CCE ਨੇ ਜੇਨਰਾਲੀ ਗਰੁੱਪ ਨੂੰ ਫਿਊਚਰ ਜੇਨਰਾਲੀ ਇੰਡੀਆ ’ਚ ਵਾਧੂ ਹਿੱਸੇਦਾਰੀ ਹਾਸਲ ਕਰਨ ਦੀ ਮਨਜ਼ੂਰੀ ਦਿੱਤੀ

Saturday, Jan 22, 2022 - 10:02 AM (IST)

CCE ਨੇ ਜੇਨਰਾਲੀ ਗਰੁੱਪ ਨੂੰ ਫਿਊਚਰ ਜੇਨਰਾਲੀ ਇੰਡੀਆ ’ਚ ਵਾਧੂ ਹਿੱਸੇਦਾਰੀ ਹਾਸਲ ਕਰਨ ਦੀ ਮਨਜ਼ੂਰੀ ਦਿੱਤੀ

ਨਵੀਂ ਦਿੱਲੀ–ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਜੇਨਰਾਲੀ ਗਰੁੱਪ ਨੂੰ ਸਾਂਝਾ ਉੱਦਮ ਫਿਊਚਰ ਜੇਨਰਾਲੀ ਇੰਡੀਆ ਲਾਈਫ ਇੰਸ਼ੋਰੈਂਸ ਕੰਪਨੀ ’ਚ ਹਿੱਸੇਦਾਰੀ ਵਧਾ ਕੇ 71 ਫੀਸਦੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਫਿਊਚਰ ਜੇਨਰਾਲੀ ਇੰਡੀਆ ਲਾਈਫ ਇੰਸ਼ੋਰੈਂਸ ਮੌਜੂਦਾ ਸਮੇਂ ’ਚ ਫਿਊਜਰ ਗਰੁੱਪ, ਇਟਲੀ ਦੇ ਜੇਨੇਰਾਲੀ ਗਰੁੱਪ ਅਤੇ ਇੰਡਸਟ੍ਰੀਅਲ ਇਨਵੈਸਟਮੈਂਟ ਟਰੱਸਟ ਲਿਮਟਿਡ (ਆਈ. ਆਈ. ਟੀ. ਐੱਲ.) ਦੀ ਇਕ ਸਾਂਝਾ ਉੱਦਮ ਕੰਪਨੀ ਹੈ। ਇਟਲੀ ਦਾ ਸਮੂਹ ਜੇਨਰਾਲੀ ਪਾਰਟੀਸਿਪੇਸ਼ਨ ਨੀਦਰਲੈਂਡ ਐੱਨ. ਵੀ. (ਜੀ. ਪੀ. ਐੱਨ.) ਰਾਹੀਂ ਬੀਮਾਕਰਤਾ ਕੰਪਨੀ ’ਚ ਵਾਧੂ ਹਿੱਸੇਦਾਰੀ ਖਰੀਦੇਗਾ।


author

Aarti dhillon

Content Editor

Related News