਲੂਮਿੰਗ ਡੇਲ ਸਟੋਰ 'ਤੇ ਆਉਣ ਵਾਲੇ ਯਾਤਰੀਆਂ ਨੂੰ ਬਾਲੀਵੁੱਡ ਦੀ ਸਭ ਤੋਂ ਵੱਕਾਰੀ ਫਿਲਮ ਪ੍ਰਕਾਸ਼ਨ ਫਿਲਮਫੇਅਰ ਦੇ ਆਪਣੇ ਐਡੀਸ਼ਨ ਦੇ ਪਹਿਲੇ ਪੇਜ 'ਤੇ ਜਗ੍ਹਾ ਮਿਲੇਗੀ। ਦੁਬਈ ਗੋਲਡ ਐਂਡ ਜਵੈਲਰੀ ਗਰੁੱਪ (ਡੀਜੀਜੇਜੀ) 1 ਤੋਂ 21 ਨਵੰਬਰ ਤੱਕ ਗੋਲਡ ਸਟੋਰਾਂ 'ਤੇ ਪਹੁੰਚਣ 'ਤੇ ਸਪੈਸ਼ਲ ਪਰਫਾਰਮੈਂਸ ਦੀ ਵਿਆਪਕ ਰੇਂਜ ਦੀ ਪੇਸ਼ਕਸ਼ ਕਰ ਰਿਹਾ ਹੈ। ਸਿਟੀ ਸੈਂਟਰ ਡੀਅਰਾ ਅਤੇ ਸਿਟੀ ਸੈਂਟਰ ਸ਼ਿੰਦਾਘਾ ਮਾਲ ਦੇ ਦੁਕਾਨਦਾਰਾਂ ਨੂੰ ਇਸ ਦੀਵਾਲੀ 'ਤੇ ਅੱਧਾ ਕਿਲੋਗ੍ਰਾਮ ਸੋਨਾ ਜਿੱਤਣ ਦਾ ਮੌਕਾ ਦੇ ਰਹੇ ਹਨ।

ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ


author

Harinder Kaur

Content Editor

Related News