ਕਾਰ, ਬਾਈਕ ਅਪ੍ਰੈਲ 'ਚ ਖ਼ਰੀਦਣ ਵਾਲੇ ਹੋ ਤਾਂ ਲੱਗਣ ਵਾਲਾ ਹੈ ਜ਼ੋਰ ਦਾ ਝਟਕਾ

Wednesday, Mar 24, 2021 - 11:53 AM (IST)

ਨਵੀਂ ਦਿੱਲੀ- ਮੋਟਰਸਾਈਕਲ-ਸਕੂਟਰ ਤੇ ਕਾਰ ਖ਼ਰੀਦਣ ਵਾਲੇ ਲੋਕਾਂ ਨੂੰ ਤਕੜਾ ਝਟਕਾ ਲੱਗਣ ਜਾ ਰਿਹਾ ਹੈ। ਇਸ ਦੀ ਵਜ੍ਹਾ ਹੈ ਕਿ ਅਪ੍ਰੈਲ 2021 ਤੋਂ ਕੀਮਤਾਂ ਵਿਚ ਹੋਰ ਵਾਧਾ ਹੋਣ ਵਾਲਾ ਹੈ। ਕੱਚੇ ਮਾਲ ਦੀ ਲਾਗਤ ਵਿਚ ਵਾਧੇ ਦੇ ਮੱਦੇਨਜ਼ਰ ਕੰਪਨੀਆਂ ਨੇ ਕੀਮਤ ਵਧਾਉਣ ਦਾ ਫ਼ੈਸਲਾ ਕੀਤਾ ਹੈ। 2021 ਵਿਚ ਇਹ ਦੂਜੀ ਵਾਰ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਜਨਵਰੀ 2021 ਵਿਚ ਵਾਹਨਾਂ ਦੀ ਕੀਮਤ 5 ਫ਼ੀਸਦੀ ਤੱਕ ਵਧੀ ਸੀ।

ਮਾਰੂਤੀ ਸੁਜ਼ੂਕੀ ਅਗਲੇ ਮਹੀਨੇ ਆਪਣੇ ਸਾਰੇ ਮਾਡਲਾਂ ਦੀ ਕੀਮਤ ਵਧਾਏਗੀ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਮਾਰੂਤੀ ਸੁਜ਼ੂਕੀ ਨੇ ਕੁਝ ਮਾਡਲਾਂ ਦੀ ਕੀਮਤ 34,000 ਰੁਪਏ ਤੱਕ ਵਧਾਈ ਸੀ। ਨਿਸਾਨ ਵੀ ਕੀਮਤਾਂ ਵਧਾਉਣ ਜਾ ਰਹੀ ਹੈ। ਨਿਸਾਨ ਤੇ ਡੈਟਸਨ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ 1 ਅਪ੍ਰੈਲ 2021 ਤੋਂ ਵਾਧਾ ਹੋਵੇਗਾ। ਹੋਰ ਕਾਰ ਕੰਪਨੀਆਂ ਵੀ ਕੀਮਤਾਂ ਦੀ ਸਮੀਖਿਆ ਕਰ ਰਹੀਆਂ ਹਨ ਅਤੇ ਜਲਦ ਹੀ ਆਪਣੇ ਫ਼ੈਸਲੇ ਦਾ ਐਲਾਨ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ- ਵੱਡੀ ਰਾਹਤ! ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਸ਼ੁਰੂ, ਜਾਣੋ ਪੰਜਾਬ 'ਚ ਮੁੱਲ

ਹੀਰੋ ਮੋਟੋਕਾਰਪ 2,500 ਰੁ: ਤੱਕ ਕਰੇਗੀ ਵਾਧਾ-
ਹੀਰੋ ਮੋਟੋਕਾਰਪ ਨੇ ਵੀ ਐਲਾਨ ਕੀਤਾ ਹੈ ਕਿ ਉਹ 1 ਅਪ੍ਰੈਲ 2021 ਤੋਂ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਕੰਪਨੀ ਮੁਤਾਬਕ, ਕੀਮਤਾਂ ਵਿਚ ਮਾਡਲਾਂ ਅਤੇ ਵਿਸ਼ੇਸ਼ ਬਾਜ਼ਾਰ ਦੇ ਹਿਸਾਬ ਨਾਲ 2,500 ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ। ਡੀਜ਼ਲ ਕੀਮਤਾਂ ਰਿਕਾਰਡ 'ਤੇ ਹੋਣ ਕਾਰਨ ਕੰਪਨੀਆਂ ਨੂੰ ਟ੍ਰਾਂਸਪੋਰਟੇਸ਼ਨ ਅਤੇ ਹੋਰ ਇੰਫਰਾਸਟ੍ਰਕਚਰ ਲਾਗਤ ਵਿਚ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਵਾਹਨਾਂ ਦੀ ਕੀਮਤ ਵਧਣ ਦੀ ਇਕ ਵਜ੍ਹਾ ਹੈ। ਵਾਹਨ ਕੰਪਨੀਆਂ ਨੇ ਕੀਮਤਾਂ ਵਧਾਉਣ ਪਿੱਛੇ ਕੱਚੇ ਮਾਲ ਦੀ ਲਾਗਤ ਵਧਣ ਦਾ ਹਵਾਲਾ ਦਿੱਤਾ ਹੈ।

ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ

ਸਕੂਰਟਰ-ਮੋਟਰਸਾਈਕਲ, ਕਾਰ ਕੀਮਤਾਂ 'ਚ ਹੋਣ ਜਾ ਰਹੇ ਵਾਧੇ ਬਾਰੇ ਕੁਮੈਂਟ ਬਾਕਸ ਦਿਓ ਟਿਪਣੀ


Sanjeev

Content Editor

Related News