ਕੇਨਰਾ ਬੈਂਕ ਨੂੰ ਵਿੱਤ ਮੰਤਰੀ ਨੇ ਕੀਤਾ ਸਨਮਾਨਿਤ
Sunday, Sep 18, 2022 - 06:33 PM (IST)
ਮੁੰਬਈ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 16 ਸਤੰਬਰ ਨੂੰ ਮੁੰਬਈ ’ਚ ਈ. ਬੀ. ਏ. ਵਲੋਂ ਆਯੋਜਿਤ ਪ੍ਰੋਗਰਾਮ ’ਚ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ ਈਜ਼ 4.0 ਰਿਫਾਰਮ ਇੰਡੈਕਸ ਦੇ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਨਤਕ ਖੇਤਰ ਦੇ ਬੈਂਕਾਂ ਨੂੰ ਸਨਮਾਨਿਤ ਕੀਤਾ। ਕੇਨਰਾ ਬੈਂਕ ਨੂੰ ਵੱਕਾਰੀ ਇਜ਼ ਰਿਫਾਰਮਸ ਇੰਡੈਕਸ ਐਵਾਰਡ 2022 ਦੇ ਤਹਿਤ ਤੀਜੇ ਰੈਂਕ ਨਾਲ ਸਨਮਾਨਿਤ ਕੀਤਾ ਗਿਆ। ਕੇਨਰਾ ਬੈਂਕ ਨੂੰ ਇੰਸਟੀਚਿਊਸ਼ਨਲਾਈਜਿੰਗ ਪਰੂਡੈਂਟ ਬੈਂਕਿੰਗ ਥੀਮ ਦੇ ਤਹਿਤ ‘ਪਹਿਲੇ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਿਗਆ।
ਕੇਨਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਲ. ਵੀ. ਪ੍ਰਭਾਕਰ ਨੇ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ’ਤੇ ਪ੍ਰਭਾਕਰ ਨੇ ਆਪਣੇ ਸੰਬੋਧਨ ’ਚ ਈਜ਼ ਸੁਧਾਰਾਂ ਦੇ ਤਹਿਤ ਅਹਿਮ ਖੇਤਰਾਂ ਬਾਰੇ ਜ਼ੋਰ ਦਿੰਦੇ ਹਏ ਕਿਹਾ ਕਿ ਇਸ ਨਾਲ ਕਿਸ ਤਰ੍ਹਾਂ ਕੇਨਰਾ ਬੈਂਕ ਨੂੰ ਟਿਕਾਊ ਲੰਮੇ ਸਮੇਂ ਦੇ ਕਾਰੋਬਾਰੀ ਵਿਕਾਸ ਨੂੰ ਅੱਗੇ ਵਧਾਉਣ ਲਈ ਮਜ਼ਬੂਤ ਸਮਰੱਥਾ ਨਿਰਮਾਣ ਕਰਨ ’ਚ ਮਦਦ ਪ੍ਰਾਪਤ ਹੋਈ ਹੈ। ਪ੍ਰਭਾਕਰ ਨੇ ਡਿਜੀਟਲ ਸਮਰੱਥਾਵਾਂ ਨੂੰ ਵਿਕਸਿਤ ਕਰਨ ਅਤੇ ਸਭ ਤੋਂ ਪਸੰਦੀਦਾ ਬੈਂਕ ਬਣਨ ਦੀ ਦਿਸ਼ਾ ’ਚ ਬੈਂਕ ਵਲੋਂ ਕੀਤੀ ਗਈ ਪਹਿਲ ਬਾਰੇ ਵਿਸਤਾਰ ਨਾਲ ਦੱਸਿਆ।