CBIC ਨੇ GST ਰਜਿਸਟ੍ਰੇਸ਼ਨ ਲਈ 7 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ
Saturday, Apr 19, 2025 - 01:38 PM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਕਿਹਾ ਕਿ ਕੰਪਨੀਆਂ ਨੂੰ 7 ਦਿਨਾਂ ਦੇ ਅੰਦਰ ਜੀ. ਐੱਸ. ਟੀ. ਰਜਿਸਟ੍ਰੇਸ਼ਨ ਪ੍ਰਾਪਤ ਕਰ ਸਕਦੇ ਹਨ। ਦੂਜੇ ਪਾਸੇ, ਜੋਖਮ ਭਰੇ ਕਾਰੋਬਾਰ ਲਈ ਅਰਜ਼ੀਆਂ ’ਤੇ ਭੌਤਿਕ ਤਸਦੀਕ ਤੋਂ ਬਾਅਦ 30 ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ
ਪਤਾ ਲੱਗਾ ਕਿ ਫੀਲਡ ਵਿਚ ਕੰਮ ਕਰਦੇ ਕੁਝ ਅਧਿਕਾਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਸਨ ਅਤੇ ਅਣਉਚਿਤ ਦਸਤਾਵੇਜ਼ ਮੰਗ ਰਹੇ ਸਨ। ਇਸ ਦੇ ਮੱਦੇਨਜ਼ਰ ਸੀ. ਬੀ. ਆਈ. ਸੀ. ਨੇ ਦਸਤਾਵੇਜ਼ਾਂ ਦੀ ਇਕ ਸੰਕੇਤਕ ਸੂਚੀ ਵੀ ਦਿੱਤੀ ਹੈ ਜੋ ਅਧਿਕਾਰੀ ਕੰਪਨੀਆਂ ਤੋਂ ਆਨਲਾਈਨ ਮੰਗ ਸਕਦੇ ਹਨ। ਸੀ. ਬੀ. ਆਈ. ਸੀ. ਨੂੰ ਰਜਿਸਟਰ ਕਰਨ ਲਈ ਜੀ. ਐੱਸ. ਟੀ. ਸੋਧੀਆਂ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਅਰਜ਼ੀ ਦੀ ਪ੍ਰਕਿਰਿਆ ਕਰਦੇ ਸਮੇਂ ਅਧਿਕਾਰੀਆਂ ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਅਸਲ ਭੌਤਿਕ ਕਾਪੀ ਲਈ ਸਵਾਲ ਨਹੀਂ ਉਠਾਉਣੇ ਚਾਹੀਦੇ।
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਸੀ. ਬੀ. ਆਈ. ਸੀ. ਨੇ ਕਿਹਾ ਕਿ ਉਸ ਨੂੰ ਜੀ. ਐੱਸ. ਟੀ. ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਹ ਨਾਂ ’ਚੋਂ ਜ਼ਿਆਦਾਤਰ ਸ਼ਿਕਾਇਤਾਂ ਅਧਿਕਾਰੀਆਂ ਵੱਲੋਂ ਮੰਗੇ ਗਏ ਸਪਸ਼ਟੀਕਰਨ ਅਤੇ ਵਾਧੂ ਦਸਤਾਵੇਜ਼ਾਂ ਦੀ ਮੰਗ ਨਾਲ ਸਬੰਧਤ ਹਨ। ਸੰਸ਼ੋਧਿਤ ਹਦਾਇਤਾਂ ਮੁਤਾਬਕ, ਬਿਨੈਕਾਰ ਨੂੰ ਕਾਰੋਬਾਰ ਦੇ ਮੁੱਖ ਸਥਾਨ (ਪੀ. ਪੀ. ਓ. ਬੀ.) ਦੇ ਸਬੰਧ ਵਿਚ ਕੋਈ ਇਕ ਦਸਤਾਵੇਜ਼ ਅਪਲੋਡ ਕਰਨਾ ਹੋਵੇਗਾ - ਨਵੀਨਤਮ ਪ੍ਰਾਪਰਟੀ ਟੈਕਸ ਦੀ ਰਸੀਦ ਜਾਂ ਮਿਉਂਸਪਲ ਖਾਤੇ ਜਾਂ ਮਾਲਕ ਦੇ ਬਿਜਲੀ ਬਿੱਲ ਦੀ ਕਾਪੀ, ਜਾਂ ਕੋਈ ਹੋਰ ਸਰਕਾਰੀ ਦਸਤਾਵੇਜ਼ ਜਿਵੇਂ ਕਿ ਪਾਣੀ ਦਾ ਬਿੱਲ, ਜੋ ਸਪੱਸ਼ਟ ਤੌਰ ’ਤੇ ਇਮਾਰਤ ਦੀ ਮਾਲਕੀ ਨੂੰ ਸਥਾਪਿਤ ਕਰਦਾ ਹੈ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਅਜਿਹੇ ਮਾਮਲਿਆਂ ਵਿਚ ਜਿੱਥੇ ਇਮਾਰਤ ਕਿਰਾਏ ’ਤੇ ਲਈ ਗਈ ਹੈ, ਬਿਨੈਕਾਰ ਨੂੰ ਪੀ. ਪੀ. ਓ. ਬੀ. ਵੈਧ ਕਿਰਾਇਆ/ਲੀਜ਼ ਸਮਝੌਤਾ ਉਸ ਨਾਲ ਸਬੰਧਤ ਕਿਸੇ ਇਕ ਦਸਤਾਵੇਜ਼ ਦੇ ਨਾਲ ਅਪਲੋਡ ਕੀਤਾ ਜਾਣਾ ਹੋਵੇਗਾ। ਇਹ ਵੀ ਦੱਸਿਆ ਗਿਆ ਕਿ ਬਿਨੈਕਾਰ ਤੋਂ ਐਂਟਰਪ੍ਰਾਈਜ਼ ਸਰਟੀਫਿਕੇਟ, ਐੱਮ. ਐੱਸ. ਐੱਮ. ਈ. ਸਰਟੀਫਿਕੇਟ, ਦੁਕਾਨ ਸਥਾਪਨਾ ਸਰਟੀਫਿਕੇਟ, ਕਾਰੋਬਾਰੀ ਲਾਇਸੈਂਸ ਵਰਗੇ ਕੋਈ ਵਾਧੂ ਦਸਤਾਵੇਜ਼ ਨਹੀਂ ਮੰਗੇ ਜਾਣੇ ਚਾਹੀਦੇ। ਸੀ. ਬੀ. ਆਈ. ਸੀ. ਇਸ ਵਿਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਅਰਜ਼ੀਆਂ ’ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਬਿਨੈਕਾਰ ਵੱਲੋਂ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਜਾਂ ਜਾਣਕਾਰੀ ਨਾਲ ਸਬੰਧਤ ਕੋਈ ਸੰਭਾਵੀ ਸਵਾਲ ਨਹੀਂ ਪੁੱਛਣੇ ਚਾਹੀਦੇ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8