ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਲੋਨ ਡਿਫਾਲਟ ਦੇ ਮਾਮਲੇ, ਪੇਂਡੂ ਖੇਤਰ ਵੀ ਹੋ ਰਿਹਾ ਪ੍ਰਭਾਵਿਤ

Friday, Jun 11, 2021 - 11:57 AM (IST)

ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਲੋਨ ਡਿਫਾਲਟ ਦੇ ਮਾਮਲੇ, ਪੇਂਡੂ ਖੇਤਰ ਵੀ ਹੋ ਰਿਹਾ ਪ੍ਰਭਾਵਿਤ

ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਦੂਜੀ ਲਹਿਰ ਕਾਰਨ ਪਿੰਡਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੂਬਿਆਂ ਵਲੋਂ ਇਨਫੈਕਸ਼ਨ ਰੋਕਣ ਲਈ ਲਗਾਏ ਗਏ ਲਾਕਡਾਊਨ ਅਤੇ ਨਾਈਟ ਕਰਫਿਊ ਕਾਰਨ ਪੇਂਡੂ ਕਾਰੋਬਾਰ ਅਤੇ ਰੋਜ਼ਗਾਰ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਵੱਡੀ ਗਿਣਤੀ ’ਚ ਗ੍ਰਾਮੀਣ ਆਬਾਦੀ ਕਰਜ਼ਾ ਅਦਾ ਕਰਨ ਦੀ ਸਥਿਤੀ ’ਚ ਨਹੀਂ ਹੈ। ਇਸ ਨਾਲ ਲੋਨ ਡਿਫਾਲਟ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ। ਇੰਡੀਆ ਰੇਟਿੰਗ ਦੀ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।

ਰਿਪੋਰਟ ਮੁਤਾਬਕ ਇਸ ਸਾਲ ਗ੍ਰਾਮੀਣ ਖੇਤਰਾਂ ’ਚ ਲੋਨ ਡਿਫਾਲਟਰ ਦੇ ਮਾਮਲੇ ਵਧਣ ਦਾ ਖਦਸ਼ਾ ਹੈ। ਮੰਗ ਪ੍ਰਭਾਵਿਤ ਹੋਣ ਨਾਲ ਪੂਰੇ ਸਾਲ ਬੈਂਕਾਂ ਦੇ ਸਾਹਮਣੇ ਕਰਜ਼ੇ ਦੇ ਉਗਰਾਹੀ ਨੂੰ ਲੈ ਕੇ ਸੰਕਟ ਦੀ ਸਥਿਤੀ ਬਣੀ ਰਹਿਣ ਵਾਲੀ ਹੈ। ਇਸ ਗੱਲ ਦੀ ਤਸਦੀਕ ਅਪ੍ਰੈਲ ਮਹੀਨੇ ’ਚ ਲੋਨ ਦੀ ਈ. ਐੱਮ. ਆਈ. ਨਾ ਅਦਾ ਕਰਨ ਵਾਲਿਆਂ ਤੋਂ ਹੋਈ ਹੈ। ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਅਜਿਹਾ ਖਦਸ਼ਾ ਹੈ ਕਿ ਮਈ ਮਹੀਨੇ ਦੇ ਲੋਨ ਪੂਲ ਸੰਗ੍ਰਹਿ (ਜੂਨ ਭੁਗਤਾਨ) ਵਿਚ ਵੀ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਰਈਸ Elon Musk ਤੇ Jeff Bezos ਇੰਝ ਬਚਾਉਂਦੇ ਨੇ ਆਪਣਾ ਟੈਕਸ

ਰੇਟਿੰਗ ਏਜੰਸੀ ਵਲੋਂ ਮੁਲਾਂਕਣ ਕੀਤੇ ਗਏ ਸਾਰੇ ਲੈਣ-ਦੇਣ ’ਚ ਇਹ ਦੇਖਿਆ ਗਿਆ ਕਿ ਅਪ੍ਰੈਲ ’ਚ ਲੋਨ ਸੰਗ੍ਰਹਿ ਘਟ ਕੇ 73 ਫੀਸਦੀ ਹੋ ਗਿਆ ਜਦ ਕਿ ਪਿਛਲੇ ਮਹੀਨੇ ਇਹ 84 ਫੀਸਦੀ ਸੀ। ਜ਼ਿਕਰਯੋਗ ਹੈ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਅੱਧ ’ਚ ਤੇਜ਼ੀ ਨਾਲ ਫੈਲੀ ਦੂਜੀ ਲਹਿਰ ’ਚ ਬਹੁਤ ਸਾਰੇ ਕਲੈਕਸ਼ਨ ਏਜੰਟ, ਬੈਂਕ ਕਰਮਚਾਰੀਆਂ ਅਤੇ ਉਧਾਰਕਰਤਾਵਾਂ ਦੇ ਬੀਮਾਰ ਹੋਣ ਤੋਂ ਬਾਅਦ ਕਈ ਬੈਂਕਾਂ ਨੂੰ ਡੂਰ-ਟੂ-ਡੋਰ ਸੰਗ੍ਰਹਿ ਰੋਕਣ ਲਈ ਮਜ਼ਬੂਰ ਹੋਣਾ ਪਿਆ ਸੀ।

ਆਟੋ ਡੈਬਿਟ ਲੈਣ-ਦੇਣ ’ਚ ਵਧਿਆ ਬਾਊਂਸ

ਕੋਰੋਨਾ ਦੀ ਦੂਜੀ ਲਹਿਰ ਕਾਰਨ ਅਪ੍ਰੈਲ ਤੋਂ ਬਾਅਦ ਮਈ ’ਚ ਲਗਾਤਾਰ ਦੂਜੇ ਮਹੀਨੇ ਆਟੋ ਡੈਬਿਟ ਭੁਗਤਾਨ ਦੇ ਬਾਊਂਸ ਹੋਣ ਦੇ ਮਾਮਲੇ ਵਧੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਆਰਥਿਕ ਗਤੀਵਿਧੀਆਂ ’ਚ ਰੁਕਾਵਟ ਕਾਰਨ ਲੋਕਾਂ ’ਤੇ ਵਿੱਤੀ ਦਬਾਅ ਵਧਿਆ ਹੈ। ਨੈਸ਼ਨਲ ਆਟੋਮੇਟੇਡ ਕਲੀਅਰਿੰਗ ਹਾਊਸ (ਐੱਨ. ਏ. ਸੀ. ਐੱਚ.) ਦੇ ਡਾਟਾ ਮੁਤਾਬਕ ਮਈ ’ਚ 8.57 ਕਰੋੜ ਲੈਣ-ਦੇਣ ’ਚੋਂ 35.91 ਫੀਸਦੀ ਜਾਂ 3.08 ਕਰੋੜ ਲੈਣ-ਦੇਣ ਅਸਫਲ ਰਹੇ। ਅਪ੍ਰੈਲ ’ਚ 8.54 ਕਰੋੜ ਆਟੋ ਡੈਬਿਟ ਲੈਣ-ਦੇਣ ਹੋਏ ਸਨ, ਜਿਨ੍ਹਾਂ ’ਚੋਂ 5.63 ਕਰੋੜ ਸਫਲ ਰਹੇ ਸਨ ਜਦ ਕਿ 2.908 ਕਰੋੜ ਅਸਫਲ ਹੋ ਗਏ ਸਨ। ਇਸ ਤਰ੍ਹਾਂ ਉਸ ਮਹੀਨੇ ਅਸਫਲ ਲੈਣ-ਦੇਣ ਦੀ ਗਿਣਤੀ 34.05 ਫੀਸਦੀ ਰਹੀ ਸੀ। ਆਟੋ ਡੈਬਿਟ ਲੈਣ-ਦੇਣ ਦੇ ਅਸਫਲ ਹੋਣ ਦੇ ਮਾਮਲਿਆਂ ਦਾ ਉੱਚ ਪੱਧਰ ਪਿਛਲੇ ਸਾਲ ਜੂਨ ’ਚ ਦੇਖਿਆ ਗਿਆ ਸੀ ਜਦੋਂ ਅਸਫਲ ਮਾਮਲਿਆਂ ਦੀ ਦਰ 45 ਫੀਸਦੀ ਤੋਂ ਉੱਪਰ ਚਲੀ ਗਈ ਸੀ।

ਇਹ ਵੀ ਪੜ੍ਹੋ : ਨਕਲੀ ਉਤਪਾਦਾਂ ਦੀ ਸਮੱਗਲਿੰਗ ਵਧੀ, ਨਸ਼ੇ ਦੇ ਸਮਾਨ ਤੋਂ ਇਲਾਵਾ ਸੈਨੇਟਾਈਜ਼ਰ ਵੀ ਹੋ ਰਿਹਾ ਆਯਾਤ

ਕੰਪਨੀਆਂ ਨੇ ਕਰਜ਼ਾ ਲੈਣ ਤੋਂ ਹੱਥ ਖਿੱਚਿਆ

ਕੋਰੋਨਾ ਸੰਕਟ ਦਰਮਿਆਨ ਕੰਪਨੀਆਂ ਨੇ ਮੰਗ ਦੀ ਘਾਟ ’ਚ ਨਿਵੇਸ਼ ਤੋਂ ਹੱਥ ਖਿੱਚ ਲਿਆ ਹੈ। ਇਸ ਦੇ ਕਾਰਨ ਕੰਪਨੀਆਂ ਨੇ 1.70 ਲੱਖ ਕਰੋੜ ਰੁਪਏ ਦੇ ਲੋਨ ’ਚ ਕਟੌਤੀ ਕੀਤੀ ਹੈ। ਕਟੌਤੀ ਕਰਨ ਵਾਲੀਆਂ ਕੰਪਨੀਆਂ ਤੇਲ, ਇਸਪਾਤ, ਖਾਦ ਅਤੇ ਸੀਮੈਂਟ ਖੇਤਰ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ 1,000 ਤੋਂ ਵੱਧ ਸੂਚੀਬੱਧ ਸੰਸਥਾਵਾਂ ’ਚੋਂ ਚੋਟੀ ਦੇ 15 ਖੇਤਰਾਂ ’ਚ ਕਰਜ਼ੇ ਦੀ ਘਾਟ 1.70 ਹੈ। ਰਿਪੋਰਟ ਮੁਤਾਬਕ ਨਵੇਂ ਨਿਵੇਸ਼ ਲਈ ਕਾਰਪੋਰੇਟ ਦੀ ਇੱਛਾ ਮੌਜੂਦਾ ਸਮੇਂ ’ਚ ਨਹੀਂ ਹੈ ਕਿਉਂਕਿ ਅਰਥਵਿਵਸਥਾ ਹਾਲੇ ਵੀ ਦੂਜੀ ਲਹਿਰ ਤੋਂ ਉੱਭਰ ਰਹੀ ਹੈ। ਨਵੀਆਂ ਨਿਵੇਸ਼ ਯੋਜਨਾਵਾਂ ਮੁਤਾਬਕ ਨਿਵੇਸ਼ ਲੈਂਡਸਕੇਪ ਸੁਸਤ ਹੈ, ਜਿਸ ’ਚ ਸੀ. ਐੱਮ. ਆਈ. ਈ. ਮੁਤਾਬਕ ਵਿੱਤੀ ਸਾਲ 2021 ’ਚ 67 ਫੀਸਦੀ ਦੀ ਗਿਰਾਵਟ ਆਈ ਹੈ। ਕੰਪਨੀਆਂ ਪੂੰਜੀ ਬਾਜ਼ਾਰ ਤੋਂ ਘੱਟ ਵਿੱਤੀ ਲਾਗਤ ਦੀ ਸਹੂਲਤ ਲਈ ਵਿਆਜ ਦਰਾਂ ਦੀ ਘੱਟ ਮਿਆਦ ਦੀ ਸਰੰਚਨਾ ਦਾ ਲਾਭ ਉਠਾ ਰਹੀਆਂ ਹਨ ਅਤੇ ਆਪਣੀਆਂ ਲੋਨ ਦੇਣਦਾਰੀਆਂ ਨੂੰ ਘੱਟ ਕਰ ਰਹੀਆਂ ਹਨ। ਨਾਲ ਹੀ ਚੋਟੀ ਦੀਆਂ 1,000 ਕੰਪਨੀਆਂ ਨੇ ਮਾਰਚ 2020 ਦੀ ਤੁਲਨਾ ’ਚ ਇਸ ਸਾਲ ਮਾਰਚ ’ਚ ਆਪਣੀ ਨਕਦੀ ਅਤੇ ਬੈਂਕ ਬੈਲੇਂਸ ’ਚ ਲਗਭਗ 35 ਫੀਸਦੀ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਐਮਰਜੈਂਸੀ ਖਰਚਿਆਂ ਲਈ ਪੈਸਾ ਜਮ੍ਹਾ ਕਰ ਰਹੇ ਹਨ ਲੋਕ, ਮਹਿੰਗਾਈ ਨੂੰ ਲੈ ਕੇ ਵਧੀ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News